ਕਿਸੇ ਗਰੀਬ, ਕਿਰਤੀ, ਕਾਮੇ ਦੇ ਘਰ ਦੀ ਇਕ ਇੱਟ ਹਿੱਲੀ ਤਾਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ-ਕਰੀਮਪੁਰੀ
ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਹੁਸ਼ਿਆਰਪੁਰ ਦੇ ਮਹੱਲਾ ਰਹੀਮਪੁਰ ਦਾ ਆਪਣੀ ਸਮੁੱਚੀ ਟੀਮ ਨਾਲ ਜਿਨਾਂ ਵਿਚ ਵਿਧਾਇਕ ਡਾ., ਨਛੱਤਰ ਪਾਲ ਇੰਚਾਰਜ ਬਸਪਾ ਪੰਜਾਬ, ਚੌਧਰੀ ਗੁਰਨਾਮ ਸਿੰਘ ਜੋਨ ਇੰਚਾਰਜ, ਠੇਕੇਦਾਰ ਭਗਵਾਨ ਦਾਸ ਸਿੱਧੂ ਜੋਨ ਇੰਚਾਰਜ, ਮਦਨ ਸਿੰਘ ਬੈੰਸ ਇੰਚਾਰਜ ਵਿਧਾਨ ਸਭਾ ਹੁਸ਼ਿਆਰਪੁਰ, ਐਡਵੋਕੇਟ ਪਲਵਿਦਰ ਮਾਨਾ ਇੰਚਾਰਜ ਹਲਕਾ ਚੱਬੇਵਾਲ,ਐਡਵੋਕੇਟ ਧਰਮਿੰਦਰ ਦਾਦਰਾ, ਸੁਰਜੀਤ ਮਹਿਮੀ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ , ਬੀਬੀ ਮਹਿੰਦਰ ਕੌਰ ਇੰਚਾਰਜ ਲੇਡੀਜ਼ ਵਿੰਗ ਅਤੇ ਹੋਰ ਸੈਂਕੜੇ ਬਸਪਾ ਆਗੂਆਂ ਨਾਲ ਮੌਕੇ ਦਾ ਦੌਰਾ ਕੀਤਾ ਅਤੇ ਇਥੇ ਵਸਦੇ ਲੋਕਾਂ ਨੂੰ ਮਿਲੇ ਅਤੇ ਵਿਸ਼ਵਾਸ ਦਿਵਾਇਆ ਕਿ ਇਸ ਸੰਕਟ ਦੀ ਘੜੀ ਸਮੇਂ ਬਹੁਜਨ ਸਮਾਜ ਪਾਰਟੀ ਲੋਕਾਂ ਦੇ ਨਾਲ ਖੜੀ ਹੈ ਕਿਸੇ ਵੀ ਘਰ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ।

ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਮਹੱਲਾ ਰਹੀਮਪੁਰ ਦੇ ਲੋਕ ਜਿਨਾਂ ਕੋਲ ਘਰਾਂ ਦੀਆਂ ਰਜਿਸਟਰੀਆਂ ਹਨ, ਇੰਤਕਾਲ ਵੀ ਚੜੇ ਹੋਏ ਹਨ ਪਰ ਸਰਕਾਰ ਨੇ ਆਪਣਾ ਦਲਿਤ ਵਿਰੋਧੀ , ਜਾਬਰ, ਸਾਮੰਤਵਾਦੀ ਚਿਹਰਾ ਸਪਸ਼ਟ ਕਰਦਿਆਂ ਇਮਪਰੁਵਮੈਂਟ ਹੁਸ਼ਿਆਰਪੁਰ ਰਾਹੀਂ ਇਹਨਾਂ ਦੇ ਘਰਾਂ ਦੇ ਬਾਹਰ ਘਰਾਂ ਨੂੰ ਗੈਰ ਕਨੂੰਨੀ ਦਸਦੇ ਹੋਏ ਢਾਹੁਣ ਦੇ ਹੁਕਮ ਕੰਧਾਂ ਨਾਲ ਚਿਪਕਾ ਦਿੱਤੇ ਹਨ।
