ਸਿਹਤ ਕੇਂਦਰ ਕੌਲੀ ਵੱਲੋਂ 18 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਵਿਰੋਧੀ ਦਵਾਈ ਦੀਆਂ ਬੂੰਦਾਂ
ਪਟਿਆਲਾ, 11 ਦਸੰਬਰ - ਸਿਵਲ ਸਰਜਨ ਪਟਿਆਲਾ ਡਾ ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਐਸਐਮਓ ਡਾ ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ 10 ਤੋਂ 12 ਦਸੰਬਰ ਤਕ ਚਲਾਈ ਜਾ ਰਹੀ ਸਬ ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਕੁੱਲ 18,303 ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਏਰੀਏ ਵਿੱਚ 95 ਥਾਵਾਂ ਤੇ ਬੂਥ, 2 ਟਰਾਂਜ਼ਿਟ ਪੁਆਇੰਟ ਅਤੇ 1 ਮੋਬਾਈਲ ਟੀਮ ਵੱਲੋਂ 0 ਤੋਂ 5 ਸਾਲ ਤਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਐਸਐਮਓ ਡਾ ਗੁਰਪ੍ਰੀਤ ਸਿੰਘ ਨਾਗਰਾ ਵੱਲੋਂ ਮੁੱਢਲਾ ਸਿਹਤ ਕੇਂਦਰ ਕੌਲੀ ਵੱਲੋਂ ਪਹਿਲੇ ਦਿਨ ਵੱਖ ਵੱਖ ਥਾਵਾਂ ਤੇ ਲਗਾਏ ਗਏ ਬੂਥਾਂ ਅਤੇ ਦੂਜੇ ਦਿਨ ਘਰ ਘਰ ਜਾ ਰਹੀਆਂ ਸਿਹਤ ਟੀਮਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ। ਅੱਜ ਮੁਹਿੰਮ ਦੇ ਦੂਜੇ ਦਿਨ ਬਹਾਦਰਗੜ੍ਹ ਡਿਸਪੈਂਸਰੀ ਵਿਖੇ ਇਤਾਇਨਾਤ ਆਰਐਮਓ ਡਾ ਸੁਖਜਿੰਦਰ ਸਿੰਘ ਸੁਪਰਵਾਈਜ਼ਰ ਵੱਲੋਂ ਮੈਡੀਕਲ ਅਫਰ ਡੈਂਟਲ ਡਾ ਸੁਨਾਕਸ਼ੀ, ਫਾਰਮੇਸੀ ਅਫਸਰ ਦਿਲਬਾਗ ਸਿੰਘ ਦੇ ਨਾਲ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਮੋਬਾਇਲ ਟੀਮ ਝੁੱਗੀਆਂ, ਝੌਪੜੀਆਂ, ਭੱਠਿਆਂ, ਪਥੇਰਾਂ, ਉਦਯੋਗਿਕ ਏਰੀਆ, ਨਵੀ ਉਸਾਰੀ ਅਧੀਨ ਇਮਾਰਤਾਂ ਤੇ ਕੰਮ ਕਰਦੀ ਲੇਬਰ ਦੇ ਬੱਚਿਆਂ ਨੂੰ ਕਵਰ ਕਰੇਗੀ।