ਸਕੂਲ ਬੱਸ ਅਤੇ ਵੈਨ ਦੀ ਜ਼ੋਰਦਾਰ ਟੱਕਰ, 4 ਬੱਚਿਆਂ ਦੀ ਦਰਦਨਾਕ ਮੌਤ, ਪਿਆ ਚੀਕ-ਚਿਹਾੜਾ

ਬਦਾਯੂੰ, 30 ਅਕਤੂਬਰ (ਪੈਗ਼ਾਮ-ਏ-ਜਗਤ) ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਇਕ ਸਕੂਲ ਬੱਸ ਡਰਾਈਵਰ ਅਤੇ ਚਾਰ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ’ਚ 15 ਤੋਂ ਵੱਧ ਬੱਚੇ ਜ਼ਖਮੀ ਦੱਸੇ ਜਾ ਰਹੇ ਹਨ। ਕਈ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੌਤਾਂ ਦੀ ਗਿਣਤੀ ਵਧ ਸਕਦੀ ਹੈ।

ਬਦਾਯੂੰ, 30 ਅਕਤੂਬਰ (ਪੈਗ਼ਾਮ-ਏ-ਜਗਤ) ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਇਕ ਸਕੂਲ ਬੱਸ ਡਰਾਈਵਰ ਅਤੇ ਚਾਰ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ’ਚ 15 ਤੋਂ ਵੱਧ ਬੱਚੇ ਜ਼ਖਮੀ ਦੱਸੇ ਜਾ ਰਹੇ ਹਨ। ਕਈ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਅਤੇ ਵੈਨ ਵਿਚਾਲੇ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ।ਹਾਦਸੇ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਜ਼ਖ਼ਮੀਆਂ ਨੂੰ ਬੱਸ ’ਚੋਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ। ਨਾਲ ਹੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਹਾਦਸਾ ਜ਼ਿਲ੍ਹੇ ਦੇ ਥਾਣਾ ਉਸਾਵਾ ਖੇਤਰ ਵਿਚ ਨਵੀਗੰਜ ਨੇੜੇ ਵਾਪਰਿਆ। ਅੱਜ ਸੋਮਵਾਰ ਨੂੰ ਸਕੂਲ ਬੱਸ ਅਤੇ ਵੈਨ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ’ਚ 4 ਬੱਚਿਆਂ ਦੀ ਮੌਤ ਹੋ ਗਈ। ਹਾਦਸਾ ਹੁੰਦੇ ਹੀ ਚੀਕ-ਪੁਕਾਰ ਮਚ ਗਈ। ਹਾਦਸੇ ਮਗਰੋਂ ਲੋਕਾਂ ਦੀ ਭੀੜ ਜੁੱਟ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਜ਼ਖ਼ਮੀ ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ।
ਜ਼ਿਲ੍ਹਾ ਮੈਜਿਸਟਰੇਟ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿਚ ਹੁਣ ਤੱਕ ਇਕ ਡਰਾਈਵਰ ਅਤੇ 4 ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਬਦਾਯੂੰ ’ਚ ਹੋਏ ਹਾਦਸੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਇਕ ਜ਼ਖਮੀ ਬੱਚੇ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਖੁਦ ਬੱਸ ਨਹੀਂ ਚਲਾ ਰਿਹਾ ਸੀ ਸਗੋਂ ਕਿਸੇ ਹੋਰ ਤੋਂ ਬੱਸ ਚਲਵਾ ਰਿਹਾ ਸੀ। ਨਵਾਂ ਡਰਾਈਵਰ ਬੱਸ ਨੂੰ ਗਲਤ ਤਰੀਕੇ ਨਾਲ ਚਲਾ ਰਿਹਾ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਜ਼ਿਲ੍ਹਾ ਮੈਜਿਸਟਰੇਟ ਮਨੋਜ ਕੁਮਾਰ ਨੇ  ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 8 ਵਜੇ ਉਸਵਾਨ ਥਾਣਾ ਖੇਤਰ ਦੇ ਪਿੰਡ ਨਵੀਗੰਜ ਨੇੜੇ ਐੱਸ. ਆਰ. ਪੀ.ਐੱਸ. ਇੰਗਲਿਸ਼ ਮੀਡੀਅਮ ਸਕੂਲ, ਗੌਤਰਾ ਦੀ ਮਾਰੂਤੀ ਵੈਨ ਅਤੇ ਸਤਿਆਦੇਵ ਇੰਟਰ ਕਾਲਜ, ਜਵਾਹਰ ਨਗਲਾ ਦੀ ਸਕੂਲ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।  ਉਨ੍ਹਾਂ ਅਨੁਸਾਰ ਇਸ ਹਾਦਸੇ ’ਚ ਵੈਨ ਵਿਚ ਸਵਾਰ ਡਰਾਈਵਰ ਅਤੇ ਚਾਰ ਬੱਚਿਆਂ ਦੀ ਮੌਤ ਹੋ ਗਈ ਜਦਕਿ 16 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਛੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।