ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਗ੍ਰੀਨ ਇਲੈਕਸ਼ਨ ਗਤੀਵਿਧੀਆ ਦਾ ਆਗਾਜ ਕੀਤਾ
ਨਵਾਂਸ਼ਹਿਰ - ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਗ੍ਰੀਨ ਇਲੈਕਸ਼ਨ ਮਨਾਉਣ ਦਾ ਸਮੂਹ ਜਨਤਾ ਨੂੰ ਹੁਕਮ ਦਿੱਤਾ ਹੈ। ਇਸ ਦੇ ਤਹਿਤ ਡਾ. ਹੀਰਾ ਲਾਲ(ਆਈ.ਏ.ਐੱਸ.) ਆਬਜ਼ਰਬਰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਤੇ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਵੱਖ-ਵੱਖ ਗ੍ਰੀਨ ਇਲੈਕਸ਼ਨ ਗਤੀਵਿਧੀਆਂ ਦਾ ਆਗਾਜ਼ ਕੀਤਾ ਗਿਆ।

ਪਹਿਲੇ ਦਿਨ ਦੀ ਗਤੀਵਿਧੀ ਦੌਰਾਨ ਕਾਲਜ ਕੈਂਪਸ ਵਿੱਚ ਵੱਖ-ਵੱਖ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਸਮੀ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਸੋ ਜਿੰਨੇ ਰੁੱਖਾਂ ਦੀ ਲੋੜ ਸਾਡੀ ਧਰਤੀ ਨੂੰ ਹੈ ਸਾਨੂੰ ਹਰ ਤਿਉਹਾਰ, ਪੁਰਬ ਜਾਂ ਕਿਸੇ ਵੀ ਤਰ੍ਹਾਂ ਦੇ ਈਵੈਂਟ ਮੌਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਸਮੇਤ ਸਟਾਫ਼ ਮੈਂਬਰ ਜਿਨ੍ਹਾਂ ਵਿੱਚ ਡਾ. ਇੰਦੂ ਰੱਤੀ, ਪ੍ਰੋ. ਆਬਿਦ ਵਕਾਰ, ਡਾ. ਸੁਨਿਧੀ ਮਿਗਲਾਨੀ, ਡਾ. ਕਮਲਦੀਪ ਕੌਰ, ਡਾ. ਕੁਮਾਰੀ ਸਿਖਾ, ਡਾ. ਤਵਿੰਦਰ ਕੌਰ, ਪ੍ਰੋ. ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਤਾਰੀ ਆਦਿ ਹਾਜ਼ਰ ਸਨ।