ਗੁਰਦੁਆਰਾ ਸਿੰਘ ਸਭਾ, ਸੈਕਟਰ-89 ਦਾ ਵਫਦ ਸੰਸਦ ਮਲਵਿੰਦਰ ਸਿੰਘ ਕੰਗ ਨੂੰ ਮਿਲਿਆ
ਐਸ.ਏ.ਐਸ. ਨਗਰ, 26 ਜੁਲਾਈ : ਸ਼ਹਿਰ ਦੇ ਸੈਕਟਰ-89 ਸਥਿਤ ਗੁਰਦੁਆਰਾ ਸਿੰਘ ਸਭਾ ਸੁਸਾਇਟੀ, ਮੋਹਾਲੀ ਦੇ ਅਹੁਦੇਦਾਰਾਂ ਅਤੇ ਸਮੂਹ ਸੈਕਟਰ ਨਿਵਾਸੀਆਂ ਦਾ ਇਕ ਵਫ਼ਦ ਮਿਤੀ 25.7.2025 ਨੂੰ ਪ੍ਰਧਾਨ ਗੁਰਮੁੱਖ ਸਿੰਘ ਅਤੇ ਸਕੱਤਰ ਦੀਦਾਰ ਸਿੰਘ ਸੋਨੀ ਦੀ ਅਗਵਾਈ ਵਿਚ ਹਲਕਾ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਸਤਿਕਾਰਯੋਗ ਸ. ਮਲਵਿੰਦਰ ਸਿੰਘ ਕੰਗ ਨੂੰ ਮਿਲਿਆ। ਇਸ ਦੌਰਾਨ ਸਮੂਹ ਆਗੂਆਂ ਨੇ ਸੰਸਦ ਸ. ਕੰਗ ਨੂੰ ਗਮਾਡਾ ਵੱਲੋਂ ਗੁਰਦੁਆਰਾ ਸਾਹਿਬ, ਸੈਕਟਰ-89 ਲਈ ਪਲਾਟ ਲੈਣ ਸਬੰਧੀ ਮੰਗ ਪੱਤਰ ਦਿੱਤਾ।

ਇਸ ਮੌਕੇ ਪ੍ਰਧਾਨ ਗੁਰਮੁੱਖ ਸਿੰਘ ਅਤੇ ਸਕੱਤਰ ਦੀਦਾਰ ਸਿੰਘ ਸੋਨੀ ਨੇ ਦੱਸਿਆ ਕਿ ਸ. ਮਲਵਿੰਦਰ ਸਿੰਘ ਕੰਗ ਨੇ ਸਾਡੀ ਬੇਨਤੀ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਮੌਕੇ ਉਤੇ ਹੀ ਮੁੱਖ ਪ੍ਰਸ਼ਾਸਕ ਗਮਾਡਾ ਤੋਂ ਇਸ ਸਬੰਧੀ ਜਾਣਕਰੀ ਲੈਣ ਉਪਰੰਤ ਵਫ਼ਦ ਨੂੰ ਵਿਸ਼ਵਾਸ਼ ਦਿਵਾਇਆ ਕਿ ਗੁਰਦੁਆਰਾ ਸਾਹਿਬ ਦੇ ਪਲਾਟ ਉਪਰ ਪਹਿਲਾ ਹੱਕ ਗੁਰਦੁਆਰਾ ਸਿੰਘ ਸਭਾ ਸੁਸਾਇਟੀ (ਰਜਿ:) ਦਾ ਹੀ ਬਣਦਾ ਹੈ ਅਤੇ ਜਲਦ ਹੀ ਇਹ ਪਲਾਟ ਗੁਰੂ ਘਰ ਬਣਾਉਣ ਲਈ ਸੁਸਾਟਿਈ ਨੂੰ ਦਿਵਾਇਆ ਜਾਵੇਗਾ।