ਗਰਾਂਟ ਜਾਰੀ ਹੋਣ ਦੇ ਬਾਵਜੂਦ ਨਹੀਂ ਜਾਗੇ ਭਾਰਤਪੁਰ-ਸੈਦਪੁਰ ਸੜਕ ਦੇ ਭਾਗ : ਮੱਛਲੀ ਕਲਾਂ ਸਰਕਾਰ ਦੀ ਨਾਲਾਇਕੀ ਦਾ ਖ਼ਾਮਿਆਜ਼ਾ ਭੁਗਤ ਰਹੇ ਹਨ ਪਿੰਡਾਂ ਦੇ ਲੋਕ

ਐਸ ਏ ਐਸ ਨਗਰ, 7 ਨਵੰਬਰ - ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਵਲੋਂ ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੁਆਰਾ ਜਾਰੀ ਗਰਾਂਟਾਂ ਰਾਹੀਂ ਵਿਕਾਸ ਕੰਮ ਸ਼ੁਰੂ ਨਹੀਂ ਕਰਵਾਏ ਜਾ ਰਹੇ।

ਐਸ ਏ ਐਸ ਨਗਰ, 7 ਨਵੰਬਰ - ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਵਲੋਂ ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੁਆਰਾ ਜਾਰੀ ਗਰਾਂਟਾਂ ਰਾਹੀਂ ਵਿਕਾਸ ਕੰਮ ਸ਼ੁਰੂ ਨਹੀਂ ਕਰਵਾਏ ਜਾ ਰਹੇ। ਪਿੰਡ ਭਾਰਤਪੁਰ ਤੋਂ ਸੈਦਪੁਰ ਤੱਕ ਜਾਂਦੀ ਸੜਕ ਦੇ ਨਿਰਮਾਣ ਕਾਰਜ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਪਿਛਲੀ ਕਾਂਗਰਸ ਸਰਕਾਰ ਸਮੇਂ ਉਕਤ ਸੜਕ ਦੇ ਨਿਰਮਾਣ ਕਾਰਜ ਲਈ 1/11/21 ਨੂੰ 57.69 ਲੱਖ ਰੁਪਏ ਦੀ ਗਰਾਂਟ ਮੁਹੱਈਆ ਕਰਵਾਈ ਸੀ। ਇਸ ਸੜਕ ਉਤੇ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਮਿੱਟੀ ਵੀ ਪੁਆ ਦਿੱਤੀ ਗਈ ਸੀ ਅਤੇ ਲੋਕ ਨਿਰਮਾਣ ਵਿਭਾਗ ਪੰਜਾਬ ਕੋਲ 57.69 ਲੱਖ ਦੀ ਰਾਸ਼ੀ ਜਮ੍ਹਾਂ ਕਰਵਾਉਣ ਮਗਰੋਂ ਵਿਭਾਗ ਦੁਆਰਾ 9/12/21 ਨੂੰ ਇਹ ਕੰਮ ਐਮ. ਐਸ. ਸ਼ਿਵਾ ਕੰਸਟ੍ਰਕਸ਼ਨ ਕੰਪਨੀ ਨੂੰ ਅਲਾਟ ਵੀ ਕਰ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਸੜਕ ਦੇ ਨਿਰਮਾਣ ਕਾਰਜ ਲਈ ਇਕ-ਦੋ ਟਰੱਕ ਗਟਕੇ ਅਤੇ ਪੱਥਰ ਵੀ ਸੁੱਟੇ ਗਏ ਸਨ ਪਰੰਤੂ ਇਸ ਕਾਰਵਾਈ ਹੋਏ ਨੂੰ ਲਗਭਗ ਦੋ ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁਕਾ ਹੈ ਪਰ ਉਸ ਤੋਂ ਬਾਅਦ ਇਸ ਪ੍ਰਾਜੈਕਟ ਦਾ ਅੱਗੇ ਹੋਰ ਕੋਈ ਕੰਮ ਸ਼ੁਰੂ ਨਹੀਂ ਹੋ ਪਾਇਆ ਅਤੇ ਇਸ ਸਭ ਦਾ ਖਮਿਆਜਾ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਕੋਈ ਇਕਹਿਰੀ ਮਿਸਾਲ ਨਹੀਂ ਸਗੋਂ ਹਲਕਾ ਮੁਹਾਲੀ ਦੇ ਲਗਭਗ ਹਰੇਕ ਪਿੰਡ ਅੰਦਰ ਅਜਿਹੀ ਹੀ ਦੁਰਦਸ਼ਾ ਹੈ ਅਤੇ ਸਰਕਾਰ ਵਲੋਂ ਪਿਛਲੀ ਸਰਕਾਰ ਦੇ ਸਮੇਂ ਜਾਰੀ ਹੋਈਆਂ ਗ੍ਰਾਂਟਾ ਦੇ ਕੰਮ ਨਹੀਂ ਕਰਵਾਏ ਜਾ ਰਹੇ।