ਪਿੰਡ ਬਾਹੋਵਾਲ 'ਚ 7.5 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈੱਲ ਕੰਮ ਦੀ ਸ਼ੁਰੂਆਤ, NRI ਭਾਈਚਾਰੇ ਤੇ ਪਿੰਡ ਵਾਸੀਆਂ ਨੇ ਦਿੱਤਾ ਯੋਗਦਾਨ
ਹੁਸ਼ਿਆਰਪੁਰ- ਪਿੰਡ ਬਾਹੋਵਾਲ ਵਿੱਚ ਜਰਨੈਲ ਮੁਲਾ ਸਿੰਘ ਸਪੋਰਟਸ ਕਲੱਬ, ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਾਂਝੇ ਯਤਨਾਂ ਨਾਲ 7.5 ਲੱਖ ਰੁਪਏ ਦੀ ਲਾਗਤ ਨਾਲ ਗਰਾਊਂਡ ਵਿਚ ਨਵੇਂ ਟਿਊਬਵੈੱਲ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਟਿਊਬਵੈੱਲ ਦੇ ਬਣਨ ਨਾਲ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਲਈ ਪਾਣੀ ਦੀ ਸੁਵਿਧਾ ਮਿਲੇਗੀ, ਖੇਡ ਸਾਂਝਾ ਬਣੇਗਾ ਅਤੇ ਪਿੰਡ ਦੇ ਗਰਾਊਂਡ ਦੀ ਸੰਭਾਲ ਵਿਚ ਸੁਧਾਰ ਆਵੇਗਾ। ਖੇਡਾਂ ਲਈ ਪਾਣੀ ਦੀ ਕਮੀ ਕਾਰਨ ਨੌਜਵਾਨਾਂ ਨੂੰ ਕਈ ਵਾਰੀ ਮਸ਼ੱਕਤ ਕਰਨੀ ਪੈਂਦੀ ਸੀ, ਜੋ ਹੁਣ ਇਸ ਟਿਊਬਵੈੱਲ ਰਾਹੀਂ ਦੂਰ ਹੋ ਜਾਵੇਗੀ।

ਇਸ ਉਦੇਸ਼ਪੂਰਕ ਕੰਮ ਦੀ ਸ਼ੁਰੂਆਤ ਮੌਕੇ NRI ਭਾਈਚਾਰੇ ਦੇ ਸਦੱਸ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਹਾਜ਼ਰ ਰਹੀ। ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਇਹ ਕੰਮ ਪਿੰਡ ਦੀ ਸਾਂਝ ਅਤੇ ਇੱਕਜੁੱਟਤਾ ਦਾ ਨਤੀਜਾ ਹੈ। ਪਿੰਡ ਦੀ ਭਲਾਈ ਅਤੇ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਰਾਹਾਂ ਵੱਲ ਮੋੜਨ ਲਈ ਅਜਿਹੇ ਉਪਰਾਲਿਆਂ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਪੱਧਰ 'ਤੇ ਵਿਕਾਸ ਹੋ ਰਿਹਾ ਹੈ, ਉਥੇ ਲੋਕ ਪੱਧਰ 'ਤੇ ਵੀ ਅਜਿਹੇ ਯਤਨ ਹੋਣ ਲਾਜ਼ਮੀ ਹਨ।
ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸਹਿਯੋਗ ਦੇਣ ਵਾਲਿਆਂ ਵਿੱਚ ਬੀਬੀ ਗੁਰਮੀਤ ਕੌਰ, ਸੁਰਿੰਦਰ ਕੁਮਾਰੀ, ਪੰਚ ਬਲਵੀਰ ਕੌਰ, ਪੰਚ ਮਮਤਾ ਦੇਵੀ, ਪੰਚ ਕਸਤੂਰੀ ਲਾਲ, ਪੰਚ ਸੁਖਬੀਰ ਕੌਰ, ਸਾਬਕਾ ਸਰਪੰਚ ਦਲਜੀਤ ਕੌਰ, ਮਨਜੀਤ ਬਿੱਲਾ, ਪਰਮਜੀਤ ਪੰਮਾ, ਅਨਮੋਲ ਸਿੰਘ, ਜੱਸਾ ਬਾਹੋਵਾਲੀਆ, ਨਵਜੋਤ ਜੋਤੀ, ਬਿੰਦਰ ਪਾਠੀ, ਨਵਦੀਪ, ਮਨਵੀਰ ਬੈਂਸ, ਸੁਰਜੀਤ ਬੈਂਸ, ਹਰਦਿਆਲ ਸਿੰਘ, ਸੁਖਬੀਰ ਸਿੰਘ, ਮਾਸਟਰ ਹਰਦੇਵ ਸਿੰਘ, ਪਰਮਿੰਦਰ ਪਿੰਦੂ, ਰਾਣਾ, ਸੁਖਵਿੰਦਰ ਸੁੱਖਾ, ਜਗਜੀਤ ਸਿੰਘ, ਮਨਜੀਤ ਕੌਰ, ਹਰਮੇਸ਼ ਕੌਰ, ਬਖਸ਼ੀਸ਼ ਕੌਰ, ਨਿਰਮਲ ਕੌਰ, ਨੀਤੂ, ਸੁਖਵਿੰਦਰ ਕਾਲਾ, ਪੂਰਨ ਸਿੰਘ, ਬਲਵਿੰਦਰ ਕੌਰ ਆਦਿ ਦਾ ਧੰਨਵਾਦ ਕੀਤਾ।
ਇਸ ਮੌਕੇ ਸਾਰੇ ਪਿੰਡ ਵਾਸੀਆਂ ਨੇ ਇੱਕਜੁੱਟ ਹੋ ਕੇ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਅਤੇ ਭਵਿੱਖ ਵਿੱਚ ਵੀ ਪਿੰਡ ਦੀ ਤਰੱਕੀ ਲਈ ਅਜਿਹੇ ਸਾਂਝੇ ਉਪਰਾਲਿਆਂ ਨੂੰ ਜਾਰੀ ਰੱਖਣ ਦੀ ਕਸਮ ਖਾਦੀ। ਉਨ੍ਹਾਂ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਕਾਸ ਕਾਰਜ ਜਿਵੇਂ ਲਾਈਟਿੰਗ ਅਤੇ ਸਪੋਰਟਸ ਸਾਜੋ-ਸਮਾਨ ਨੂੰ ਵੀ ਸੰਚਾਲਤ ਕੀਤਾ ਜਾਵੇਗਾ।