ਖੇਡ ਰਾਜ ਮੰਤਰੀ ਨੇ 2022 ਪੈਰਾ ਏਸ਼ਿਅਨ ਗੇਮਸ ਦੇ ਮੈਡਲ ਜੇਤੂ ਖਿਡਾਰੀਆਂ ਦੇ ਪੈਂਡਿੰਗ 31.72 ਕਰੋੜ ਰੁਪਏ ਦੀ ਕੈਸ਼ ਅਵਾਰਡ ਕੀਤੇ ਜਾਰੀ

ਚੰਡੀਗੜ੍ਹ, 18 ਜੁਲਾਈ - ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਸੂਬੇ ਦੇ ਖਿਡਾਰੀ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ, ਏਸ਼ਿਅਲ ਤੇ ਕਾਮਨਵੈਲਥ ਵਰਗੀ ਵੱਡੇ ਮੁਕਾਬਲਿਆਂ ਵਿੱਚ ਸੱਭ ਤੋਂ ਵੱਧ ਮੈਡਲ ਜਿੱਤ ਕੇ ਸੂਬੇ ਦੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਸੂਬਾ ਸਰਕਾਰ ਖਿਡਾਰੀਆਂ ਲਈ ਵੱਧ ਤੋਂ ਵੱਧ ਖੇਡ ਸਹੂਲਤਾਂ ਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਕੈਸ਼ ਅਵਾਰਡ ਮਹੁਇਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ।

ਚੰਡੀਗੜ੍ਹ, 18 ਜੁਲਾਈ - ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਸੂਬੇ ਦੇ ਖਿਡਾਰੀ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ, ਏਸ਼ਿਅਲ ਤੇ ਕਾਮਨਵੈਲਥ ਵਰਗੀ ਵੱਡੇ ਮੁਕਾਬਲਿਆਂ ਵਿੱਚ ਸੱਭ ਤੋਂ ਵੱਧ ਮੈਡਲ ਜਿੱਤ ਕੇ ਸੂਬੇ ਦੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਸੂਬਾ ਸਰਕਾਰ ਖਿਡਾਰੀਆਂ ਲਈ ਵੱਧ ਤੋਂ ਵੱਧ ਖੇਡ ਸਹੂਲਤਾਂ ਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਕੈਸ਼ ਅਵਾਰਡ ਮਹੁਇਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ।
          ਉਨ੍ਹਾਂ ਨੇ ਕਿਹਾ ਕਿ 4 ਪੈਰਾ ਏਸ਼ਿਅਨ ਗੇਮਸ 2022 ਵਿੱਚ ਮੈਡਲ ਜਿੱਤਣ ਵਾਲੇ ਸੂਬੇ ਦੇ ਖਿਡਾਰੀਆਂ ਦੀ ਕੈਸ਼ ਅਵਾਰਡ ਦੀ ਮੰਗ ਸੀ। ਖਿਡਾਰੀਆਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਦੇ 13 ਖਿਡਾਰੀਆਂ ਦੇ 19 ਕਰੋੜ, 72 ਲੱਖ 50 ਹਜਾਰ ਰੁਪਏ ਦੇ ਅਤੇ 4 ਖਿਡਾਰੀਆਂ ਦੇ 12 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਦੱਸ ਦੇਣ ਕਿ ਸੂਬਾ ਸਰਕਾਰ ਵੱਲੋਂ ਗਲੋਡ ਮੈਡਲ ਜੇਤੂ ਨੂੰ 3 ਕਰੋੜ, ਸਿਲਵਰ ਮੈਡਲ ਜੇਤੂ ਨੂੰ 1.50 ਕਰੋੜ ਅਤੇ ਬ੍ਰਾਂਜ ਮੈਡਲ ਜੇਤੂ ਖਿਡਾਰੀ ਨੂੰ 75 ਲੱਖ ਰੁਪਏ ਦਾ ਅਵਾਰਡ ਦਿੱਤਾ ਜਾਂਦ ਹੈ।
          ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬੇ ਤੇ ਦੇਸ਼ ਦੀ ਤਰੱਕੀ ਵਿੱਚ ਉਸ ਦੇ ਸਿਹਤਮੰਦ ਸ਼ਰੀਰ ਤੇ ਸਿਹਤਮੰਦ ਮਨ ਦੇ ਲੋਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸੀ ਨੂੰ ਧਿਆਨ ਵਿੱਚ ਰੱਖ ਕੇ ਸੂਬਾ ਸਰਕਾਰ ਨੇ ਖੇਡ ਨੀਤੀ ਬਣਾਈ ਹੈ ਅਤੇ ਇਸ ਦਾ ਲਾਭ ਚੁੱਕ ਕੇ ਸਾਡੇ ਖਿਡਾਰੀ ਲਗਾਤਾਰ ਮੈਡਲ ਜਿੱਤ ਕੇ ਖੇਡਾਂ ਵਿੱਚ ਸਫਲਤਾ ਦੇ ਨਵੇਂ ਮੁਕਾਮ ਛੋਹ ਰਹੇ ਹਨ। ਦੇਸ਼ ਦੇ ਦੂਜੇ ਸੂਬੇ ਵਿੱਚ ਸਾਡੀ ਖੇਡ ਨੀਤੀ ਦਾ ਅਨੁਸਰਣ ਕਰ ਰਹੇ ਹਨ।
          ਉਨ੍ਹਾਂ ਨੇ ਕਿਹਾ ਕਿ ਪੈਰਾ ਖਿਡਾਰੀ ਸੂਬੇ ਦੇ ਨੌਜੁਆਨਾਂ ਲਈ ਪੇ੍ਰਰਣਾ ਹੈ। ਇਹ ਖਿਡਾਰੀ ਨਾ ਸਿਰਫ ਦੇਸ਼ ਲਈ ਮੈਡਲ ਜਿੱਤ ਰਹੇ ਹਨ, ਸੋਗ ਆਪਣੀ ਪ੍ਰਤਿਭਾ ਦਿਖਾ ਕੇ ਦਮਖਮ ਦੀ ਮਿਸਾਲ ਵੀ ਪੇਸ਼ ਕਰ ਰਹੇ ਹਨ।
          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨਾ ਸਿਰਫ ਖਿਡਾਰੀਆਂ ਨੂੰ ਆਰਥਕ ਮਜਬੂਤੀ ਦੇ ਰਹੀ ਹੈ ਸਗੋ ਖੇਡ ਦੌਰਾਨ ਜਖਮੀ ਹੋਣ 'ਤੇ ਉਨ੍ਹਾਂ ਦੇ ਇਲਾਜ ਦਾ ਖਰਚ ਵੀ ਭੁਗਤਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਦੀ ਪ੍ਰਤੀਭਾਵਾਂ ਨੂੰ ਨਿਖਾਰਣ ਲਈ ਸੂਬੇ ਵਿੱਚ 1500 ਖੇਡ ਨਰਸਰੀਆਂ ਖੋਲੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅਭਿਆਸ ਕਰ ਖਿਡਾਰੀ ਲਗਾਤਾਰ ਮੈਡਲ ਜਿੱਤ ਰਹੇ ਹਨ।

