ਗ਼ਦਰੀ ਬੇਬੇ ਗੁਲਾਬ ਕੌਰ ਦੇ ਸ਼ਤਾਬਦੀ ਸਮਾਗਮ ਨੂੰ ਸਫ਼ਲ ਬਣਾਉਣ ਲਈ ਪਿੰਡ ਵਾਸੀਆਂ ਤੇ ਸਹਿਯੋਗੀ ਸੰਸਥਾਵਾਂ ਵਲੋਂ ਤਿਆਰੀਆਂ ਜ਼ੋਰਾਂ ਤੇ-ਤਲਵਿੰਦਰ ਸਿੰਘ ਹੀਰ
ਹੁਸ਼ਿਆਰਪੁਰ- ਉ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਗ਼ਦਰੀ ਬਾਬਿਆਂ ਦਾ ਆਖਰੀ ਸਵਾਸਾਂ ਤੱਕ ਸਾਥ ਨਿਭਾਉਣ ਤੇ ਜ਼ਿੰਦਗੀ ਦਾ ਪਲ ਪਲ ਦੇਸ਼ ਲੇਖੇ ਲਾਉਣ ਵਾਲੀ ਮਹਾਨ ਵੀਰਾਂਗਣਾਂ ਬੇਬੇ ਗੁਲਾਬ ਕੌਰ ਦੇ ਵਿਛੋੜੇ ਦੀ 100ਵੀਂ ਵਰੇਗੰਢ ਪਿੰਡ ਕੋਟਲਾ ਨੌਧ ਸਿੰਘ ਜ਼ਿਲਾ ਹੁਸ਼ਿਆਰਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਤੇ ਇਲਾਕੇ ਦੀਆਂ ਸਮੂਹ ਲੋਕ ਪੱਖੀ ਸੰਸਥਾਵਾਂ ਵਲੋਂ 27 ਜੁਲਾਈ 2025 ਦਿਨ ਐਤਵਾਰ ਨੂੰ ਬਾਬਾ ਹਰਨਾਮ ਸਿੰਘ ਟੁੰਡੀਲਾਟ ਮੈਮੋਰੀਅਲ ਸਕੂਲ ਪਿੰਡ ਕੋਟਲਾ ਨੌਧ ਸਿੰਘ ਵਿਖੇ ਮਨਾਈ ਜਾ ਰਹੀ ਹੈ।

ਜਿਸ ਵਿੱਚ ਗ਼ਦਰੀ ਬੇਬੇ ਗੁਲਾਬ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਤੇ ਪਿੰਡੇ ਤੇ ਹੰਢਾਏ ਅਕਹਿ ਤੇ ਅਸਹਿ ਤਸ਼ੱਦਦ ਬਾਰੇ ਵਿਚਾਰ ਚਰਚਾ ਹੋਵੇਗੀ।ਪਿੰਡ ਕੋਟਲਾ ਨੌਧ ਸਿੰਘ ਦੇ ਜੰਮਪਲ ਗ਼ਦਰੀ ਬਾਬੇ ਹਰਨਾਮ ਸਿੰਘ ਟੁੰਡੀਲਾਟ,ਬਾਬਾ ਅਮਰ ਸਿੰਘ ,ਬਾਬਾ ਸ਼ਿਵ ਸਿੰਘ ਸਮੇਤ ਪਿੰਡ ਤੇ ਇਲਾਕੇ ਦੇ ਸਮੂਹ ਆਜ਼ਾਦ ਸੰਗਰਾਮੀਆਂ ਨੂੰ ਸਤਿਕਾਰ ਸਹਿਤ ਸਿਜਦਾ ਕੀਤਾ ਜਾਵੇਗਾ।ਦੇਸ਼ ਭਗਤੀ ਤੇ ਸ਼ਹੀਦਾਂ ਦੀ ਕੁਰਬਾਨੀ ਦੀ ਉਸਤਤਿ ਦੇ ਗੀਤ ਵੀ ਗਾਏ ਜਾਣਗੇ।
ਬੇਬੇ ਗੁਲਾਬ ਕੌਰ ਜੀ ਦੇ ਜੀਵਨ ਤੇ ਆਧਾਰਿਤ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਨਾਟਕ "ਤੂੰ ਚਰਖਾ ਘੁਕਦਾ ਰੱਖ ਜਿੰਦੇ" ਵੀ ਅਜਮੀਤ ਦੀ ਨਿਰਦੇਸ਼ਨਾ ਹੇਠ ਲੋਕ ਕਲਾ ਮੰਚ ਮਾਨਸਾ ਦੀ ਟੀਮ ਵਲੋਂ ਬੇਬੇ ਜੀ ਨੂੰ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਜਾਵੇਗਾ।ਇਸ ਸ਼ਤਾਬਦੀ ਸਮਾਗਮ ਨੂੰ ਸਫ਼ਲ ਬਣਾਉਣ ਲਈ ਪਿੰਡ ਵਾਸੀਆਂ ਤੇ ਲੋਕ ਪੱਖੀ ਸਹਿਯੋਗੀ ਸੰਸਥਾਵਾਂ ਵਲੋਂ ਲਗਾਤਾਰ ਮੀਟਿੰਗਾਂ ਕਰਕੇ ਸਾਰੇ ਸਮਾਗਮ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।ਇਲਾਕੇ ਦੇ ਦੇਸ਼ ਭਗਤ ਇਨਕਲਾਬੀਆਂ ਦੇ ਪਰਿਵਾਰਕ ਜੀਆਂ ਨਾਲ ਵਿਸ਼ੇਸ਼ ਤੌਰ ਤੇ ਸੰਪਰਕ ਬਣਾਇਆ ਜਾ ਰਿਹਾ ਹੈ।
ਅੱਜ ਦੀ ਮੀਟਿੰਗ ਵਿੱਚ ਕਾਮਰੇਡ ਜਰਨੈਲ ਸਿੰਘ ਕੋਟਲਾ ਨੌਧ ਸਿੰਘ,ਮਾਸਟਰ ਮਦਨ ਲਾਲ,ਭੁਪਿੰਦਰ ਸਿੰਘ,ਮਾਸਟਰ ਸ਼ਿੰਗਾਰਾ ਸਿੰਘ,ਮਨਜੀਤ ਸਿੰਘ,ਰਜਿੰਦਰ ਸਿੰਘ,ਗੁਰਨਾਮ ਸਿੰਘ,ਸੁਰਜੀਤ ਸਿੰਘ ਬੈਂਸ,ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਪਰਮਜੀਤ ਕਡਿਆਣਾ ਸਮੇਤ ਵੱਡੀ ਗਿਣਤੀ ਵਿੱਚ ਸ਼ਤਾਬਦੀ ਸਮਾਗਮ ਨੂੰ ਸਫ਼ਲ ਬਣਾਉਣ ਵਾਲੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਸੁਝਾਅ ਦਿੱਤੇ।