ਦੇਸ਼ ਭਗਤਾਂ ਦੇ ਪਿੰਡ ਨੰਗਲ ਕਲਾਂ ਤੇ ਖੜੌਦੀ ਵਾਸੀਆਂ ਨੂੰ ਬੀਬੀ ਗੁਲਾਬ ਕੌਰ ਜੀ ਦੇ ਸ਼ਤਾਬਦੀ ਸਮਾਗਮ 'ਚ ਪੁੱਜਣ ਲਈ ਸੱਦਾ
ਹੁਸ਼ਿਆਰਪੁਰ- ਗ਼ਦਰ ਲਹਿਰ ਦੀ ਮਾਈ ਭਾਗੋ ਬੀਬੀ ਗੁਲਾਬ ਕੌਰ ਜੀ ਦੇ ਵਿਛੋੜੇ ਦੇ 100 ਸਾਲ ਪੂਰੇ ਹੋਣ ਤੇ ਪਿੰਡ ਕੋਟਲਾ ਨੌਧ ਸਿੰਘ ਜ਼ਿਲਾ ਹੁਸਿਆਰਪੁਰ ਵਿਖੇ ਮਨਾਏ ਜਾ ਰਹੇ ਸਮਾਗਮ ਦੀ ਸਫ਼ਲਤਾ ਲਈ ਦੇਸ਼ ਭਗਤਾਂ ਦੀ ਜਨਮ ਭੂਮੀ ਰਹੇ ਪਿੰਡਾਂ ਦੇ ਵਾਸੀਆਂ ਨਾਲ ਸੰਪਰਕ ਕਾਇਮ ਕਰਨ ਤੇ ਉਨਾਂ ਨੂੰ 27 ਜੁਲਾਈ ਐਤਵਾਰ 10:30 ਵਜੇ ਕੋਟਲਾ ਨੌਧ ਸਿੰਘ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ।

ਇਸੇ ਤਹਿਤ ਅੱਜ ਮਾਹਿਲਪੁਰ ਇਲਾਕੇ ਦੇ ਦੇਸ਼ ਖਾਤਰ ਜਾਨਾਂ ਕੁਰਬਾਨ ਵਾਲੇ ਗ਼ਦਰੀ ਬਾਬਿਆਂ ਦੇ ਪਿੰਡ ਨੰਗਲ ਕਲਾਂ ਤੇ ਖੜੌਦੀ ਵਿਖੇ ਪਹੁੰਚ ਕੇ ਸਹਿਯੋਗੀ ਸੰਸਥਾਵਾਂ ਦੇ ਆਗੂਆਂ ਨੇ ਉਨਾਂ ਨੂੰ ਗ਼ਦਰੀ ਬੀਬੀ ਗੁਲਾਬ ਕੌਰ ਜੀ ਦੇ ਸ਼ਤਾਬਦੀ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਫ਼ਲ ਬਣਾਉਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ।
ਦੋਵਾਂ ਪਿੰਡਾਂ ਦੇ ਵਾਸੀਆਂ ਨੇ ਵੱਧ ਤੋਂ ਵੱਧ ਸਾਥੀਆਂ ਸਮੇਤ ਹਾਜ਼ਰੀ ਭਰਨ ਦਾ ਭਰੋਸਾ ਦਿਵਾਇਆ ਤੇ ਬੀਬੀ ਜੀ ਵਲੋਂ ਆਜ਼ਾਦੀ ਸੰਗਰਾਮ ਚ ਪਾਏ ਯੋਗਦਾਨ ਨੂੰ ਸਲਾਹਿਆ ਗਿਆ।ਅੱਜ ਦੇ ਦਿਨ ਹੀ ਬਾਬਾ ਜਵੰਦ ਸਿੰਘ ਨੰਗਲ ਕਲਾਂ ਦਾ ਸ਼ਹੀਦੀ ਦਿਵਸ ਹੋਣ ਕਰਕੇ ਉਨਾਂ ਦੇ ਵਿਰਸੇ ਦੇ ਵਾਰਿਸਾਂ ਨੇ ਬਾਬਾ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਪਿੰਡ ਦੇ ਸਮੂਹ ਦੇਸ਼ ਭਗਤਾਂ ਨੂੰ ਸਤਿਕਾਰ ਸਹਿਤ ਯਾਦ ਕੀਤਾ ਗਿਆ।
ਇਸ ਮੌਕੇ ਤੇ ਮਾਸਟਰ ਕਰਨੈਲ ਸਿੰਘ,ਬਿੱਲਾ ਖੜੌਦੀ, ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਮਲਕੀਤ ਸਿੰਘ ਬਾਹੋਵਾਲ, ਸਰਪੰਚ ਬਲਵਿੰਦਰ ਕੁਮਾਰ,ਸਰਪੰਚ ਪਰਵਿੰਦਰ ਸਿੰਘ,ਸਰਪੰਚ ਸੀਮਾ ਖੜੌਦੀ,ਹਰਜਿੰਦਰ ਸਿੰਘ,ਅਵਤਾਰ ਸਿੰਘ, ਮਨਜੀਤ ਸਿੰਘ,ਕੁਲਦੀਪ ਸਿੰਘ,ਸੁਖਰਾਜ ਬੈਂਸ,ਹਰਨੇਕ ਸਿੰਘ,ਸਤਨਾਮ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਦੋਵਾਂ ਪਿੰਡਾਂ ਦੇ ਵਸਨੀਕਾਂ ਨੇ ਹਾਜ਼ਰੀ ਭਰੀ ਤੇ ਦੇਸ਼ ਦੇ ਮੌਜੂਦਾ ਸੰਕਟਮਈ ਸਥਿਤੀ ਤੇ ਵਿਚਾਰ ਚਰਚਾ ਕੀਤੀ ਤੇ ਦੇਸ਼ ਭਗਤਾਂ ਵਲੋਂ ਕੁਰਬਾਨੀਆਂ ਦੇ ਕੇ ਲਈ ਆਜ਼ਾਦੀ ਦਾ ਲਾਭ ਸਿਰਫ਼ ਸਰਮਾਏਦਾਰ ਘਰਾਣਿਆਂ ਤੱਕ ਸੀਮਤ ਰਹਿਣ ਤੇ ਇਤਰਾਜ਼ ਜਤਾਇਆ।