ਬਸੰਤ ਰਿਤੂ ਕਲੱਬ ਦੀ ਕਮੇਟੀ ਕੀਤੀ ਗਈ ਭੰਗ; ਨਵੀਂ ਚੋਣ ਜੁਲਾਈ ਦੇ ਆਖਰੀ ਹਫਤੇ ਹੋਵੇਗੀ।
ਪਟਿਆਲਾ- ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਜ਼ੋ ਕਿ ਪਿਛਲੇ 30 ਸਾਲਾਂ ਤੋਂ ਪੰਜਾਬ ਅਤੇ ਪਟਿਆਲਾ ਪੱਧਰ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਮਾਈ ਭਾਰਤ ਅਦਾਰਾ ਖੇਡ ਅਤੇ ਯੂਵਾ ਮੰਤਰਾਲਾ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਹਰ ਤਿੰਨ ਸਾਲ ਬਾਅਦ ਕਲੱਬ ਦੀ ਨਵੀਂ ਚੋਣ ਕੀਤੀ ਜਾਂਦੀ ਹੈ।

ਇਸ ਬਾਰੇ ਬਸੰਤ ਰਿਤੂ ਯੂਥ ਕਲੱਬ ਤ੍ਰਿ਼ਪੜੀ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਦਾ ਅਸਤੀਫਾ ਰੱਦ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਹੀ ਸਰਪ੍ਰਸਤੀ ਹੇਠ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੀ ਨਵੀਂ ਚੋਣ ਇਸ ਮਹੀਨੇ ਦੇ ਆਖੀਰ ਵਿੱਚ ਕੀਤੀ ਜਾਵੇਗੀ।
ਜ਼ੋ ਚੋਣ ਸਰਵ ਸੰਮਤੀ ਦੇ ਨਾਲ ਨਵੇਂ ਮੈਂਬਰਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਉਦੋ ਤੱਕ ਕਲੱਬ ਦੇ ਚੇਅਰਮੈਨ, ਸਕੱਤਰ, ਖਜਾਨਚੀ ਅਤੇ ਹੋਰ ਸਾਰੇ ਅਹੁਦਿਆ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਕੋਈ ਵੀ ਮੈਂਬਰ ਐਕਟਿਵ ਪ੍ਰਧਾਨ ਆਕਰਸ਼ ਸ਼ਰਮਾ ਤੋਂ ਇਲਾਵਾ ਆਪਣਾ ਅਹੁਦੇ ਦਾ ਨਾਮ ਦੀ ਵਰਤੋ ਨਹੀਂ ਕਰ ਸਕੇਗਾ।
ਇਹ ਫੈਸਲਾ ਕਲੱਬ ਦੇ ਐਕਟਿਵ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਕਲੱਬ ਦੀ ਮੀਟਿੰਗ ਵਿੱਚ ਸਰਵ ਸੰਮਤੀ ਨਾਲ ਪਾਸ ਕੀਤਾ ਅਤੇ ਕਲੱਬ ਦੀ ਜਦੋਂ ਤੱਕ ਨਵੀਂ ਚੋਣ ਨਹੀਂ ਹੋ ਜਾਂਦੀ ਇੰਜੀ: ਆਕਰਸ਼ ਸ਼ਰਮਾ ਐਕਟਿਵ ਪ੍ਰਧਾਨ ਰਹਿਣਗੇ ਅਤੇ ਉਹ ਸੰਸਥਾਪਕ ਰਾਜੇਸ਼ ਸ਼ਰਮਾ ਦੀਆਂ ਸੇਵਾਵਾਂ ਵੀ ਲੈਂਦੇ ਰਹਿਣਗੇ।