ਸੀਨੀਅਰ ਸਿਟੀਜਨ ਦਾ ਇਕ ਵਫ਼ਦ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਮਿਲਿਆ
ਹੁਸ਼ਿਆਰਪੁਰ- ਹੁਸ਼ਿਆਰਪੁਰ ਇੰਡੀਅਨ ਡਿਸਏਬਲਡ ਕਲੱਬ ਪੰਜਾਬ (ਰਜਿ.) ਦੇ ਮੁੱਖ ਬੁਲਾਰੇ ਮਨਜੀਤ ਸਿੰਘ ਲੱਕੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਡਿਸਏਬਲਡ ਕਲੱਬ ਅਤੇ ਸੀਨੀਅਰ ਸਿਟੀਜ਼ਨਜ਼ ਦੇ ਮੁੱਖ ਮੈਂਬਰਾਂ ਦੇ ਇੱਕ ਵਫ਼ਦ ਵੱਲੋਂ ਜਰਨੈਲ ਸਿੰਘ ਧੀਰ ਸਟੇਟ ਐਵਾਰਡੀ, ਕੁਲਦੀਪ ਸਿੰਘ ਪੱਟੀ ਸਟੇਟ ਐਵਾਰਡੀ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਮਿਲਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਅਪਾਹਜ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਜ਼ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਅਪਾਹਜਾਂ ਅਤੇ ਬਜ਼ੁਰਗਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਜਲਦੀ ਹੀ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਨਰੇਸ਼ ਕੁਮਾਰ ਨੂੰ ਵਫ਼ਦ ਵੱਲੋਂ ਦੁਸ਼ਾਲਾ ਅਤੇ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਨਰੇਸ਼ ਕੁਮਾਰ ਨੇ ਵਫ਼ਦ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ।
ਨਰੇਸ਼ ਕੁਮਾਰ ਹਾਂਡਾ, ਲੈਕਚਰਾਰ ਦਵਿੰਦਰ ਸਿੰਘ ਗਰੇਵਾਲ, ਸਤਿੰਦਰ ਕੌਰ ਮੱਕੜ, ਕਮਲਜੀਤ ਸਿੰਘ, ਕੁਲਦੀਪ ਸਿੰਘ ਪੱਟੀ ਗੁਰਮੀਤ ਸਿੰਘ ਪਾਠੀ, ਮੀਨਾ ਸ਼ਰਮਾ, ਬਲਵਿੰਦਰ ਕੌਰ ਸੈਣੀ, ਓਮ ਪ੍ਰਕਾਸ਼ ਥਾਪਰ, ਪੁਸ਼ਪਿੰਦਰ ਠਾਕੁਰ, ਮੈਡਮ ਰਜਨੀ, ਮਧੂ ਸ਼ਰਮਾ, ਮੋਹਨ ਕੌਰ, ਕੁਲਵੰਤ ਸਿੰਘ ਅਤੇ ਵਿਜੇ ਕੁਮਾਰ ਪੁਰਾਣੀ ਬੱਸੀ ਆਦਿ ਮੌਜੂਦ ਸਨ।