ਰਿਆਤ ਬਾਹਰਾ ਫੈਸ਼ਨ ਡਿਜ਼ਾਇਨ ਵਿਭਾਗ ਵੱਲੋਂ ਫੈਸ਼ਨਿਸਟਾ 2025 ਦਾ ਸ਼ਾਨਦਾਰ ਆਯੋਜਨ - ਵਿਦਿਆਰਥੀਆਂ ਨੇ ਰੈਂਪ 'ਤੇ ਇਨੋਵੇਸ਼ਨ ਅਤੇ ਪਰੰਪਰਾਵਾਂ ਨਾਲ ਸਜੇ 18 ਕਲੇਕਸ਼ਨ ਪੇਸ਼ ਕੀਤੇ

ਹੁਸ਼ਿਆਰਪੁਰ- ਰਿਆਤ ਬਾਹਰਾ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਫੈਸ਼ਨ ਡਿਜ਼ਾਇਨ ਵਿਭਾਗ ਵੱਲੋਂ ਆਯੋਜਿਤ ਕੀਤੇ ਗਏ ਫੈਸ਼ਨ ਸ਼ੋਅ ਫੈਸ਼ਨਿਸਟਾ 2025 ਦੌਰਾਨ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਅਤੇ ਡਿਜ਼ਾਇਨ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਸ਼ੋਅ ਨਵੇਂ ਉਭਰਦੇ ਡਿਜ਼ਾਇਨਰਾਂ ਲਈ ਇੱਕ ਵੱਡਾ ਮੰਚ ਸਾਬਤ ਹੋਇਆ, ਜਿਸ ਵਿੱਚ ਪਰੰਪਰਾਵਾਂ ਅਤੇ ਆਧੁਨਿਕਤਾ ਦਾ ਸੁੰਦਰ ਮੇਲ ਵੇਖਣ ਨੂੰ ਮਿਲਿਆ।

ਕਾਰਜਕ੍ਰਮ ਦੀ ਸ਼ੁਰੂਆਤ ਫੈਸ਼ਨ ਬੁਟਿਕ ਬਾਈ ਸਰੋਜ ਨਾਕੜਾ ਵੱਲੋਂ ਪੇਸ਼ ਕੀਤੇ ਗਏ ਸਪਾਂਸਰ ਰਾਊਂਡ ਨਾਲ ਹੋਈ। ਕੁੱਲ 18 ਕਲੇਕਸ਼ਨ ਰੈਂਪ 'ਤੇ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਟਿਕਾਊ ਫੈਸ਼ਨ, ਸੰਸਕ੍ਰਿਤਕ ਵਿਭਿੰਨਤਾ ਅਤੇ ਭਵਿੱਖ ਦੀ ਸੋਚ ਦੀ ਝਲਕ ਸਾਫ਼ ਦਿੱਖੀ।
ਵਿਦਿਆਰਥੀਆਂ ਨੇ ਆਪਣੇ ਕਲੇਕਸ਼ਨਾਂ ਰਾਹੀਂ ਰੰਗਾਂ, ਹਥਕਲਾਵਾਂ ਅਤੇ ਡਿਜ਼ਾਇਨ ਦੀ ਗਹਿਰਾਈ ਨੂੰ ਦਰਸਾਇਆ, ਜਿਸਨੂੰ ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਮਿਲੀ। ਇਸ ਮੌਕੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ, ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ, ਮੈਨੇਜਮੈਂਟ ਕਾਲਜ ਦੇ ਪ੍ਰਿੰਸਪਲ ਡਾ. ਹਰਿੰਦਰ ਗਿਲ, ਅਤੇ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸਪਲ ਡਾ. ਗੁਰਜੀਤ ਸਿੰਘ ਸਮੇਤ ਕਈ ਵਿਸ਼ੇਸ਼ ਮਹਿਮਾਨ ਮੌਜੂਦ ਰਹੇ।
ਇਸ ਸਫਲ ਆਯੋਜਨ ਦੀ ਅਗਵਾਈ ਫੈਸ਼ਨ ਡਿਜ਼ਾਇਨ ਵਿਭਾਗ ਦੇ ਇੰਚਾਰਜ ਪ੍ਰੋ. ਚਰਨਪ੍ਰੀਤ ਸਿੰਘ ਨੇ ਕੀਤੀ, ਜਦਕਿ ਕੋਆਰਡੀਨੇਸ਼ਨ ਦੀ ਜ਼ਿੰਮੇਵਾਰੀ ਪ੍ਰੋ. ਤੇਜਸਵੀ ਚੌਧਰੀ ਨੇ ਨਿਭਾਈ।
ਕਾਰਜਕ੍ਰਮ ਨੂੰ ਸਫਲ ਬਣਾਉਣ ਵਿੱਚ ਪ੍ਰੋ. ਪਲਵਿੰਦਰ ਕੌਰ, ਪ੍ਰੋ. ਸਿਮਰਨ, ਪ੍ਰੋ. ਜ੍ਯੋਤਸਨਾ ਗ੍ਰੋਵਰ, ਪ੍ਰੋ. ਅੰਜਲੀ, ਰੋਹਿਣੀ ਮੰਡਿਆਲ ਅਤੇ ਪੰਕਜ ਦਾ ਯੋਗਦਾਨ ਕਾਬਿਲੇ-ਤਾਰੀਫ਼ ਰਿਹਾ।
ਸ਼ੋਅ ਦੀ ਸਮਾਪਤੀ  ਜੋਰਦਾਰ ਤਾਲੀਆਂ ਅਤੇ ਸ਼ਲਾਘਾ ਨਾਲ ਹੋਇਆ। ਫੈਸ਼ਨਿਸਟਾ 2025 ਨੇ ਨਾ ਸਿਰਫ ਵਿਦਿਆਰਥੀਆਂ ਦੀ ਕਲਾ ਨੂੰ ਉਜਾਗਰ ਕੀਤਾ, ਸਗੋਂ ਰਿਆਤ ਬਾਹਰਾ ਗਰੁੱਪ ਦੀ ਨਵੀਨਤਮ ਅਤੇ ਪ੍ਰਯੋਗਸ਼ੀਲ ਸਿੱਖਿਆ ਪ੍ਰਣਾਲੀ ਦੀ ਇੱਕ ਝਲਕ ਵੀ ਪੇਸ਼ ਕੀਤੀ।