ਪੰਜਾਬ ਸਰਕਾਰ ਵਲੋਂ ਪਿੰਡਾਂ-ਪਿੰਡਾ ਤੋਂ ਸਰਕਾਰੀ ਬੱਸਾਂ ਨੂੰ ਰੈਲੀ ਵਿੱਚ ਢੋਆ ਢੋਆਈ ਲਈ ਲਗਾ ਕੇ ਆਮ ਲੋਕਾਂ ਦਾ ਅਤੇ ਸਰਕਾਰੀ ਖਜਾ਼ਨੇ ਦਾ ਕੀਤਾ ਭਾਰੀ ਨੁਕਸਾਨ।

ਗੜ੍ਹਸੰਕਰ 18 ਨਵੰਬਰ - ਸਾਡੀਆਂ ਸਰਕਾਰਾਂ ਗੱਲਾਂ ਤਾਂ ਅਸੂਲਾਂ, ਦੇਸ਼ ਭਗਤੀ ਅਤੇ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਕਰਨ ਦੀਆਂ ਕਰਦੀਆਂ ਹਨ ਪਰ ਉਨ੍ਹਾਂ ਦੇ ਭਾਸ਼ਨਾ ਦੇ ਅਸਲ ਨਤੀਜੇ ਉਨ੍ਹਾਂ ਦੇ ਕੰਮਾਂ ਦੇ ਉਲਟ ਹੀ ਨਿਕਲਦੇ ਹਨ।

ਗੜ੍ਹਸੰਕਰ 18 ਨਵੰਬਰ - ਸਾਡੀਆਂ ਸਰਕਾਰਾਂ ਗੱਲਾਂ ਤਾਂ ਅਸੂਲਾਂ, ਦੇਸ਼ ਭਗਤੀ ਅਤੇ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਕਰਨ ਦੀਆਂ ਕਰਦੀਆਂ ਹਨ ਪਰ ਉਨ੍ਹਾਂ ਦੇ ਭਾਸ਼ਨਾ ਦੇ ਅਸਲ ਨਤੀਜੇ ਉਨ੍ਹਾਂ ਦੇ ਕੰਮਾਂ ਦੇ ਉਲਟ ਹੀ ਨਿਕਲਦੇ ਹਨ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪੰਜਾਬ ਸਰਕਾਰ ਵਲੋਂ ਸਰਕਾਰ ਬੱਸਾਂ ਨੂੰ ਹੁਕਮ ਜਾਰੀ ਕਰਕੇ ਬੱਸਾਂ ਨੂੰ ਅਪਣੇ ਅਪਣੇ ਨਿਧਾਰਤ ਰੂਟਾਂ ਤੋਂ ਜਾਣ ਨੂੰ ਹਟਾ ਕੇ ਪਿੰਡਾਂ ਤੋਂ ਹੁਸਿ਼ਆਰ ਪੁਰ ਰੈਲੀ ਵਿਚ ਲੋਕਾਂ ਦੀ ਗਿਣਤੀ ਵਧਾਉਣ ਲਈ ਲੋਕਾਂ ਦੀ ਢੋਆ ਢੋਆਈ ਲਈ ਲਗਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਹੋਣ ਨਾਲ ਆਮ ਜਨ ਸਧਾਰਨ ਲੋਕ ਵੱਡੇ ਪਧੱਰ ਦੇ ਖਜ਼ਲ ਖੁਆਰ ਹੋਏ ਤੇ ਲੱਖਾਂ ਰੁਪਏ ਦਾ ਡੀਜ਼ਲ ਖਰਚ ਕਰਕੇ ਸਰਕਾਰ ਖ਼ਜਾਨੇ ਨੂੰ ਲੱਖਾਂ ਰੁਪਏ ਦਾ ਵੱਡੀ ਢਾਅ ਵੀ ਲਗਾਈ ਤੇ ਕਹਿਣ ਨੂੰ ਇਹ ਆਮ ਆਦਮੀ ਪਾਰਟੀ ਹੈ ਪਰ ਕੰਮ ਇਸ ਦੇ ਖਾਸ ਆਦਮੀ ਪਾਰਟੀ ਨਾਲੋਂ ਵੀ ਵੱਧ ਹਨ।ਜਦੋਂ ਪਿੰਡਾਂ ਵਿਚ ਇਹ ਬੱਸਾਂ ਘੁੰਮਣ ਲਗੀਆਂ ਤਾਂ ਲੋਕ ਵੇਖ ਕੇ ਹੈਰਾਨ ਰਹਿ ਕਿ ਪਿੰਡਾਂ ਵਿਚ 15,15 ਸਾਲਾਂ ਤੋਂ ਬੰਦ ਪਏ ਬੱਸਾਂ ਦੇ ਰੂਅ ਪਤਾ ਨੀ ਚਾਲੂ ਹੋ ਗਏ।ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਬੱਸਾਂ ਪਿੰਡਾਂ ਤੋਂ ਮੁੱਖ ਮੰਤਰੀ ਸਾਹਿਬ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਲੋਕਾਂ ਨੂੰ ਲੈਣ ਆਈਆਂ ਹਨ।ਧੀਮਾਨ ਨੇ ਦਸਿਆ ਕਿ ਝੂੱਠੀ ਬੱਲੇ ਬੱਲੇ ਕਰਵਾਉਣਾ ਲੋਕਤੰਤਰ ਦੀ ਹਿੰਸਾ ਨਹੀਂ।ਇਕ ਪਾਸੇ ਪਿੰਡਾਂ ਵਿਚ ਬੱਸਾਂ ਦੇ ਰੂਅ ਬੰਦ ਪਏ ਹਨ,ਬੱਚਿਆਂ ਨੂੰ ਬੱਸਾਂ ਦੇ ਸਾਧਨ ਨਾ ਮਿਲਣ ਕਰਕੇ ਉਹ ਸ਼ਹਿਰਾਂ ਵਿਚ ਪੜ੍ਹਣ ਜਾਣ ਤੋਂ ਤਰਸ ਰਹੇ ਹਨ ਤੇ ਕਈ ਤਾਂ 10 ਵੀਂ ਤੱਕ ਹੀ ਸਿੱਖਿਆ ਨੂੰ ਪ੍ਰਾਪਤ ਕਰਕੇ ਸਬਰ ਨਾਲ ਬੈਠ ਜਾਂਦੇ ਹਨ।ਇਹ ਨਹੀਂ ਕਿ ਸਰਕਾਰਾਂ ਨੁੰ ਕੁਝ ਪਤਾ ਨਹੀਂ ਪਰ ਪਤਾ ਹੋਣ ਦੇ ਬਾਵਜੂਦ ਲੋਕਾਂ ਨੂੰ ਸਾਧਨ ਮੁਹਈਆ ਕਰਵਾਉਣ ਦੀ ਥਾਂ ਝੁੱਠੇ ਸਬਜਬਾਵਗ ਹੀ ਵਿਖਾਉਣ ਤੱਕ ਸੀਮਤ ਹਨ।ਲੋਕਾਂ ਨੇ ਸੋਚਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਕੁਝ ਸਹੂਲਤਾਂ ਮਿਲਣ ਗੀਆਂ ਪਰ ਇਨ੍ਹਾਂ ਨੇ ਤਾਂ ਪਹਿਲਾਂ ਨਾਲੋਂ ਵੀ ਜਿਆਦਾ ਜਿਲਤ ਗਾਲ ਦਿਤੀ।
ਧੀਮਾਨ ਨੇ ਦਸਿਆ ਕਿ ਪਿੰਡਾਂ ਦੀਆਂ ਸੜਕਾਂ ਦੀ ਬੁਰਾ ਹਾਲ ਹੈ।ਜਿਸ ਕਾਰਨ ਬੱਸਾਂ ਦੇ ਰੂਟ ਹੀ ਬੰਦ ਪਏ ਹਨ।ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰ ਵਰਤੋਂ ਕਰਨੀ ਇਕ ਸਧਾਰਨ ਗੱਲ ਬਣ ਗਈ ਹੈ।ਰਾਜਨੀਤੀਵਾਨ ਝੂੱਠੀਆਂ ਤਸਲੀਆਂ ਦੇ ਕੇ ਦੇਸ਼ ਦੇ ਭਵਿੱਖ ਦਾ ਭਾਰੀ ਨੁਕਸਾਨ ਕਰ ਰਹੇ ਹਨ।