ਗੌਤਮ ਨਗਰ ਹੁਸ਼ਿਆਰਪੁਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਹੁਸ਼ਿਆਰਪੁਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੁਸ਼੍ਰੀ ਰਣੇ ਭਾਰਤੀ ਜੀ ਨੇ ਦੱਸਿਆ ਕਿ ਇਸ ਧਰਤੀ 'ਤੇ ਪਰਮਾਤਮਾ ਦਾ ਅਵਤਾਰ ਸੱਜਣ ਪੁਰਸ਼ ਦੁਆਰਾ ਕੀਤੀ ਗਈ ਮੌਨ ਪ੍ਰਾਰਥਨਾ ਦਾ ਹੀ ਜਵਾਬ ਹੁੰਦਾ ਹੈ।

ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਹੁਸ਼ਿਆਰਪੁਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੁਸ਼੍ਰੀ ਰਣੇ ਭਾਰਤੀ ਜੀ ਨੇ ਦੱਸਿਆ ਕਿ ਇਸ ਧਰਤੀ 'ਤੇ ਪਰਮਾਤਮਾ ਦਾ ਅਵਤਾਰ ਸੱਜਣ ਪੁਰਸ਼ ਦੁਆਰਾ ਕੀਤੀ ਗਈ ਮੌਨ ਪ੍ਰਾਰਥਨਾ ਦਾ ਹੀ ਜਵਾਬ ਹੁੰਦਾ ਹੈ। 
ਅੱਜ ਅਸੀਂ ਇਸ ਜੀਵਨ ਦੀ ਦੌੜ ਵਿੱਚ ਇੰਨੇ ਜਿਆਦਾ ਮਸ਼ਗੂਲ ਹਾਂ ਕਿ ਸਾਡਾ ਧਿਆਨ ਵੀ ਵਿਚਲਿਤ ਹੁੰਦਾ ਹੈ।  ਉਨ੍ਹਾਂ ਨੇ ਦੱਸਿਆ ਕਿ ਇਹ ਸੁਭਾਵਿਕ ਹੈ ਕਿਉਂਕਿ ਭੌਤਿਕਵਾਦ ਦੇ ਇਸ ਯੁਗ ਵਿਚ ਸਮਾਜ ਦੀ ਗਤੀ ਵੀ ਤੇਜ ਹੁੰਦੀ ਜਾ ਰਹੀ ਹੈ ਅਤੇ ਇਸ ਗਤੀ ਵਿਚ ਸਾਨੂੰ ਆਪਣੇ ਮਨ ਨੂੰ ਕੇਂਦਰਿਤ ਕਰਕੇ ਪ੍ਰਾਰਥਨਾ ਦੇ ਭਾਵ ਆਪਣੇ ਹਿਰਦੇ ਅੰਦਰ ਧਾਰਨ ਕਰ ਕੇ ਪਰਮਾਤਮਾ ਨੂੰ ਯਾਦ ਕਰਨਾ ਹੈ।
 ਜੀਵਨ ਨਦੀ ਦੇ ਚਲਦੇ ਪ੍ਰਵਾਹ ਵਿੱਚ ਸਾਡੀ ਆਤਮਾ ਰੂਪੀ ਨਦੀ ਦੇ ਅੰਦਰ ਉਦੋਂ ਤੱਕ ਹੁੰਕਾਰ ਜਾਂ ਕਲਕਲ ਦੀਆਂ ਅਵਾਜਾਂ ਆਉਂਦੀਆਂ ਰਹਿਣਗੀਆਂ ਜਦੋਂ ਤਕ ਅਸੀਂ ਅਧਾਰ ਸ੍ਰੋਤ ਰਾਮ ਰੂਪੀ ਸਾਗਰ ਵਿੱਚ ਨਹੀਂ ਮਿਲ ਜਾਂਦੇ। ਸਾਡਾ ਇਹ ਸਫ਼ਰ ਲੰਬਾ ਅਤੇ ਕਠਿਨ ਵੀ ਹੈ। ਇਸ ਲਈ ਸਾਨੂੰ ਕੋਈ ਤਾਂ ਅਜਿਹਾ ਚਾਹੀਦਾ ਹੈ ਜੋ ਸਾਡੇ ਇਸ ਸਫਰ ਵਿੱਚ ਸਾਨੂੰ ਹੌਸਲਾ ਦੇਵੇ ਅਤੇ ਸਾਡਾ ਹਮਰਾਹੀ ਬਣੇ ਤਾਂ ਕਿ ਸਾਡੀ ਆਤਮਾ ਵੀ ਭਗਤਾਂ, ਸੰਤਾਂ ਦੀ ਤਰ੍ਹਾਂ ਆਪਣੀ ਮੰਜਿਲ ਪਰਮਾਤਮਾ ਤੱਕ ਪਹੁੰਚ ਜਾਵੇ ।
 ਸਾਧਵੀ ਜੀ ਨੇ ਕਿਹਾ ਕਿ ਇਕ ਸਾਧਕ ਦੀ ਸਾਧਕਤਾ ਦੇ ਨਿਰਮਾਣ ਵਿੱਚ ਗੁਰੂ ਦੀ ਭੂਮਿਕਾ ਸਭ ਤੋਂ ਉੱਪਰ ਮੰਨੀ ਗਈ ਹੈ, ਕਿਉਂਕਿ ਗੁਰੂ ਹੀ ਹੈ ਜੋ ਨਿਰਾਸ਼ਾਵਾਦੀ ਮਨ ਨੂੰ ਆਸ਼ਾਵਾਦੀ ਬਣਾਉਂਦਾ ਹੈ। ਸਾਨੂੰ ਚੇਤਨਾ ਯੁਕਤ ਅਤੇ ਵਿਵੇਕਸ਼ੀਲ ਬਣਾ ਕੇ ਵਿਵੇਕ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਮਹਾਪੁਰਸ਼ਾਂ ਨੇ ਇਸ ਸੰਸਾਰ ਨੂੰ ਇਕ ਜੇਲ ਦੀ ਤਰ੍ਹਾਂ ਕਿਹਾ ਹੈ।  ਕਿਉਂਕਿ ਇਸ ਸੰਸਾਰ 'ਚ ਰਹਿੰਦੇ ਹੋਏ ਸਾਡੀ ਆਤਮਾ ਬੰਧਨ ਵਿੱਚ ਹੈ। ਚੌਰਾਸੀ ਦੇ ਘੇਰੇ ਵਿੱਚ ਫਸੀ ਹੋਈ ਹੈ ਅਤੇ ਜੀਵਨ ਜਿਉਣ ਲਈ ਵੀ ਇਨਸਾਨ ਨੂੰ ਹਰ ਦਿਨ ਇਸ ਸੰਸਾਰ ਰੂਪੀ ਜੇਲ ਵਿੱਚ ਕਈ ਸਮੱਸਿਆਵਾਂ ਨਾਲ ਸੰਘਰਸ਼ ਕਰਨਾ ਪੈਂਦਾ ਹੈ। 
ਪਰੰਤੂ ਵਿਚਾਰਣਯੋਗ ਤੱਤ ਤਾਂ ਇਹ ਹੈ ਕਿ ਸੰਸਾਰ ਦੇ ਸਾਰੇ ਇਨਸਾਨ ਇਸ ਜੇਲ ਵਿੱਚ ਰਹਿੰਦੇ ਹੋਏ ਹੀ ਆਪਣੇ ਜੀਵਨ ਨੂੰ ਸੁਖਮਈ ਬਣਾਉਣਾ ਚਾਹੁੰਦੇ ਹਨ। ਕੋਈ ਵੀ ਇਸ ਜੇਲ ਤੋਂ ਭਾਵ ਮੋਹ ਬੰਧਨ ਤੋਂ ਮੁਕਤੀ ਦੀ ਮੰਗ ਨਹੀਂ ਕਰਦਾ। ਕੋਈ ਵਿਰਲਾ ਹੀ ਵਿਅਕਤੀ ਹੁੰਦਾ ਹੈ, ਜੋ ਮਹਾਂਪੁਰਸ਼ਾਂ ਤੋਂ ਬ੍ਰਹਮਗਿਆਨ ਦੀ ਮੰਗ ਕਰਕੇ ਸੰਸਾਰ ਦੀ ਜੇਲ ਤੋਂ ਮੁਕਤ ਹੁੰਦਾ ਹੈ। ਇਸ ਲਈ ਸਾਡੀ ਕੋਸ਼ਿਸ਼ ਇਹੀ ਹੋਨੀ ਚਾਹੀਦੀ ਹੈ ਕਿ ਜੀਵਨ ਵਿੱਚ ਸਹੀ ਚੁਣਾਵ ਕਰਨ ਦਾ ਵਿਵੇਕ ਮਿਲੇ।