
ਗਰੀਨ ਵਿਲੇਜ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੌਥਾ ਖੂਨਦਾਨ ਕੈਂਪ ਲਗਾਇਆ ਗਿਆ।
ਗੜ੍ਹਸ਼ੰਕਰ 16 ਨਵੰਬਰ : ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੌਥਾ ਸਵੈ-ਇੱਛੁਕ ਖੂਨਦਾਨ ਕੈਂਪ ਗਰੀਨ ਵਿਲੇਜ ਵੈਲਫੇਅਰ ਸੁਸਾਇਟੀ ਬੀਨੇਵਾਲ ਵੱਲੋਂ ਵਿਸ਼ਵਕਰਮਾ ਮੰਦਰ ਅੱਡਾ ਝੁੰਗੀਆਂ ਵਿਖੇ ਲਗਾਇਆ ਗਿਆ। ਜਿਸ ਵਿੱਚ 109 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਗੜ੍ਹਸ਼ੰਕਰ 16 ਨਵੰਬਰ : ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੌਥਾ ਸਵੈ-ਇੱਛੁਕ ਖੂਨਦਾਨ ਕੈਂਪ ਗਰੀਨ ਵਿਲੇਜ ਵੈਲਫੇਅਰ ਸੁਸਾਇਟੀ ਬੀਨੇਵਾਲ ਵੱਲੋਂ ਵਿਸ਼ਵਕਰਮਾ ਮੰਦਰ ਅੱਡਾ ਝੁੰਗੀਆਂ ਵਿਖੇ ਲਗਾਇਆ ਗਿਆ। ਜਿਸ ਵਿੱਚ 109 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਦੌਰਾਨ ਬਲੱਡ ਡੋਨਰਜ਼ ਐਸੋਸੀਏਸ਼ਨ ਨਵਾਂਸ਼ਹਿਰ ਨੇ ਖੂਨ ਇਕੱਠਾ ਕਰਨ ਵਿੱਚ ਮਦਦ ਕੀਤੀ ਅਤੇ ਐਚ.ਡੀ.ਐਫ.ਸੀ ਬੈਂਕ ਨਵਾਂਸ਼ਹਿਰ ਨੇ ਰਿਫਰੈਸ਼ਮੈਂਟ ਵਿੱਚ ਮਦਦ ਕੀਤੀ। ਇਸ ਮੌਕੇ ਮੋਟੀਵੇਟਰ ਅਸ਼ਵਨੀ ਰਾਣਾ ਨੇ ਦੱਸਿਆ ਕਿ ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਏ ਗਏ ਇਸ ਸਵੈ-ਇੱਛੁਕ ਖੂਨਦਾਨ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਆ ਕੇ ਖੂਨਦਾਨ ਕੀਤਾ। ਇਸ ਮੌਕੇ ਖੂਨਦਾਨ ਕਰਨ ਵਾਲੇ ਅਮਿਤ ਭਾਰਦਵਾਜ (ਵਿੱਕੀ) ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਐਨ.ਆਰ.ਆਈ ਮਾਨਵ ਸੋਨੀ ਅਮਰੀਕਾ ਵੱਲੋਂ ਵਿਸ਼ੇਸ਼ ਸਹਿਯੋਗ ਦੇ ਕੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ। ਖੂਨਦਾਨ ਕੈਂਪ ਦੌਰਾਨ ਪ੍ਰਸਿੱਧ ਸਮਾਜ ਸੇਵੀ ਅਜੈਬ ਸਿੰਘ ਬੋਪਾਰਾਏ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਗ੍ਰੀਨ ਵੈਲਫੇਅਰ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ । ਇਸ ਮੌਕੇ ਬਲੱਡ ਡੋਨਰਜ਼ ਐਸੋਸੀਏਸ਼ਨ ਨਵਾਂਸ਼ਹਿਰ ਦੇ ਲੈਬ ਟੈਕਨੀਸ਼ੀਅਨ ਡਾ.ਅਜੈ ਬੱਗਾ ਸ੍ਰ. ਰਾਜੀਵ ਭਾਰਧਜ, ਦੀਪਕ ਸ਼ਰਮਾ, ਗੌਰਵ ਰਣਾਨ, ਮੋਹਿਤ ਰਾਣਾ ਨਵਦੀਪ ਬੰਗਾ, ਮਲਕੀਅਤ ਸਿੰਘ, ਦੇਸ ਰਾਜ ਦੇਸ ਰਾਜ ਬਾਲੀ, ਪਿੰਡ ਬੀਨੇਵਾਲ ਦੇ ਸਰਪੰਚ ਸੁਭਾਸ਼ ਸ਼ਰਮਾ, ਮੁਲਾਜ਼ਮ ਆਗੂ ਰਾਮਜੀ ਦਾਸ ਚੌਹਾਨ, ਰਾਣਾ, ਰਾਜ ਕੁਮਾਰ, ਪਰਸ਼ੋਤਮ ਰਾਣਾ, ਰਾਣਾ ਰਾਮ ਲੁਭਾਇਆ, ਮਾਸਟਰ ਅਮਰੀਕ. ਸਿੰਘ, ਬਿੰਦੂ ਭੁੰਬਲਾ, ਪਰਸ਼ੋਤਮ ਸੇਠੀ, ਮਾਸਟਰ ਰਿੰਪੀ ਸੋਨੀ ਆਦਿ ਹਾਜ਼ਰ ਸਨ।
