ਸਰਕਾਰੀ ਕਾਲਜ ਵਿਖੇ ਨੌਜਵਾਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ
ਐਸ.ਏ.ਐਸ ਨਗਰ, 12 ਅਕਤੂਬਰ - ਬਿਊਰੋ ਆਫ ਇੰਡੀਅਨ ਸਟੈਂਡਰਡ (ਬੀ ਆਈ ਐਸ) ਚੰਡੀਗੜ੍ਹ ਵਲੋਂ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਵਿਖੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਹਰਜੀਤ ਗੁਜਰਾਲ ਦੀ ਅਗਵਾਈ ਹੇਠ ਯੂਥ ਕੁਨੈਕਟ ਪ੍ਰੋਗਰਾਮ ਕਰਵਾਇਆ ਗਿਆ।

ਇਸ ਮੌਕੇ ਬੀ. ਆਈ.ਐਸ ਦੀ ਡਿਪਟੀ ਡਾਇਰੈਕਟਰ ਮੈਡਮ ਤਲਿਕਾ ਨੇ ਦੱਸਿਆ ਕਿ ਖਪਤਕਾਰਾਂ ਦੀ ਸੁਰਖਿਆ ਅਤੇ ਅਤੇ ਸਿਹਤ ਨੂੰ ਧਿਆਨ ਵਿਚ ਰੱਖਕੇ ਸਿੱਥੇ ਸਟੈਡਰਡ ਦੇ ਤਹਿਤ ਵਸਤਾਂ ਤਿਆਰ ਕੀਤੀਆ ਜਾਂਦੀਆਂ ਹਨ। ਉਨ੍ਹਾਂ ਇਸ ਮੌਕੇ ਆਈ.ਐਸ.ਆਈ, ਆਈ.ਐਸ.ਊ, ਬੀ.ਆਈ.ਐਸ ਐਚ. ਯੂ. ਆਈ. ਡੀ. ਅਦਿ ਕਈ ਜਰੂਰੀ ਲੋਗੋ ਬਾਰੇ ਦੱਸਿਆ ।
ਇਸ ਮੌਕੇ ਵਿਦਿਆਰਥੀਆਂ ਨੂੰ ਬੀ. ਆਈ. ਐਸ ਕੁਆਲਟੀ ਕੂਨੈਕਟ ਐਪ ਡਾਉਨਲੋਡ ਕਰਨ ਬਾਰੇ ਜਾਣਕਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਸ ਐਪ ਰਾਹੀਂ ਜਿਹੜਾ ਵਿਦਿਆਰਥੀ ਹੋਰ 25 ਵਿਦਿਆਰਥੀਆਂ ਨੂੰ ਜਾਗੂਰੁਕ ਕਰੇਗਾ, ਉਸਦੇ ਅਕਾਉਂਟ ਵਿੱਚ ਬੀ ਆਈ ਐਸ ਵਲੋਂ 1500 ਰੁਪਏ ਦਿੱਤੇ ਜਾਣਗੇ। ਇਸ ਮੌਕੇ ਬੀ. ਆਈ. ਐਸ ਦੀ ਮੈਂਟਰ ਮੈਡਮ ਮੁਨੀਸਾ ਨੇ ਵਿਦਿਆਰਥੀਆਂ ਨੂੰ ਖੁਦ ਜਾਗਰੂਕ ਹੋਣ ਅਤੇ ਆਪਣੇ ਪ੍ਰਰਿਵਾਰਕ ਮੈਬਰਾਂ ਨੂੰ ਜਾਗੂਰਕ ਕਰਾਉਣ ਬਾਰੇ ਉਤਸਾਹਿਤ ਕੀਤਾ।