ਅਗਰ ਸਰਕਾਰ ਨੇ ਰੈਲੀਆਂ ਹੀ ਕਰਨੀਆਂ ਹਨ ਤੇ ਅਪਣੀ ਪਾਰਟੀ ਦਾ ਕੰਮ ਕਰਨਾ ਹੈ ਤਾਂ ਸਰਕਾਰੀ ਖਜ਼ਾਨੇ ਉਤੇ ਬੋਝ ਪਾਉਣ ਦੀ ਥਾਂ ਉਨ੍ਹਾਂ ਨੂੰ ਪਾਰਟੀ ਫੰਡ ਵਿਚੋਂ ਕਰਨਾ ਚਾਹੀਦਾ ਹੈ।ਲੋਕਾਂ ਦੇ ਟੈਕਸ ਦਾ ਪੈਸਾ ਤਾਂ ਲੋਕਾਂ ਨੂੰ ਵਧੀਆਂ ਸਹੂਲਤਾਂ ਦੇਣ ਦੇ ਚੰਗਾ ਜੀਵਨ ਦੇਣ ਲਈ ਹੈ ਨਾ ਕਿ ਲੱਛੇਦਾਰ ਭਾਸਣ ਸੁਨਣ ਲਈ।ਹੈਰਾਨੀ ਇਹ ਵੀ ਹੈ ਕਿ ਜਿਹੜੀਆਂ ਬੱਸਾਂ ਪਿੰਡਾਂ ਵਿਚ ਭੇਜੀਆਂ ਉਨ੍ਹਾਂ ਵਿਚ 5,10 ਵਿਅਕਤੀ ਹੀ ਇਕ ਬੱਸ ਸਨ।ਅਜਿਹਾ ਕਰਨਾ ਪੂਰੀ ਤਰ੍ਹਾਂ ਗੈਰ ਲੋਕਤੰਤਰ ਤੇ ਗੈਰ ਸੰਵਿਧਾਨਕ ਹੈ।ਧੀਮਾਨ ਨੇ ਕਿਹਾ ਕਿ ਹੁਸਿ਼ਆਪੁਰ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਉਨ੍ਹਾਂ ਦਸਿਆ ਕਿ ਸਰਕਾਰਾਂ ਦੇ ਚੰਗੇ ਕੰਮਾਂ ਲਈ ਲੋਕ ਸਰਕਾਰਾਂ ਦੀਆਂ ਪ੍ਰਸਾਸ਼ਾ਼ਵਾਂ ਕਰਦੇ ਹਨ।ਪਰ ਆਮ ਆਦਮੀ ਪਾਰਟੀ ਦੇ ਨੇਤਾਂ ਅਪਣੀ ਪ੍ਰਸ਼ੰਸ਼ਾ ਆਪੇ ਹੀ ਕਰਨ ਲੱਗੇ ਹੋਏ ਹਨ।ਦਿਲੀ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਜੀ ਦੀ ਵਾਹ ਵਾਹ ਕਰਦੇ ਹਨ ਤੇ ਪੰਜਾਬ ਦੇ ਦਿਲੀ ਦੇ ਮੁੱਖ ਮੰਤਰੀ ਦੀ।ਜਦੋਂ ਦਿਲੀ ਦੇ ਮੁੱਖ ਮੰਤਰੀ ਸ਼ਰਾਬ ਘੁਟਾਲੇ ਵਿਚ ਸ਼ਾਮਿਲ ਹਨ।ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੀ ਰਖਿਆ ਲਈ ਅਤੇ ਗੈਰ ਰਵਾਇਤੀ ਕੰਮਾਂ ਲਈ ਸਰਕਾਰਾ ਦਾ ਵਿਰੋਧ ਕਰਨ ਤੇ ਅਪਣਿੇ ਸੰਵਿਧਾਨਕ ਅਧਿਕਾਰਾਂ ਦੀ ਨੂੰ ਸਮਝਣ ਤੇ ਰਖਿਆ ਕਰਨ ਲਈ ਜਾਗਰੂਕ ਹੋਣ।ਸਰਕਾਰ ਵਲੋਂ ਪੈਸੇ ਦੀ ਕੀਤੀ ਜਾ ਰਹੀ ਦੁਰ ਵਰਤੋਂ ਵਿਰੁਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।