ਡੇਰਾ ਸੰਤਪੁਰੀ ਪਿੰਡ ਮਹਿਦੂਦ ਵਿਖੇ ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦੇ ਬਰਸੀ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਮਾਹਿਲਪੁਰ

ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਵਸਦੇ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਖੀਰਲੇ ਪਿੰਡ ਜੇਜੋ ਦੁਆਬਾ ਤੋਂ ਗੜ੍ਹਸ਼ੰਕਰ ਨੂੰ ਜਾਂਦੇ ਮੁੱਖ ਮਾਰਗ ਤੇ ਵੱਸਦੇ ਪਿੰਡ ਮਹਿਦੂਦ ਵਿਖੇ ਸਥਿਤ ਡੇਰਾ ਸੰਤਪੁਰੀ ਧੰਨ ਧੰਨ 108 ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਵਿਖੇ ਪੂਜਿਆ ਯੋਗ ਮਹਾਪੁਰਸ਼ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦਾ 15ਵਾ ਬਰਸੀ ਸਮਾਗਮ 9 ਅਕਤੂਬਰ ਦਿਨ ਸੋਮਵਾਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਉਤਸ਼ਾਹ ਪੂਰਬ ਢੰਗ ਨਾਲ ਮਨਾਇਆ ਜਾ ਰਿਹਾ ਹੈ।

ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਵਸਦੇ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਖੀਰਲੇ ਪਿੰਡ ਜੇਜੋ ਦੁਆਬਾ ਤੋਂ ਗੜ੍ਹਸ਼ੰਕਰ ਨੂੰ ਜਾਂਦੇ ਮੁੱਖ ਮਾਰਗ ਤੇ ਵੱਸਦੇ ਪਿੰਡ ਮਹਿਦੂਦ ਵਿਖੇ ਸਥਿਤ ਡੇਰਾ ਸੰਤਪੁਰੀ ਧੰਨ ਧੰਨ 108 ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਵਿਖੇ ਪੂਜਿਆ ਯੋਗ ਮਹਾਪੁਰਸ਼ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦਾ 15ਵਾ ਬਰਸੀ ਸਮਾਗਮ 9 ਅਕਤੂਬਰ ਦਿਨ ਸੋਮਵਾਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਉਤਸ਼ਾਹ ਪੂਰਬ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੰਚਾਲਕ ਸ਼੍ਰੀ ਮਾਨ 108 ਸੰਤ ਬਾਬਾ ਸਤਨਾਮ ਦਾਸ ਜੀ ਨੇ ਦੱਸਿਆ ਕਿ 9 ਅਕਤੂਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ ਠੀਕ ਸਮੇਂ ਤੇ ਪਾਇਆ ਜਾਵੇਗਾl ਉਸ ਤੋਂ ਬਾਅਦ ਸਮਾਗਮ ਵਿੱਚ ਪਹੁੰਚੇ ਸੰਤ ਮਹਾਂਪੁਰਸ਼ ਸੰਗਤਾਂ ਨਾਲ ਧਾਰਮਿਕ ਪ੍ਰਵਚਨ ਕਰਨਗੇ ਅਤੇ ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ। 8 ਅਕਤੂਬਰ ਦਿਨ ਐਤਵਾਰ ਨੂੰ ਰੈਣ ਸਵਾਈ ਕੀਰਤਨ ਰਾਤੀ 8:00 ਵਜੇ ਹੋਵੇਗਾ। ਜਿਸ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਹੱਥੀਂ ਸੇਵਾ ਕਰਨ ਅਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦੀ ਬੇਨਤੀ ਕੀਤੀ। ਗੁਰੂ ਕਾ ਲੰਗਰ ਅਟੁੱਟ ਚਲੇਗਾl ਉਨ੍ਹਾਂ ਦੱਸਿਆ ਕਿ ਇਸ ਤਰਾਂ ਦੇ ਸਮਾਗਮ ਕਰਨ ਦਾ ਮੁੱਖ ਮਨੋਹਰ ਸੰਗਤਾਂ ਨੂੰ ਸੇਵਾ, ਸਿਮਰਨ ਤੇ ਪਰਉਪਕਾਰੀ ਕਾਰਜਾਂ ਦੀ ਜਾਂਚ ਦੱਸਣ ਦੇ ਨਾਲ-ਨਾਲ ਹਰ ਤਰ੍ਹਾਂ ਦੇ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਸੁਖਮਈ ਤੇ ਸ਼ਾਂਤਮਈ ਜੀਵਨ ਜਿਊਣ ਦਾ ਰਾਹ ਦੱਸਣਾ ਹੈl ਇਸ ਮੌਕੇ ਉਹਨਾਂ ਨਾਲ ਡੇਰਾ ਸੰਤਪੁਰੀ ਮਹਿਦੂਦ ਨਾਲ ਜੁੜੀਆਂ ਸੰਗਤਾਂ ਵੀ ਹਾਜ਼ਰ ਸਨl