ਪ੍ਰਧਾਨ ਸੰਜੀਵ ਅਰੋੜਾ ਨੇ ਅੱਖਾਂ ਦਾਨ ਕਰਨ ਅਤੇ ਪ੍ਰਕਿਰਿਆ ਸੰਬਧੀ ਪ੍ਰਦਾਨ ਕੀਤੀ ਵਿਸਥਾਰਪੂਰਵਕ ਜਾਣਕਾਰੀ

ਹੁਸ਼ਿਆਰਪੁਰ - ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਗੜ੍ਹਸ਼ੰਕਰ ਸਥਾਨਕ ਹੋਟਲ ਵਿੱਚ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵਕ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਨੇਤਰਦਾਨ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਖ ਮੁੱਖ ਮਹਿਮਾਨ ਪ੍ਰੋ.ਐਸ.ਕੇ.ਸਰੀਨ (ਰਿਟਾਇਰਡ) ਸਰਕਾਰੀ ਕਾਲਜ ਹੁਸ਼ਿਆਰਪੁਰ, ਜੇ.ਬੀ. ਬਹਿਲ ਚੇਅਰਮੈਨ ਅਤੇ ਡਾ.ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸਮਾਰੋਹ ਦੇ ਸ਼ੁਰੂ ਵਿੱਚ ਮੁੱਖ ਮਹਿਮਾਨ ਪ੍ਰੋ.ਐਸ.ਕੇ.ਸਰੀਨ ਨੂੰ ਪ੍ਰਧਾਨ ਸੰਜੀਵ ਅਰੋੜਾ ਦੁਆਰਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨਾਂ ਦਾ ਸਵਾਗਤ ਕੀਤਾ।

ਹੁਸ਼ਿਆਰਪੁਰ - ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਗੜ੍ਹਸ਼ੰਕਰ ਸਥਾਨਕ ਹੋਟਲ ਵਿੱਚ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵਕ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਨੇਤਰਦਾਨ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਖ ਮੁੱਖ ਮਹਿਮਾਨ ਪ੍ਰੋ.ਐਸ.ਕੇ.ਸਰੀਨ (ਰਿਟਾਇਰਡ) ਸਰਕਾਰੀ ਕਾਲਜ ਹੁਸ਼ਿਆਰਪੁਰ, ਜੇ.ਬੀ. ਬਹਿਲ ਚੇਅਰਮੈਨ ਅਤੇ ਡਾ.ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸਮਾਰੋਹ ਦੇ ਸ਼ੁਰੂ ਵਿੱਚ ਮੁੱਖ ਮਹਿਮਾਨ ਪ੍ਰੋ.ਐਸ.ਕੇ.