
ਬਿਲਸਟਨ ਯੂ ਕੇ 'ਚ ਬਹੁਜਨ ਵਿਚਾਰ ਮੰਚ ਵਲੋਂ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ
ਹੁਸ਼ਿਆਰਪੁਰ- ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਅਤੇ ਬਾਬੂ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਕਮਿਊਨਿਟੀ ਹਾਲ ਪਰਾਊਡ ਲੇਨ ਬਿਲਸਟਨ ਯੂ ਕੇ ਵਿਖੇ ਬਹੁਜਨ ਵਿਚਾਰ ਮੰਚ ਵਲੋਂ ਮਨਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿਚ ਲੋਕ ਸ਼ਾਮਲ ਹੋਏ ।ਜਿਸ ਵਿਚ ਬੁਲਾਰਿਆਂ ਨੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਬੋਲਦਿਆਂ ਦੱਸਿਆ ਕਿ ਉਹ ਅਜਿਹੀ ਮਹਾਨ ਸਖਸ਼ੀਅਤ ਸਨ ਜਿਨ੍ਹਾਂ ਦਾ ਅਜੇ ਤੱਕ ਕੋਈ ਮੁਕਾਬਲਾ ਨਹੀਂ ਹੈ ।
ਹੁਸ਼ਿਆਰਪੁਰ- ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਅਤੇ ਬਾਬੂ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਕਮਿਊਨਿਟੀ ਹਾਲ ਪਰਾਊਡ ਲੇਨ ਬਿਲਸਟਨ ਯੂ ਕੇ ਵਿਖੇ ਬਹੁਜਨ ਵਿਚਾਰ ਮੰਚ ਵਲੋਂ ਮਨਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿਚ ਲੋਕ ਸ਼ਾਮਲ ਹੋਏ ।ਜਿਸ ਵਿਚ ਬੁਲਾਰਿਆਂ ਨੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਬੋਲਦਿਆਂ ਦੱਸਿਆ ਕਿ ਉਹ ਅਜਿਹੀ ਮਹਾਨ ਸਖਸ਼ੀਅਤ ਸਨ ਜਿਨ੍ਹਾਂ ਦਾ ਅਜੇ ਤੱਕ ਕੋਈ ਮੁਕਾਬਲਾ ਨਹੀਂ ਹੈ ।
ਬਾਬਾ ਸਾਹਿਬ ਅੰਬੇਡਕਰ ਦੁਨੀਆ ਦੇ ਸੱਭ ਤੋਂ ਵੱਧ ਪੜ੍ਹੇ ਲਿਖੇ ਅਤੇ ਸੱਭ ਤੋਂ ਵੱਧ ਭਸ਼ਾਵਾਂ ਦਾ ਗਿਆਨ ਰੱਖਦੇ ਸਨ ।ਉਨ੍ਹਾਂ ਨੂੰ ਦੁਨੀਆਂ ਦਾ ਸਿੰਬਲ ਆਫ ਨੌਲਜ ਵੀ ਕਿਹਾ ਜਾਂਦਾ ਹੈ ।ਉਨ੍ਹਾਂ ਦੀ ਸਖਸ਼ੀਅਤ ਸਰਬਪੱਖੀ ਸੀ।ਉਹ ਸਿਰਫ ਦਲਿਤਾਂ ਦੇ ਹੀ ਮਸੀਹਾ ਨਹੀਂ ਸਨ ਸਗੋਂ ਉਹ ਸਮੁੱਚੇ ਭਾਰਤੀਆਂ ਦੇ ਮਸੀਹਾ ਹਨ।ਇਸਤਰੀ ਜਾਤੀ ਦੇ ਉਹ ਮੁਕਤੀ ਦਾਤਾ ਵੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੁਆਏ।ਵੰਚਿਤ ਲੋਕਾਂ ਨੂੰ ਵੀ ਦੂਸਰਿਆਂ ਦੇ ਬਰਾਬਰ ਲੈਕੇ ਆਂਦਾ ।
