ਫੇਜ਼ 10 ਦੇ ਫੋਰੂਮ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਿਹਾ ਸੀ ਜਿਸਮ ਫਰੋਸ਼ੀ ਦਾ ਧੰਧਾ
ਐਸ ਏ ਐਸ ਨਗਰ, 25 ਅਪ੍ਰੈਲ: ਮੁਹਾਲੀ ਦੇ ਫੇਜ਼ 11 ਦੀ ਪੁਲੀਸ ਵੱਲੋਂ ਫੇਜ਼ 10 ਦੇ ਫੋਰੂਮ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਧੇ ਦਾ ਪਰਦਾਫਾਸ਼ ਕਰਦਿਆਂ ਸਪਾ ਸੈਂਟਰ ਦੀ ਮਾਲਕਣ ਸਮੇਤ ਛੇ ਔਰਤਾਂ ਅਤੇ ਸਪਾ ਸੈਂਟਰ ਵਿੱਚ ਆਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਡੀ ਐਸ ਪੀ ਸਿਟੀ 2 ਸ੍ਰੀ ਹਰਸਿਮਰਨ ਸਿੰਘ ਬਾਲ ਨੇ ਦੱਸਿਆ ਕਿ ਇਹਨਾਂ ਸਾਰਿਆਂ ਨੂੰ ਐਸ ਐਸ ਪੀ ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ’ਤੇ ਨੈਤਿਕ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਐਸ ਸੀ ਐਫ ਨੰਬਰ 76, ਦੂਜੀ ਮੰਜਿਲ ਵਿੱਚ ਚੱਲ ਰਹੇ “ਗੁੱਡ ਰਿਲੈਕਸ ਸਪਾ” ਵਿੱਚ ਜਿਸਮ ਫਰੋਸ਼ੀ ਦਾ ਧੰਧਾ ਚਲਾਇਆ ਜਾ ਰਿਹਾ ਹੈ, ਜਿਸ ’ਤੇ ਥਾਣਾ ਫੇਜ਼ 11 ਦੇ ਮੁੱਖ ਅਫਸਰ ਅਤੇ ਏ ਐਸ ਆਈ ਅਮਰੀਕ ਸਿੰਘ ਅਤੇ ਪੁਲੀਸ ਟੀਮ ਵੱਲੋਂ ਇਸ ਥਾਂ ’ਤੇ ਛਾਪੇਮਾਰੀ ਕਰਦਿਆਂ ਸਪਾ ਦੀ ਆੜ ਵਿੱਚ ਜਿਸਮ ਫਰੋਸ਼ੀ ਦਾ ਧੰਧਾ ਚਲਾ ਰਹੀ ਸੁਨੀਤਾ ਵਾਸੀ ਚੰਡੀਗੜ੍ਹ ਤੋਂ ਇਲਾਵਾ ਪ੍ਰੀਤ ਮਾਈਰ ਵਾਸੀ ਰਾਜਸਥਾਨ, ਗੀਤ ਗੋਇਲ ਵਾਸੀ ਪਟਿਆਲਾ, ਹਰਜੀਤ ਕੌਰ ਵਾਸੀ ਪਟਿਆਲਾ, ਗੁਰਪ੍ਰੀਤ ਕੌਰ ਵਾਸੀ ਸੰਗਰੂਰ ਅਤੇ ਸੋਨੀਆ ਵਾਸੀ ਡੇਰਾਬੱਸੀ ਅਤੇ ਸਪਾ ਸੈਂਟਰ ਵਿੱਚ ਆਏ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਵੱਲੋਂ ਇਮਮੋਰਲ ਟ੍ਰੈਫਿਕ ਐਕਟ ਦੀ ਧਾਰਾ 3, 4, 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਮਾਣਯੋਗ ਅਦਾਲਤ ਵੱਲੋਂ ਇਹਨਾਂ ਸਾਰਿਆਂ ਨੂੰ 1 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।