ਓਨਾਂ ਕਿਹਾ ਜਿਨਾਂ ਲੋਕਾਂ ਕੋਲ ਰਜਿਸਟਰੀਆਂ ਤੇ ਇੰਤਕਾਲ ਹਨ ਉਹ ਘਰ ਗੈਰ ਕਨੂੰਨੀ ਨਹੀਂ ਬਲਕਿ ਆਮ ਆਦਮੀ ਪਾਰਟੀ ਦਾ ਲੋਕਾਂ ਪ੍ਰਤੀ ਰਵਈਆ ਗੈਰ ਜਿੰਮੇਵਰਾਨਾ ਹੈ। ਉਨਾਂ ਸਖਤ ਲਹਿਜੇ ਵਿੱਚ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਗਰੀਬ, ਕਿਰਤੀ , ਕਾਮੇ ਦੇ ਘਰ ਦੀ ਇਕ ਇੱਟ ਵੀ ਹਿੱਲੀ ਤਾਂ ਬਹੁਜਨ ਸਮਾਜ ਪਾਰਟੀ ਪੰਜਾਬ ਪੱਧਰ ਤੇ ਅਜਿਹਾ ਅੰਦੋਲਨ ਛੇੜੇਗੀ ਕਿ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਵੇਗੀ ਜਿਸਦੀ ਸਾਰੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਡਾ.ਕਰੀਮਪੁਰੀ ਨੇ ਪੰਜਾਬ ਸਰਕਾਰ ਵੱਲੋਂ ਸੰਗਰੂਰ ਵਿੱਚ ਜਮੀਨ ਪ੍ਰਾਪਤੀ ਲਈ ਲੜ ਰਹੇ ਬੇਜਮੀਨੇ ਲੋਕਾਂ ਤੇ ਸਰਕਾਰੀ ਜਬਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਪਿੰਡ ਸੋਹੀਆਂ ਜ਼ਿਲਾ ਸੰਗਰੂਰ ਦੇ ਬੇਜ਼ਮੀਨੇ ਕਿਰਤੀ ਲੋਕ 930 ਏਕੜ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਨਿਹੱਥੇ ਲੋਕਾਂ ਤੇ ਦੋ ਹਜ਼ਾਰ ਤੋਂ ਵੱਧ ਪੁਲਿਸਏ ਚਾੜਕੇ ਅੰਨ੍ਹਾ ਤਸ਼ਸ਼ਦ ਕੀਤਾ ਅਤੇ ਸੈਂਕੜੇ ਬੇਗੁਨਾਹਾਂ ਨੂੰ ਗ੍ਰਿਫਤਾਰ ਵੀ ਕੀਤਾ।
ਓਨਾਂ ਕਿਹਾ ਸਰਕਾਰ ਗ੍ਰਿਫਤਾਰ ਲੋਕਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਸਰਕਾਰੀ ਜਮੀਨ ਤੁਰੰਤ ਬੇਜਮੀਨੇ ਲੋਕਾਂ ਚ ਵੰਡਣ ਲਈ ਆਪਣੀ ਸਮੰਤਵਾਦੀ ਅਤੇ ਜਾਬਰ ਮਾਨਸਿਕਤਾ ਛੱਡ ਕੇ ਅੱਗੇ ਵਧੇ। ਡਾ. ਕਰੀਮਪੁਰੀ ਨੇ ਕਿਹਾ ਬਸਪਾ ਇਸ ਸਰਕਾਰੀ ਜਬਰ ਨੂੰ ਚੁੱਪ ਚਾਪ ਬਰਦਾਸ਼ਤ ਨਹੀਂ ਕਰੇਗੀ, ਉਨਾਂ ਸੰਗਰੂਰ ਬਸਪਾ ਆਗੂਆਂ ਨੂੰ ਇਸ ਮਾਮਲੇ ਤੇ ਨਜ਼ਰ ਰੱਖਣ ਅਤੇ ਪੀੜਤ ਲੋਕਾਂ ਨੂੰ ਇੰਨਸਾਫ਼ ਦਿਵਾਉਣ ਲਈ ਤਿਆਰ ਰਹਿਣ ਦੇ ਨਿਰਦੇਸ਼ ਵੀ ਦਿਤੇ ਹਨ।
ਡਾ. ਕਰੀਮਪੁਰੀ ਨੇ "ਪੰਜਾਬ ਸੰਭਾਲੋ" ਅੰਦੋਲਨ ਤਹਿਤ ਪੰਜਾਬੀਆਂ ਨੂੰ ਬਸਪਾ ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜਿਸ ਤਰਾਂ ਭੈਣ ਕੁਮਾਰੀ ਮਾਇਆਵਤੀ ਮੁੱਖ ਮੰਤਰੀ ਉੱਤਰ ਪ੍ਰਦੇਸ਼ ਨੇ ਬੇਜਮੀਨਿਆਂ ਨੂੰ ਲੱਖਾਂ ਏਕੜ ਜਮੀਨ ਮੁਫਤ ਦਿੱਤੀ ਸੀ ਪੰਜਾਬ ਚ ਵੀ ਬਸਪਾ ਸਰਕਾਰ ਬਣਾ ਕੇ ਬੇਜਮੀਨਿਆਂ ਨੂੰ ਸਰਕਾਰੀ ਜਮੀਨਾਂ ਵੰਡੀਆ ਜਾਣਗੀਆਂ।