
ਸਿਵਲ ਹਸਪਤਾਲ ਅੰਦਰ ਸਿਵਜ ਸਰਜਨ ਦੇ ਦਫਤਰ ਦੇ ਸਾਹਮਣੇ ਧੂ-ਧੂ ਕਰਕੇ ਸਾੜਿਆ ਬਾਓਮੇਡੀਕਲ ਵੇਸਟ ਅਤੇ ਸੋਲਿਡ ਵੇਸਟ ਤੇ ਪਲਾਸਟਿਕ ਦੇ ਲਿਫਾਫੇ,ਧੀਮਾਨ ਨੇ ਤੁਰੰਤ ਡਿਪਟੀ ਸਿਵਲ ਸਰਜਨ ਨੂੰ ਦਰਜ ਕਰਵਾਈ ਸ਼ਕਾਇਤ।
ਗੜ੍ਹਸੰਕਰ 10 ਅਕਤੂਬਰ - ਸਿਹਤ ਸਬੰਧੀ ਅਣਗਹਿਲੀਆਂ ਲੋਕਾਂ ਦੀ ਅਤੇ ਵਾਤਾਵਰਣ ਦੀ ਸਿਹਤ ਨਾਲ ਵੱਡੇ ਖਿਲਵਾੜ ਤੋਂ ਸਿਵਾ ਕੁਝ ਨਹੀਂ ਦੇ ਰਹੀਆਂ।
ਗੜ੍ਹਸੰਕਰ 10 ਅਕਤੂਬਰ - ਸਿਹਤ ਸਬੰਧੀ ਅਣਗਹਿਲੀਆਂ ਲੋਕਾਂ ਦੀ ਅਤੇ ਵਾਤਾਵਰਣ ਦੀ ਸਿਹਤ ਨਾਲ ਵੱਡੇ ਖਿਲਵਾੜ ਤੋਂ ਸਿਵਾ ਕੁਝ ਨਹੀਂ ਦੇ ਰਹੀਆਂ।ਸਰਕਾਰਾਂ ਦੀ ਕਥਨੀ ਅਤੇ ਕਹਿਣੀ ਵਿਚ ਜਮੀਨ ਅਸਮਾਨ ਦਾ ਅੰਤਰ ਨਜਰ ਆ ਰਿਹਾ ਹੈ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਿਵਲ ਸਰਜਨ ਦੇ ਦਫਤਰ ਦੇ ਬਾਹਰਲੇ ਪਾਸੇ ਧੂ ਧੂ ਕਰਕੇ ਸੜਕੇ ਬਾਓਮੇਡੀਕਲ ਵੇਸਟ ਅਤੇ ਦਵਾਈਆਂ ਦੇ ਖਾਲੀ ਪੱਤੇ,ਪਲਾਸਟਿਕ ਦੇ ਲਿਫਾਫੇ ਅਤ’ ਹੋਰ ਸੋਲਿਡ ਵੇਸਟ ਨੂੰ ਜਾਣਬੁਝ ਕੇ ਸਾੜਣ ਤੇ ਨੋਟਿਸ ਲੈਂਦਿਆਂ ਤੁਰੰਤ ਸਾਰਾ ਮਾਮਲਾ ਵਧੀਕ ਸਿਵਲ ਸਰਜਨ ਡਾ ਪਵਨ ਕੁਮਾਰ ਜੀ ਦੇ ਧਿਆਨ ਹੇਠ ਲਿਆਂਦਾ ਤੇ ਦਸਿਆ ਕਿ ਅਗਰ ਜਿ਼ਲੇ ਦੇ ਹਸਪਤਾਲ ਅੰਦਰ ਇਹ ਹਾਲ ਹੈ ਤਾਂ ਬਾਕੀ ਸਿਹਤ ਕੇਂਦਰਾਂ ਦਾ ਕੀ ਹਾਲ ਹੋਵੇਗਾ ਤੇ ਇਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕੂੜੇ ਦੇ ਸੜ ਰਹੇ ਧੂਐਂ ਦਾ ਗੁਬਾਰ ਐਨਾ ਸੀ ਕਿ ਆਸ ਪਾਸ ਬਦਬੂ ਮਾਰਦੇ ਧੂਐਂ ਵਿਚ ਸਾਹ ਲੈਣਾ ਵੀ ਔਖਾ ਸੀ।