
ਤਰਨਤਾਰਨ ਵਿੱਚ ਪਾਕਿਸਤਾਨ ਸਮਗਲਰਾਂ ਵੱਲੋਂ ਸੁੱਟੀ ਹੈਰੋਇਨ ਨਾਲ ਭਰੀ ਪਲਾਸਟਿਕ ਦੀ ਬੋਤਲ ਬਰਾਮਦ
ਖੇਮਕਰਨ, 11 ਸਤੰਬਰ ਬੀ ਐਸ ਐਫ ਦੀ 101 ਬਟਾਲੀਅਨ ਦੇ ਜਵਾਨਾਂ ਨੇ ਅੱਜ ਸਵੇਰੇ ਸਰਚ ਦੌਰਾਨ ਸਰਹੱਦੀ ਚੌਕੀ ਟੀ- ਬੰਧ ਅਧੀਨ ਪੈਂਦੀ ਕਡਿਆਲੀ ਤਾਰ ਨੇੜੇ ਪਕਿਸਤਾਨੀ ਸਮਗਲਰਾਂ ਵੱਲੋਂ ਸੁੱਟੀ ਗਈ ਪਲਾਸਟਿਕ ਬੋਤਲ ਬਰਾਮਦ ਕੀਤੀ ਹੈ ਜਿਸ ਵਿਚੋਂ ਇਕ ਕਿਲੋ 300 ਗ੍ਰਾਮ ਹੈਰੋਇਨ ਮਿਲੀ ਹੈ। ਇਸ ਦੀ ਕੀਮਤ ਕਰੀਬ ਸਾਢੇ ਛੇ ਕਰੋੜ ਬਣਦੀ ਹੈ। ਫਿਲਹਾਲ ਜਾਂਚ ਜਾਰੀ ਹੈ।
ਇਸ ਤੋਂ ਇਲਾਵਾ ਨਜ਼ਦੀਕੀ ਚੌਕੀ ਕਲਸ਼ ਦੇ ਇਲਾਕੇ ਵਿੱਚ ਵੀ ਬੀਤੀ ਰਾਤ ਡਰੋਨ ਦੀ ਆਮਦ ਬੀ ਐਸ ਐਫ ਦੇ ਜਵਾਨਾਂ ਵਲੋਂ ਦਰਜ ਕੀਤੀ ਗਈ ਜਿਸ ਬਾਰੇ ਇਲਾਕੇ ਦੀ ਛਾਣਬੀਣ ਕੀਤੀ ਜਾ ਰਹੀ ਹੈ।