ਸਰੀਨ ਨੂੰ ਪ੍ਰਧਾਨ ਸੰਜੀਵ ਅਰੋੜਾ ਦੁਆਰਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਉਥੇ ਮੌਜੂਦ ਸੰਬੋਧਿਤ ਕਰਦੇ ਹੋਏ ਅੱਖਾਂ ਦਾਨ ਕਰਨ ਅਤੇ ਮਰਨ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ 4000 ਤੋਂ ਵੱਧ ਕੋਰਨੀਆ ਬਲਾਇੰਡਨੈਸ ਲੋਕਾਂ ਨੂੰ ਇਕ-ਇਕ ਅੱਖ ਪਾ ਕੇ ਉਨਾਂ ਨੂੰ ਰੋਸ਼ਨੀ ਪ੍ਰਦਾਨ ਕੀਤੀ ਗਈ ਹੈ, ਕਿਉਂਕਿ ਇਕ ਵਿਅਕਤੀ ਦੁਆਰਾ ਮਰਨ ਤੋਂ ਬਾਅਦ ਦਿੱਤੀਆਂ ਜਾਣ ਵਾਲੀਆਂ ਅੱਖਾਂ ਦੋ ਲੋਕਾਂ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨ ਕਰਦੀਆਂ ਹਨ। ਸ਼੍ਰੀ ਅਰੋੜਾ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਵਾਲੇ  ਦੇ ਪਰਿਵਾਰ ਨੂੰ  ਸੁਸਾਇਟੀ ਵਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ ਤਾਂਕਿ ਇਸ  ਨਾਲ ਦੂਜੇ ਲੋਕਾਂ ਨੂੰ ਵੀ ਪ੍ਰੇਰਣਾ ਮਿਲ ਸਕੇ। ਇਸ ਮੌਕੇ ਮੁੱਖ ਮਹਿਮਾਨ ਪ੍ਰੋ.ਐਸ.ਕੇ.ਸਰੀਨ ਨੇ ਅੰਨੇਪਨ ਨੂੰ ਖਤਮ ਕਰਨ ਦੇ ਲਈ ਰੋਟਰੀ ਆਈ ਬੈਂਕ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਗੀਤੀ ਅਤੇ ਆਪਣੇ ਵਲੋਂ ਇਕ ਲੱਖ ਰੁਪਏ ਰਾਸ਼ੀ ਦਾ ਚੈਕ ਸੁਸਾਇਟੀ ਦੇ ਅਹੁੱਦੇਦਾਰਾਂ ਨੂੰ ਭੇਂਟ ਕੀਤਾ। ਸ਼੍ਰੀ ਸਰੀਨ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਹੈ ਕਿ ਅੰਨੇਪਨ ਨਾਲ ਜੂਝ ਰਹੇ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕਰਨ ਦੇ ਲਈ ਸੁਸਾਇਟੀ ਦੇ ਮੈਂਬਂਰ ਬਿਨਾਂ ਕੋਈ ਸਵਾਰਥ ਭਾਵਨਾ ਨਾਲ ਸੇਵਾ ਵਿੱਚ ਲਗੇ ਹੋਏ ਹਨ। ਉਨਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਸੁਸਾਇਟੀ ਨੂੰ  ਪੂਰਾ ਸਹਿਯੋਗ ਪ੍ਰਦਾਨ ਕਰਨ ਦਾ ਯਤਨ ਕਰਦੇ ਰਹਿਣਗੇ। ਇਸ ਦੌਰਾਨ ਚੇਅਰਮੈਨ ਜੇ.ਬੀ. ਬਹਿਲ ਨੇ ਕਿਹਾ ਕਿ ਨੇਤਰਦਾਨ ਨੂੰ ਵਧਾਵਾ ਦੇਣ ਦੇ ਲਈ ਜਦੋਂ ਵੀ ਡਰਾਈਵਿੰਗ ਲਾਇਸੈਂਸ ਬਣਵਾਓ ਉਸ ਸਮੇਂ ਉਸ ਵਿੱਚ ਬਣੇ ਕਾਲਮ ਜੋ ਕਿ ਤੁਸੀ ਅੱਖਾਂ ਦਾਨ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਹਾਂ ਭਰ ਕੇ ਆਪਣੀ ਸਹਿਮਤੀ ਜ਼ਰੂਰ ਦਿਓ ਤਾਂਕਿ ਸੰਸਾਰ ਵਿਚੋਂ ਜਾਣ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਇਸ ਸੁੰਦਰ ਸੰਸਾਰ ਨੂੰ ਦੇਖ ਸਕਣ। ਉਨਾਂ ਨੇ ਕਿਹਾ ਕਿ ਅੱਖਾਂਦਾਨ ਹੀ ਇਕ ਮਾਤਰ ਇਸ ਤਰਾਂ ਦਾ ਦਾਨ ਹੈ ਜੋ ਮਰਨ ਤੋਂ ਬਾਅਦ ਕੀਤਾ ਜਾਣਾ ਹੁੰਦਾ ਹੈ ਅਤੇ ਜੀਉਂਦੇ ਜੀਅ ਸਾਨੂੰ ਅੱਖਾਂਦਾਨ ਸੰਬਧੀ ਸਹੁੰ ਪੱਤਰ ਜ਼ਰੂਰ ਭਰਨਾ ਚਾਹੀਦਾ ਹੈ। ਇਸ ਮੌਕੇ ਤੇ ਚੇਅਰਮੈਨ ਬਾਡੀ ਡੋਨੇਸ਼ਨ ਡਾ. ਤਰਸੇਮ ਸਿੰਘ ਨੇ ਕਿਹਾ ਕਿ ਨੇਤਰਦਾਨ ਅਤੇ ਸਰੀਰਦਾਨ ਦੋਨੋਂ ਹੀ ਮਰਨ ਤੋਂ ਬਾਅਦ ਕੀਤੇ ਜਾਣ ਵਾਲੇ ਦਾਨ ਹਨ ਅਤੇ ਇਨ੍ਹਾਂ ਦੇ ਕਰਨ ਨਾਲ ਮਨੁੱਖ ਦੀਆਂ ਅੱਖਾਂ ਅਤੇ ਸਰੀਰ ਸੰਸਾਰ ਤੋਂ ਜਾਣ ਦੇ ਬਾਅਦ ਵੀ ਮਾਨਵ ਸੇਵਾ ਲਈ ਸਮਰਪਿਤ ਰਹਿੰਦਾ ਹੈ ਜਿਸ ਨਾਲ ਜਿੱਥੇ ਦੋ ਲੋਕਾਂ ਨੂੰ ਰੋਸ਼ਨੀ ਮਿਲਦੀ ਹੈ ਉਥੇ ਮੈਡੀਕਲ ਸਾਇੰਸ ਦੀ ਪੜਾਈ ਕਰ ਰਹੇ ਬੱਚਿਆਂ ਨੂੰ ਰਿਸਰਚ ਵਿੱਚ ਸਹਿਯੋਗ ਮਿਲਦਾ ਹੈ। ਉਨਾਂ ਨੇ ਦੱਸਿਆ ਕਿ ਹੁਣ ਤਕ ਸੁਸਾਇਟੀ ਵਲੋਂ 23 ਲੋਕ ਸਰੀਰ ਦਾਨ  ਕਰਕੇ ਮਾਨਵ ਸੇਵਾ ਦੇ ਯੱਗ ਵਿੱਚ ਆਹੂਤੀ ਪਾ ਚੁੱਕੇ ਹਲ। ਪ੍ਰੋਗਰਾਮ ਵਿੱਚ ਅੱਖਾਂ ਦਾਨ ਕਰਲੇ ਵਾਲੇ ਮਹਾਨ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਜਿਨ੍ਹਾਂ ਲੋਕਾਂ ਨੂੰ ਅੱਖਾਂ ਲਗਾਈਆਂ ਗਈਆਂ ਹਨ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਰੋਸ਼ਨੀ ਪਾਉਣ ਵਜਾਲੇ ਲੋਕਾਂ ਨੇ ਆਪਣੇ ਅਨੁਭਵ ਵੀ ਉਥੇ ਮੌਜੂਦ ਸਾਰਿਆਂ ਨਾਲ ਸਾਂਝੇ ਕੀਤੇ ਅਤੇ ਦੱਸਿਆ ਕਿ ਰੋਸ਼ਨੀ ਦੇ ਬਿਨਾਂ ਇਹ ਜੀਵਨ, ਜੀਵਨ ਨਹੀ ਬਲਕਿ ਬਹੁਤ ਵੱਡਾ ਅਭਿਸ਼ਾਪ ਹੈ। ਇਸਲਈ ਉਹ ਸਾਰਿਆਂ  ਨੂੰ ਅਪੀਲ ਕਰਦੇ ਹਨ ਕਿ ਅੱਖਾਂ ਦਾਨ ਨਾਲ ਜੁੜ ਕੇ ਇਸ ਮਹਾਨ ਯੱਗ ਵਿੱਚ ਆਹੂਤੀ ਜ਼ਰੂਰ ਪਾਉਣ। ਇਸ ਮੌਕੇ ਤੇ ਮਦਨਲਾਲ ਮਹਾਜਨ, ਵੀਨਾ ਚੋਪੜਾ, ਐਡਵੋਕੇਟ ਸੁਲਕਸ਼ਨ ਕੁਮਾਰ ਸਰੀਨ ਪ੍ਰਧਾਨ ਬਲੱਡ ਬੈਂਕ ਨਵਾਂਸ਼ਹਿਰ, ਪ੍ਰਵੀਨ ਕੁਮਾਰ ਸਰੀਨ, ਸਕੱਤਰ ਡਿਸਟ੍ਰਿਕ ਕ੍ਰਿਕੇਟ ਐਸੋਸੀਏਸ਼ਨ ਨਵਾਂਸ਼ਹਿਰ ਅਤੇ ਹੋਰ ਮੌਜੂਦ ਸਨ।