ਹੈਰਾਨੀ ਇਸ ਗੱਲ ਦੀ ਹੈ ਕਿ ਸ਼ਕਾਇਤ ਕਰਨ ਉਤੇ ਵੀ ਕੋਈ ਕਾਰਵਾਈ ਤੱਕ ਵੀ ਨਹੀਂ ਕੀਤੀ ਗਈ।ਉਨ੍ਹਾਂ ਦਸਿਆ ਕਿ ਹਸਪਤਾਲ ਅੰਦਰ ਚਾਰੇ ਪਾਸੇ ਗੰਦਗੀ ਦਾ ਸਾਮਰਾਜ ਫੈਲਿਆਂ ਪਿਆ ਹੈ।ਪਰ ਸਭ ਮੀਟਿੰਗਾ ਕਰਨ ਜਾਂ ਫਿਰ ਅਪਣੇ ਕੰਮਾਂ ਵਿਚ ਰੁਝੇ ਹੋਏ ਹਨ।ਉਸ ਦੀ ਦੁਰਗੰਧ ਸਿਵਲ ਸਰਜਨ ਦੇ ਦਫਤਰ ਤੇ ਉਥੇ ਕੰਮ ਕਰਲ ਵਾਲੇ ਮੁਲਾਜਮਾਂ ਦੇ ਕਮਰਿਆਂ ਤੱਕ ਫੈਲ ਗਈ।ਉਨ੍ਹਾਂ ਦਸਿਆ ਕਿ ਸਿਹਤ ਅਫਸਰ ਜਾਣਬੁਝ ਕੇ ਅਜਿਹਾ ਕਰਕੇ ਸੋਲਿਡ ਵੇਸਟ ਮੇਨੇਜਮੈਂਟ ਰੂਲਜ਼ 2000 ਦੇ ਨਿਯਮਾਂ ਅਤੇ ਕਲੀਨ ਏਅਰ ਐਕਟ 1981 ਦੀ ਅਤੇ ਬਾਓ ਮੇਡੀਕਲ ਵੇਸਟ ਦੇ ਨਿਯਮਾਂ ਦੀ ਉਲੰਘਣਾ ਕਰਕੇ ਹਸਪਤਾਲ ਵਿਚ ਦਾਖਿਲ ਮਰੀਜਾਂ ਨੂੰ ਤੰਦਰੁਸਤ ਕਰਨ ਦੀ ਥਾਂ ਕੈਂਸਰ ਅਤੇ ਦਮੇ ਵਰਗੀਆਂ ਭਿਆਨਕ ਬੀਮਾਰੀਆਂ ਦੀ ਸੋਗਾਤ ਵੀ ਦੇ ਰਹੇ ਹਨ।ਪਲਾਸਟਿਕ ਅਤੇ ਹੋਰ ਵੇਸਟ ਨੂੰ ਖੁਲੀ ਹਵਾ ਵਿਚ ਸਾੜਣ ਨਾਲ ਡਾਇਆਕਸਨ ਅਤੇ ਸਟੀਰੀਓਨ ਗੈਸ ਪੈਦਾ ਹੁੰਦੀ ਹੈ ਤੇ ਉਹ ਮਨੁੱਖੀ ਸ਼ਰੀਰ ਲਈ ਅਤਿ ਘਾਤਕ ਹੈ।ਅਜਿਹਾ ਵਾਤਾਵਰਣ ਤਾਂ ਡਾਕਟਰਾਂ ਦੀ ਸਹਿਤ ਲਈ ਵੀ ਨੁਕਸਾਨ ਦਾਇਕ ਹੈ।ਧੀਮਾਨ ਨੇ ਇਸ ਗੰਭੀਰ ਮੁੱਦੇ ਨੂੰ ਲੈ ਕੇ ਮਾਨਯੋਗ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਹੈਲਥ ਸੈਕਟਰੀ, ਅਤੇ ਨੇਸ਼ਨਲ ਗੀ੍ਰਨ ਟਰਬਿਊਨਲ ਨੂੰ ਸਮੇਤ ਫੋਟੋਆਂ ਈ ਮੇਲ ਭੇਜ਼ ਕੇ ਅਜਿਹਾ ਕਰਨ ਤੇ ਕਰਵਾਉਣ ਵਾਲਿਆਂ ਦੇ ਵਿਰੁਧ ਕਾਰਵਾਈ ਕਰਨ ਲਈ ਕਿਹਾ ਤੇ ਅੱਗੇ ਤੋਂ ਅਜਿਹਾ ਕਰਨ ਵਾਲਿਆਂ ਲਈ ਸਖਤ ਕਾਨੂੰਨ ਬਨਾਉਣ ਦੀ ਵੀ ਅਪੀਲ ਕੀਤੀ।
