ਗੜਸ਼ੰਕਰ ਬਾਈਪਾਸ ਤਾਂ ਪਤਾ ਨਹੀਂ ਕਦ ਬਣਾਉਗੇ ਸਰਕਾਰ ਜੀ ਘੱਟੋ ਘੱਟ ਪੈਚ ਵਰਕ ਹੀ ਕਰਵਾ ਦਿਓ : ਹਰਪ੍ਰੀਤ ਰਿੰਕੂ

ਗੜਸੰਕਰ, 21 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਗੜਸ਼ੰਕਰ ਹੁਸ਼ਿਆਰਪੁਰ ਰੋਡ ਜੋ ਕਿ ਟੋਲ ਰੋਡ ਸੀ ਦੇ ਟੋਲ ਮੁੱਕਣ ਉਪਰੰਤ ਇਸ ਸੜਕ ਉੱਪਰ ਥਾਂ ਥਾਂ ਟੋਏ ਪੈਣੇ ਸੁਰੂ ਹੋ ਚੁੱਕੇ ਹਨ।

ਉਹਨਾਂ ਦੱਸਿਆ ਕਿ ਗੜਸ਼ੰਕਰ ਕਚਹਿਰੀਆਂ ਦੇ ਆਸ ਪਾਸ ਦੇ ਇਸ ਸੜਕ ਵਿੱਚ ਕਾਫੀ ਸਮੇਂ ਤੋਂ ਸੜਕ ਟੁੱਟੀ ਪਈ ਹੋਈ ਹੈ ਅਤੇ ਲੋੜ ਹੈ ਕਿ ਇਸ ਦੇ ਉੱਪਰ ਪੈਚ ਵਰਕ ਕਰਵਾਇਆ ਜਾਵੇ।
ਉਹਨਾਂ ਸਰਕਾਰ ਉੱਪਰ ਤੰਜ ਕਸਦੀਆਂ ਕਿਹਾ ਕਿ ਮੁਖ ਮੰਤਰੀ ਨੇ ਗੜਸ਼ੰਕਰ ਬਾਈਪਾਸ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ, ਇਹਨਾਂ ਬਾਈਪਾਸ ਤਾਂ ਕੀ ਬਣਨਾ ਇਹਨਾਂ ਕੋਲੋਂ ਤਾਂ ਪੈਚ ਵਰਕ ਤੱਕ ਨਹੀਂ ਹੋ ਰਹੇ।