ਬੀਬੀ ਕ੍ਰਿਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਦੀ ਇੱਕਤਰਤਾ ਹੋਈ।
ਬੀਬੀ ਕ੍ਰਿਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਕਲਗ਼ੀਧਰ ਕੰਨਿਆਂ ਪਾਠਸ਼ਾਲਾ ਰੂਪਨਗਰ ਵਿਖੇ ਬੀਬਾ ਯਤਿੰਦਰ ਕੌਰ ਮਾਹਲ ਦੀ ਪ੍ਰਧਾਨਗੀ ਹੇਠ ਹੋਈ। ਮਾਹਲ ਜੀ ਦੀ ਜਾਣਕਾਰੀ ਮਤਾਬਿਕ ਪ੍ਰਸਿੱਧ ਲੇਖਕ ਗੁਰਨਾਮ ਸਿੰਘ ਬਿਜਲੀ ਜੀ ਦਾ ਰੂ-ਬ-ਰੂ ਪ੍ਰੋਗਰਾਮ ਰੱਖਿਆ ਗਿਆ ਸੁਰਜੀਤ ਸਿੰਘ ਜੀਤ ਮੋਰਿੰਡਾ ਵੱਲੋਂ ਬਿਜਲੀ ਜੀ ਦੇ ਲੇਖਣੀਂ ਸਫ਼ਰ ਬਾਰੇ ਅਤੇ ਜਿੰਦਗੀਂ ਦੀਆਂ

ਗਤੀਵਿਧੀਆਂ ਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ । ਟਰੱਸਟ ਵੱਲੋਂ ਬਿਜਲੀ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਦੌਰਾਨ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਤੇ ਬਹੁ ਵਿਧਾਵੀ ਲੇਖਕ ਸ. ਨ੍ਰਿਪਇੰਦਰ ਸਿੰਘ ਦੇ ਸਦੀਵੀ ਵਿਛੋੜੇ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਸਰਕਾਰ ਵੱਲੋਂ ਤਿੰਨ ਯੂਨੀਵਰਸਿਟੀਆਂ ਦੀ ਵਿਲੱਖਣਤਾ ਖਤਮ ਕਰਨ, ਇੱਕੋ ਸਿਲੇਬਸ ਲਾਗੂ ਕਰਨਾ,ਪੰਜਾਬੀ ਵਿਸ਼ੇ ਤੇ ਕ੍ਰੈਡਿਟ ਘਟਾਉਣ ਦੀ ਨਿੰਦਾਂ ਕੀਤੀ ਗਈ ਸਰਕਾਰ ਨੂੰ ਭਾਸ਼ਾ ਐਕਟ ਚ' ਸੋਧ ਕਰ ਪੰਜਾਬੀ ਭਾਸ਼ਾ ਪ੍ਰਤੀ ਸੁਹਿਰਦ ਹੋਣ ਦੀ ਅਪੀਲ ਕੀਤੀ ਗਈ।
ਇਸ ਤੋਂ ਇਲਾਵਾ ਕੁਲਵਿੰਦਰ ਖੈਰਾਬਾਦ, ਮਨਦੀਪ ਰਿੰਪੀ,ਅਮਰਜੀਤ ਕੌਰ ਮੋਰਿੰਡਾ, ਗੁਰਨਾਮ ਸਿੰਘ ਬਿਜਲੀ, ਹਰਦੀਪ ਗਿੱਲ, ਯਤਿੰਦਰ ਕੌਰ ਮਾਹਲ, ਸੁਰਜੀਤ ਸਿੰਘ ਜੀਤ,ਸੁਰਿੰਦਰ ਸੈਣੀ ਪਹੁੰਚੇ ਹੋਏ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ,ਮੰਚ ਸੰਚਾਲਕ ਦੀ ਭੂਮਿਕਾ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਜੀ ਵੱਲੋੰ ਨਿਭਾਈ ਗਈ। ਅੰਤ ਵਿੱਚ ਟਰੱਸਟ ਦੇ ਪ੍ਰਧਾਨ ਬੀਬਾ ਯਤਿੰਦਰ ਕੌਰ ਮਾਹਲ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।