ਹਵਾਈ ਅੱਡੇ ਦੀ ਦੁਕਾਨ ਤੋਂ ਖ਼ਰੀਦੇ ਸਮੋਸੇ ਵਿੱਚੋਂ ਨਿਕਲਿਆ ਕਾਕਰੋਚ, ਦੁਕਾਨਦਾਰ ਨੂੰ ਕਾਰਨ ਦੱਸੋ ਨੋਟਿਸ

ਐਸ ਏ ਐਸ ਨਗਰ, 18 ਅਕਤੂਬਰ -ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਖਾਣ ਪੀਣ ਦੇ ਸਾਮਾਨ ਦੀ ਦੁਕਾਨ ਤੋਂ ਇੱਕ ਯਾਤਰੀ ਵਲੋਂ ਖਰੀਦੇ ਗਏ ਸਮੋਸੇ ਵਿੱਚ ਕਾਕਰੋਚ ਨਿਕਲਣ ਦਾ ਮਾਮਲਾ ਸਾਮ੍ਹਣੇ ਆਇਆ ਹੈ। ਯਾਤਰੀ ਵਲੋਂ ਇਸਦੀ ਸ਼ਿਕਾਇਤ ਏਅਰਪੋਰਟ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਕੀਤੀ ਗਈ ਹੈ ਜਿਸਤੋਂ ਬਾਅਦ ਅਥਾਰਟੀ ਨੇ ਦੁਕਾਨਦਾਰ ਖਿਲਾਫ਼ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਲੀਜ਼ਾ ਗਰਗ ਨਾਂ ਦੀ ਇਕ ਯਾਤਰੀ ਨੇ 14 ਅਕਤੂਬਰ ਨੂੰ ਚੰਡੀਗੜ੍ਹ ਤੋਂ ਅਹਿਮਦਾਬਾਦ ਦੀ ਫਲਾਈਟ ਲੈਣੀ ਸੀ। ਇਸ ਦੌਰਾਨ ਉਸ ਨੇ ਹਵਾਈ ਅੱਡੇ ਵਿੱਚ ਸਥਿਤ ਦੁਕਾਨ ਤੋਂ 2 ਸਮੋਸੇ (190 ਰੁਪਏ 48 ਪੈਸੇ ਵਿੱਚ) ਖਰੀਦੇ। ਜਦੋਂ ਉਹ ਸਮੋਸੇ ਖਾਣ ਲੱਗੀ ਤਾਂ ਇਨ੍ਹਾਂ ਵਿਚੋਂ ਇਕ ਕਾਕਰੋਚ ਮਿਲਿਆ। ਉਸ ਨੇ ਦੁਕਾਨਦਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਉਸ ਨੇ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ। ਹਾਰ ਕੇ ਉਸ ਨੇ ਏਅਰਪੋਰਟ ਅਥਾਰਟੀ ਦੇ ਸੀ ਈ ਓ ਰਾਕੇਸ਼ ਰੰਜਨ ਸਹੇ ਨੂੰ ਈ-ਮੇਲ ਰਾਹੀਂ ਸ਼ਿਕਾਇਤ ਦਿੱਤੀ।