ਖੇਡ ਮਹਾਕੁੰਭ ਦੀ ਮਿੱਤੀ ਵਿੱਚ ਹੋਵੇਗਾ ਬਦਲਾਅ, ਅਗਸਤ ਵਿੱਚ ਹੋਣਗੇ ਮੁਕਾਬਲੇ-
          ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਦਸਿਆ ਕਿ ਹਰਿਆਣਾ ਖੇਡ ਮਹਾਕੁੰਭ ਦਾ 28 ਤੋਂ 30 ਜੁਲਾਈ, 2025 ਤੱਕ ਆਯੋਜਨ ਹੋਣਾ ਸੀ। ਇਸ ਮੁਕਾਬਲੇ ਦੇ ਨੇੜੇ ਸੀਈਟੀ ਤੇ ਐਚਟੇਟ ਦੀ ਪ੍ਰੀਖਿਆ ਹੋਣੀ ਹੈ। ਇਸ ਵਜ੍ਹਾ ਨਾਲ ਉਮੀਦਵਾਰਾਂ ਤੇ ਖਿਡਾਰੀਆਂ ਨੂੰ ਕੋਈ ਅਸਹੂਲਤ ਨਾ ਹੋਵੇ, ਇਸ ਦੇ ਲਈ ਉਨ੍ਹਾਂ ਨੇ ਖੇਡ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਖੇਡ ਮਹਾਕੁੰਭ ਦੀ ਮਿੱਤੀ ਵਿੱਚ ਬਦਲਾਅ ਕਰਨ। ਖੇਡ ਮਹਾਕੁੰਭ ਵਿੱਚ ਅਗਸਤ, 2025 ਵਿੱਚ ਕਰਵਾਏ ਜਾਣਗੇ ਅਤੇ ਇਸ ਦੀ ਜਲਦੀ ਹੀ ਮਿੱਤੀ ਤੈਅ ਕਰ ਦਿੱਤੀ ਜਾਵੇਗੀ।