ਦੇਸ਼ ਤੇ ਪੰਜਾਬ ਦਾ ਵਿਕਾਸ ਕਾਂਗਰਸ ਸਮੇਂ ਹੀ ਹੋਇਆ ਤੇ ਹੋ ਸਕਦਾ ਹੈ - ਮਨੀਸ਼ ਤਿਵਾੜੀ ਲੋਕ ਸਭਾ ਮੈਂਬਰ
ਨਵਾਂਸ਼ਹਿਰ - ਪੰਜਾਬ ਵਿੱਚ ਕਾਂਗਰਸ ਦੀ ਹਕੂਮਤ ਸਮੇਂ ਹੀ ਸਰਵਪੱਖੀ ਵਿਕਾਸ ਹੋਇਆ ਹੈ। ਦੂਸਰੀਆਂ ਸਰਕਾਰਾਂ ਨੇ ਤਾਂ ਪੰਜਾਬ ਨੂੰ ਕਰਜਾਈ ਸੂਬਾ ਬਣਾ ਕੇ ਰੱਖ ਦਿੱਤਾ ਹੈ, ਜਿਵੇਂ ਹੁਣ ਵਾਲੀ ਸਰਕਾਰ ਮਸ਼ਹੂਰੀਆ ਚ ਹੀ ਚਮਕ ਰਹੀ ਹੈ। ਇਹ ਸ਼ਬਦ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਲਈ ਚੈਕ ਵੰਡਣ ਮੌਕੇ ਆਖੀ। ਉਹਨਾਂ ਆਖਿਆ ਕਿ ਕਾਂਗਰਸ ਸਰਕਾਰ ਸਮੇਂ ਹੀ ਸ਼ਹੀਦ ਭਗਤ ਸਿੰਘ ਸਮਾਰਕ ਦਾ ਕੰਮ 17 ਕਰੋੜ ਰੁਪਏ ਨਾਲ ਸ਼ੁਰੂ ਕਰਵਾਇਆ ਸੀ, ਅਤੇ ਕਾਂਗਰਸ ਸਰਕਾਰ ਹੀ ਹਰ ਵਰਗ ਦੀ ਭਲਾਈ ਵਾਸਤੇ ਫਿਕਰਮੰਦ ਹੈ।

ਉਹਨਾਂ ਦੱਸਿਆ ਕਿ ਉਹ ਲੋਕ ਸਭਾ ਦੇ ਵੱਖ-ਵੱਖ ਪਿੰਡਾਂ ਲਈ ਲਗਾਤਾਰ ਵਿਕਾਸ ਕਾਰਜਾਂ ਵਾਸਤੇ ਗ੍ਰਾਂਟਾਂ ਦੇ ਚੈਕ ਵੰਡ ਰਹੇ ਹਨ। ਤਾਂ ਕਿ ਕੋਈ ਵੀ ਪਿੰਡ, ਸ਼ਹਿਰ ਸਹੂਲਤਾਂ ਤੇ ਵਿਕਾਸ ਤੋਂ ਵਾਂਝਾ ਨਾ ਰਹੇ। ਇਸ ਮੌਕੇ ਉਹਨਾਂ ਨਾਲ ਸਾਬਕਾ ਵਿਧਾਇਕ ਅੰਗਦ ਸਿੰਘ, ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਹਰਭਜਨ ਸਿੰਘ ਭਰੋਲੀ, ਰਾਮ ਦਾਸ ਪ੍ਰਧਾਨ ਬਲਾਕ ਔੜ, ਰਘਵੀਰ ਸਿੰਘ ਬਿੱਲਾ, ਸੁਰਿੰਦਰ ਕੁਮਾਰ, ਡਾਕਟਰ ਸ਼ਾਦੀ ਲਾਲ, ਲਖਵੀਰ ਸਾਬੀ, ਗੁਰਮੀਤ ਸਿੰਘ, ਪੰਚ ਪੂਜਾ ਰਾਣੀ, ਪਲਵਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ, ਸੋਖੀ ਰਾਮ ਬੱਜੋਂ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਸੰਦੀਪ ਕੁਮਾਰ ਦੱਤਾ, ਸੇਵਾ ਸਿੰਘ, ਗੁਰਦਿਆਲ ਸਿੰਘ ਤੇ ਰਾਮ ਲਾਲ ਆਦਿ ਹਾਜ਼ਰ ਸਨ।