ਵੱਧਦੀ ਮਹਿੰਗਾਈ ਦੌਰਾਨ ਲੋਕਾਂ ਨੂੰ ਮਿਲੇਗੀ ਰਾਹਤ, ਹੁਣ ਇੰਨੇ ਰੁਪਏ ਸਸਤੇ ਹੋਣਗੇ ਗੰਢੇ

ਨਵੀਂ ਦਿੱਲੀ (ਪੈਗਾਮ-ਏ-ਜਗ਼ਤ) - ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਜਨਵਰੀ ਤੱਕ ਗੰਢਿਆਂ ਦੀ ਕੀਮਤ 57.02 ਰੁਪਏ ਪ੍ਰਤੀ ਕਿਲੋ ਦੀ ਮੌਜੂਦਾ ਔਸਤ ਕੀਮਤ ਤੋਂ ਘੱਟ ਕੇ 40 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਆ ਜਾਵੇਗੀ। ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਗੰਢਿਆਂ ਦੀ ਪ੍ਰਚੂਨ ਵਿੱਕਰੀ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਪਾਰ ਹੋਣ ਅਤੇ ਮੰਡੀਆਂ ਵਿੱਚ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ ਹੋਣ ਤੋਂ ਬਾਅਦ ਪਿਛਲੇ ਹਫ਼ਤੇ ਅਗਲੇ ਸਾਲ ਮਾਰਚ ਤੱਕ ਗੰਢਿਆਂ ਦੇ ਨਿਰਯਾਤ ’ਤੇ ਪਾਬੰਦੀ ਲਗਾ ਦਿੱਤੀ ਸੀ।

ਇਹ ਪੁੱਛੇ ਜਾਣ ’ਤੇ ਕੀ ਗੰਢਿਆਂ ਦੀਆਂ ਕੀਮਤਾਂ 40 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਕਦੋਂ ਤੱਕ ਆਉਣ ਦੀ ਉਮੀਗ ਹੈ, ਦੇ ਬਾਰੇ ਸਿੰਘ ਨੇ ਕਿਹਾ ਕਿ ਬਹੁਤ ਜਲਦੀ...ਜਨਵਰੀ। ਸਿੰਘ ਨੇ ਡੈਲੋਇਟ ਗ੍ਰੋਥ ਵਿੱਦ ਇਮਪੈਕਟ ਗਵਰਨਮੈਂਟ ਸਮਿਟ ਦੇ ਮੌਕੇ ਕਿਹਾ ਕਿ ਕਿਸੇ ਨੇ ਕਿਹਾ ਹੈ ਕਿ ਇਹ 100 ਰੁਪਏ ਪ੍ਰਤੀ ਕਿਲੋਗ੍ਰਾਮ ਛੂਹ ਜਾਵੇਗੀ। ਇਹ ਕਦੇ ਵੀ 60 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਨਹੀਂ ਕਰੇਗਾ।
ਅੱਜ ਸਵੇਰੇ ਅਖਿਲ ਇੰਡੀਆ ਔਸਤ 57.02 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ ਅਤੇ 60 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਨਿਰਯਾਤ ਪਾਬੰਦੀ ਦਾ ਕਿਸਾਨਾਂ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਹ ਵਪਾਰੀਆਂ ਦਾ ਇੱਕ ਛੋਟਾ ਸਮੂਹ ਹੈ, ਜੋ ਭਾਰਤੀ ਅਤੇ ਬੰਗਲਾਦੇਸ਼ ਦੇ ਬਾਜ਼ਾਰਾਂ ਵਿੱਚ ਕੀਮਤਾਂ ਦੇ ਅੰਤਰ ਦਾ ਫ਼ਾਇਦਾ ਉਠਾ ਰਹੇ ਹਨ। ਸਕੱਤਰ ਨੇ ਕਿਹਾ, ’ਉਨ੍ਹਾਂ (ਜੋ ਵਪਾਰੀ ਵੱਖ-ਵੱਖ ਕੀਮਤਾਂ ਦਾ ਫ਼ਾਇਦਾ ਉਠਾ ਰਹੇ ਸਨ) ਨੂੰ ਨੁਕਸਾਨ ਹੋਵੇਗਾ, ਪਰ ਇਸ ਨਾਲ ਫ਼ਾਇਦਾ ਕਿਸ ਨੂੰ ਹੋਵੇਗਾ... (ਉਹ) ਭਾਰਤੀ ਖਪਤਕਾਰ ਹਨ।’’
ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਵਿੱਚ ਗੰਢੇ ਦੀ ਮਹਿੰਗਾਈ ਜੁਲਾਈ ਤੋਂ ਦੋਹਰੇ ਅੰਕਾਂ ਵਿੱਚ ਹੈ, ਅਕਤੂਬਰ ਵਿੱਚ 42.1 ਫ਼ੀਸਦੀ ਦੇ 4 ਸਾਲਾਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਇਸ ਵਿੱਤੀ ਸਾਲ ’ਚ 1 ਅਪ੍ਰੈਲ ਤੋਂ 4 ਅਗਸਤ ਦਰਮਿਆਨ ਦੇਸ਼ ’ਚੋਂ 9.75 ਲੱਖ ਟਨ ਗੰਢੇ ਦੀ ਬਰਾਮਦ ਕੀਤੀ ਗਈ ਸੀ। ਮੁੱਲ ਦੇ ਮਾਮਲੇ ਵਿੱਚ ਚੋਟੀ ਦੇ ਤਿੰਨ ਆਯਾਤ ਕਰਨ ਵਾਲੇ ਦੇਸ਼ ਬੰਗਲਾਦੇਸ਼, ਮਲੇਸ਼ੀਆ ਅਤੇ ਸੰਯੁਕਤ ਅਰਬ ਅਮੀਰਾਤ ਹਨ। ਸਰਕਾਰ ਨੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਈ ਕਦਮ ਚੁੱਕੇ ਹਨ। ਇਸ ਸਾਲ 28 ਅਕਤੂਬਰ ਤੋਂ 31 ਦਸੰਬਰ ਤੱਕ ਗੰਢੇ ਦੀ ਬਰਾਮਦ ’ਤੇ 800 ਅਮਰੀਕੀ ਡਾਲਰ ਪ੍ਰਤੀ ਟਨ ਦਾ ਘੱਟੋ-ਘੱਟ ਨਿਰਯਾਤ ਮੁੱਲ (ਐੱਮਈਪੀ) ਲਗਾਇਆ ਗਿਆ ਹੈ।
ਅਗਸਤ ਵਿੱਚ ਭਾਰਤ ਨੇ 31 ਦਸੰਬਰ ਤੱਕ ਗੰਢਿਆਂ ’ਤੇ 40 ਫ਼ੀਸਦੀ ਨਿਰਯਾਤ ਡਿਊਟੀ ਲਗਾਈ ਸੀ। ਅਕਤੂਬਰ ’ਚ ਸਬਜ਼ੀਆਂ ਦੀ ਥੋਕ ਮਹਿੰਗਾਈ ਦਰ ਘਟ ਕੇ 21.04 ਫ਼ੀਸਦੀ ’ਤੇ ਆ ਗਈ। ਹਾਲਾਂਕਿ ਇਸ ਮਹੀਨੇ ਗੰਢੇ ਦੀ ਸਾਲਾਨਾ ਕੀਮਤ ਵਾਧਾ ਦਰ 62.60 ਫ਼ੀਸਦੀ ਦੇ ਉੱਚ ਪੱਧਰ ’ਤੇ ਰਹੀ।