ਮਿਉਂਸੀਪਲ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਜ਼ਰੂਰੀ ਮੀਟਿੰਗ ਈਸੜੂ ਭਵਨ ਵਿਖੇ ਹੋਈ
ਹੁਸ਼ਿਆਰਪੁਰ- ਬੀਤੇ ਦਿਨੀ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੂਬਾ ਪੱਧਰੀ ਨਮੁਾਇੰਦਿਆਂ ਦੀ ਇਕ ਅਹਿਮ ਮੀਟਿੰਗ ਲੁਧਿਆਣਾ ਸਥਿਤ ਈਸੜੂ ਭਵਨ ਵਿਖੇ ਹੋਈ। ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰਕੇ ਵਾਪਸ ਪਰਤੇ ਐਕਸ਼ਨ ਕਮੇਟੀ ਦੇ ਸਰਪਰਸਤ ਕੁਲਵੰਤ ਸਿੰਘ ਸੈਣੀ ਨੇ ਪ੍ਰੈਸ ਵਿੱਚ ਬਿਆਨ ਜਾਰੀ ਕਰਦਿਆਂ ਹੋਇਆਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵਲੋਂ ਬੀਤੇ 23-04-2025 ਨੂੰ ਐਕਸ਼ਨ ਕਮੇਟੀ ਨਾਲ ਪੰਜਾਬ ਦੇ ਸਮੂਹ ਮਿਊਂਸੀਪਲ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਕਰਨ ਲਈ ਕੀਤੀ ਗਈ ਮੀਟਿੰਗ ਵਿੱਚ ਸਮੂਹ ਮੰਗਾਂ ਨੂੰ ਹਲ ਕਰਨ ਲਈ 2 ਮਹੀਨਿਆਂ ਦਾ ਸਮਾਂ ਮੰਗਿਆ ਸੀ ਜਿਸ ਦੀ ਮਿਆਦ 23 ਜੂਨ ਨੂੰ ਪੂਰੀ ਹੋ ਗਈ ਹੈ।

ਪਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸਾਡੀਆਂ ਮੰਗਾਂ ਤੇ ਕੋਈ ਵੀ ਗੋਰ ਨਹੀ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਖਿਲਾਫ ਕੀਤੇ ਜਾਣ ਵਾਲੇ ਸੰਘਰਸ਼ਾਂ ਦੀ ਰੂਪਰੇਖਾ ਤਿਆਰ ਕੀਤੀ ਗਈ, ਜਿਸ ਵਿੱਚ ਸਭ ਤੋਂ ਪਹਿਲਾਂ ਜੱਥੇਬੰਦੀਆਂ ਵੱਲੋਂ ਆਪਣੇ ਸਮੁੱਚੇ ਮੁਲਾਜ਼ਮਾਂ ਨੂੰ ਰੈਲੀਆਂ ਕਰਕੇ ਉਨ੍ਹਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਸ ਤੋਂ ਬਾਅਦ ਪੰਜਾਬ ਪੱਧਰੀ ਰੈਲੀ ਵਿੱਚ ਸੀ.ਐਮ. ਦੀ ਕੋਠੀ ਜਾਂ ਖਜਾਨਾ ਮੰਤਰੀ ਦੀ ਕੋਠੀ ਅੱਗੇ ਘੇਰਾਵ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਜਦੋ ਤੋਂ ਸਤਾ ਵਿੱਚ ਆਈ ਹੈ ਉਦੋਂ ਤੋਂ ਮੁਲਾਜ਼ਮਾਂ ਨਾਲ ਵਾਰ-ਵਾਰ ਵਾਅਦਾ ਖਿਲਾਫੀ ਕਰਕੇ ਤੇ ਲਾਰੇ ਲਗਾ-ਲਗਾ ਕੇ ਮੁਲਾਜ਼ਮਾਂ ਨਾਲ ਖਿਲਵਾੜ ਕਰ ਰਹੀ ਹੈ।
ਜਿਸ ਤੋਂ ਦੁਖੀ ਹੋ ਕੇ ਪੰਜਾਬ ਦੇ ਮਿਊਂਸੀਪਲ ਕਾਮਿਆਂ ਵੱਲੋਂ ਇਹ ਸੰਘਰਸ਼ ਵਿੱਡੇ ਗਏ ਹਨ।ਮੰਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਾਡੇ ਪੰਜਾਬ ਭਰ ਦੇ ਦਰਜਾ-3 ਅਤੇ ਦਰਜਾ-4 ਜਿਵੇਂ ਕਲਰਕ, ਡਾਟਾ ਐਂਟਰੀ ਕੰਪਿਊਟਰ ਆਪ੍ਰੇਟਰ, ਪੰਪ ਆਪ੍ਰੇਟਰ, ਡਰਾਈਵਰ, ਇਲੈਕਟ੍ਰੀਸ਼ੀਅਨ, ਮਾਲੀ, ਬੇਲਦਾਰ, ਸੇਵਾਦਾਰ, ਚੌਂਕੀਦਾਰ, ਸਫਾਈ ਸੇਵਕ, ਸੀਵਰਮੈਨ ਅਤੇ ਫਾਈਰ ਬ੍ਰਿਗੇਡ ਦੇ ਆਊਟ ਸੋ੍ਰਸ ਮੁਲਾਜ਼ਮਾਂ ਨੂੰ ਇਨਸ੍ਰੋਸ ਕੀਤਾ ਜਾਵੇ ਅਤੇ ਇਨਸ੍ਰੋਸ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਇਨ੍ਹਾਂ ਦੀ ਤਨਖਾਹ ਵਿੱਚ ਵਾਧਾ ