ਪਿੰਡ ਰਾਮਪੁਰ ਦੀ ਪੰਚਾਇਤ ਨੂੰ ਡਿਪਟੀ ਸਪੀਕਰ ਰੌੜੀ ਵੱਲੋਂ ਦਿੱਤੀ 40 ਲੱਖ ਰੁਪਏ ਦੀ ਗ੍ਰਾਂਟ

ਗੜ੍ਹਸ਼ੰਕਰ 7 ਜਨਵਰੀ: ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਵਿਚ ਬੁਨਿਆਦੀ ਸੁਵਿਧਾਵਾਂ ਉਪਲਬੱਧ ਕਰਵਾਉਣ ਦੇ ਨਾਲ-ਨਾਲ ਇਥੇ ਦੀ ਹਰ ਛੋਟੀ ਤੋਂ ਵੱਡੀ ਜ਼ਰੂਰਤ ਨੂੰ ਪੂਰਾ ਕਰਨ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਅੰਦਰ ਪੈਂਦੇ ਪਿੰਡ ਰਾਮਪੁਰ ਪੰਚਾਇਤ ਨੂੰ 40 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ|

ਗੜ੍ਹਸ਼ੰਕਰ 7 ਜਨਵਰੀ:  ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਵਿਚ ਬੁਨਿਆਦੀ ਸੁਵਿਧਾਵਾਂ ਉਪਲਬੱਧ ਕਰਵਾਉਣ ਦੇ ਨਾਲ-ਨਾਲ ਇਥੇ ਦੀ ਹਰ ਛੋਟੀ ਤੋਂ ਵੱਡੀ ਜ਼ਰੂਰਤ ਨੂੰ ਪੂਰਾ ਕਰਨ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ।  ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਅੰਦਰ ਪੈਂਦੇ ਪਿੰਡ ਰਾਮਪੁਰ ਪੰਚਾਇਤ ਨੂੰ 40 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ| ਗ੍ਰਾਂਟ ਦੀ ਪਹਿਲੀ ਕਿਸ਼ਤ ਵਜੋਂ ਪੰਚਾਇਤ ਨੂੰ ਦਿੱਤਾ 20 ਲੱਖ ਰੁਪਏ ਦਾ ਚੈੱਕ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਪਿੰਡ ਦੀ ਪੰਚਾਇਤ ਨੂੰ ਭੇਂਟ ਕੀਤਾ|
 
 ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਖ ਵੱਖ ਪਿੰਡਾਂ ਵਿਚ ਪੰਚਾਇਤ ਘਰ ਬਣਾਉਣ ਲਈ 40-40 ਲੱਖ ਰੁਪਏ ਦੀ ਗ੍ਰਾਂਟ  ਮਨਜ਼ੂਰੀ ਹੋਈ ਹੈ ਅਤੇ ਅੱਜ ਇਨ੍ਹਾਂ ਪਿੰਡਾਂ ਨੂੰ ਕੁੱਲ 1 ਕਰੋੜ ਰੁਪਏ ਦੀ ਗ੍ਰਾਂਟ ਦੀ ਪਹਿਲੀ ਕਿਸ਼ਤ ਭੇਟ ਕੀਤੀ । ਇਸ ਦੌਰਾਨ ਉਨ੍ਹਾਂ ਨਾਲ ਗੜ੍ਹਸ਼ੰਕਰ ਤੋਂ ਮੈਡਮ ਬੀ.ਡੀ.ਪੀ.ਓ ਮਨਜਿੰਦਰ ਕੌਰ ਵੀ ਮੌਜੂਦ ਸਨ ਤੇ ਡਿਪਟੀ ਸਪੀਕਰ ਜੀ ਨੇ ਇਸ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ।
ਪਿੰਡ ਦੀ ਪੰਚਾਇਤ ਨੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪਿੰਡ ਦੇ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਬਾਰ੍ਹਵੀਂ ਤੱਕ ਕਰਵਾਇਆ ਜਾਵੇਂ ਤਾਂ ਜੋ ਪਿੰਡ ਦੇ ਜਿਹੜੇ ਬੱਚੇ ਦੂਰ ਆਪਣੀ ਪੜਾਈ ਕਰਨ ਲਈ ਜਾਂਦੇ ਹਨ ਉਹ ਪਿੰਡ ਵਿੱਚ ਬਣੇ ਸਕੂਲ ਤੋਂ ਵਧੀਆ ਵਿੱਦਿਆ ਪ੍ਰਾਪਤ ਕਰਕੇ ਪਿੰਡ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰ ਸਕਣ ਅਤੇ ਨਾਲ ਹੀ ਇਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਤੋਂ ਵਾਇਆ ਰਾਮਪੁਰ (ਬਿਲੜੋ ) ਤੋਂ ਪਿੰਡ ਸਤਨੋਰ ਨੂੰ ਜਾਣ ਵਾਲੀ ਸੜਕ ਹਾਲਤ ਬਹੁਤ ਤਰਸਣਯੋਗ ਹੈ ਜਿਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਈ ਜਾਵੇਂ   ਤਾਂ  ਜੋ ਰਾਹਗੀਰਾਂ ਨੂੰ ਆਉਣ ਜਾਣ ਵਿੱਚ ਆ ਰਹੀਆਂ ਸਮੱਸਿਆ ਤੋਂ ਮੁੱਕਤੀ ਮਿਲ ਸਕੇ | ਇਸ ਮੌਕੇ ਸਰਪੰਚ ਹਰਮੇਸ਼ ਕੁਮਾਰ ਵੱਲੋਂ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਸ. ਜੈ ਕ੍ਰਿਸ਼ਨ ਰੌੜੀ, ਆਮ ਆਦਮੀ ਪਾਰਟੀ ਦੀ ਪੂਰੀ ਟੀਮ ਅਤੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਕਿਹਾ ਕਿ ਸਾਨੂੰ ਤੁਹਾਡੇ ਤੇ ਹਲਕੇ ਦੇ ਲੋਕਾਂ ਨੂੰ ਬਹੁਤ ਮਾਣ ਕਿ ਤੁਸੀਂ ਆਪਣੇ ਹਲਕੇ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ |ਇਸ ਮੌਕੇ ਸਰਪੰਚ ਹਰਮੇਸ਼ ਕੁਮਾਰ, ਰਣਵੀਰ ਕੁਮਾਰ, ਬਲਵੀਰ ਪੰਚ, ਗੁਰਦਿਆਲ ਭਨੋਟ, ਸੁਖਦੇਵ ਸਿੰਘ ਪ੍ਰਧਾਨ ਮੰਦਿਰ ਕਮੇਟੀ, ਰਣਵੀਰ ਸਿੰਘ ਰਾਣਾ, ਬਲਜੀਤ ਸਿੰਘ, ਸੁੱਚਾ ਸਿੰਘ,ਬਬਲੀ ਰਾਣਾ,ਬੀ.ਡੀ.ਪੀ.ਓ ਮੈਡਮ ਮਨਜਿੰਦਰ ਕੌਰ, ਮਨਜੀਤ ਕੌਰ, ਸੀਮਾ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।