ਇਸ ਮੌਕੇ ਬੋਲਦਿਆਂ ਗਿਆਨ ਚੰਦ ਦੀਵਾਲੀ ਸਾਬਕਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਨੇ ਕਿਹਾ ਕਿ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਮਨੂੰਵਾਦੀ ਵਿਚਾਰ ਰੱਖਣ ਵਾਲੇ ਲੋਕਾਂ ,ਖਾਸ ਕਰਕੇ ਆਰ ਐਸ ਐਸ ਵੱਲੋ ਰਚੀਆਂ ਜਾ ਰਹੀਆਂ ਹਨ ।ਸਾਨੂੰ ਸੁਚੇਤ ਹੋਣ ਦੀ ਲੋੜ ਹੈ ।ਸਾਨੂੰ ਸੰਗਠਿਤ ਹੋਕੇ ਉਨ੍ਹਾਂ ਸਾਜ਼ਿਸ਼ਾਂ ਨੂੰ ਫੇਲ੍ਹ ਕਰਨਾ ਹੋਵੇਗਾ ਅਤੇ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਹੋਵੇਗਾ ।
ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਵਿਚ ਮੁੱਖ ਤੌਰ ਤੇ ਲਖਵਿੰਦਰ ਬਸਰਾ ਦਲਜੀਤ ਢੰਡਾ , ਕੁਲਦੀਪ ਦੀਪਾ ਅਤੇ ਸੁਰੇਸ਼ ਬਿੱਟੂ ਆਦਿ ਸਨ।ਹੋਰ ਬੁਲਾਰਿਆਂ ਵਿਚੋਂ ਬਲਰਾਮ ਸਿੱਧੂ ਨੇ ਸੰਬੋਧਨ ਕਰਦਿਆਂ ਬਾਬੂ ਕਾਂਸ਼ੀ ਰਾਮ ਜੀ ਦੇ ਅੰਦੋਲਨ ਅਤੇ ਯੂ ਪੀ ਅੰਦਰ ਕੁਮਾਰੀ ਮਾਇਆਵਤੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।ਇਸੇ ਤਰ੍ਹਾਂ ਮਹਿੰਦਰਪਾਲ, ਰੇਸ਼ਮ ਮਹੇ, ਜਸਵਿੰਦਰ ਤਲਵਣ, ਸੰਨੀ ਸਿੰਘ ਰੰਘਰੇਟਾ ਤਰਨਾ ਦਲ ਅਤੇ ਬੀਬੀ ਸੰਦੀਪ ਕੌਰ ਮਤੋਈ ਏਕਤਾ ਯੂਥ ਕਲੱਬ (ਮਲੇਰਕੋਟਲਾ)ਪੰਜਾਬ ਨੇ ਵੀ ਸੰਬੋਧਨ ਕੀਤਾ ।
ਮਿਸ਼ਨਰੀ ਗਾਇਕ ਅਮਰੀਕ ਜੱਸਲ,ਸੰਤ ਪਪਲ ਸ਼ਾਹ, ਕੇਵਲ ਰਾਮ ,ਸੋਹਣ ਸਿੰਘ ਰੰਗੀਲਾ ਅਤੇ ਧਰਮਿੰਦਰ ਮਸਾਣੀ ਨੇ ਆਪਣੇ ਮਿਸ਼ਨਰੀ ਗੀਤਾਂ ਨਾਲ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੀ ਗੱਲ ਕਹੀ ।ਭਗਵਾਨ ਵਾਲਮੀਕਿ ਰਘਰੇਟਾ ਦਲ ਲੰਡਨ ਦੇ ਸਾਥੀ ਵੀ ਵੱਡੀ ਗਿਣਤੀ ਵਿਚ ਇਸ ਪ੍ਰੋਗਰਾਮ ਵਿੱਚ ਸਾਂਮਲ ਹੋਏ।ਸਟੇਜ ਸਕੱਤਰ ਦੀ ਜਿੰਮੇਵਾਰੀ ਪਰਸ ਰਾਮ ਮੋਮੀ ਅਤੇ ਦਲਜੀਤ ਗਿੱਲ ਭਗਵਾਨ ਵਾਲਮੀਕਿ ਰੰਘਰੇਟਾ ਦਲ ਲੰਡਨ ਵਲੋਂ ਬਾਖੂਬੀ ਨਿਭਾਈ ਗਈ ।
ਅੰਤ ਵਿੱਚ ਲਖਵਿੰਦਰ ਬਸਰਾ ਵਲੋਂ ਆਏ ਸਾਰੇ ਸੱਜਣਾ ਦਾ ਧੰਨਵਾਦ ਕੀਤਾ ਗਿਆ ।ਵਿਸ਼ੇਸ਼ ਤੌਰ ਤੇ ਭਗਵਾਨ ਵਾਲਮੀਕਿ ਰੰਘਰੇਟਾ ਦਲ ਲੰਡਨ ਦੇ ਸਾਥੀਆਂ ਦਾ ਧੰਨਵਾਦ ਕੀਤਾ ਜਿੰਨਾ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ ।ਖਾਣੇ ਅਤੇ ਚਾਹ ਪਕੌੜੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
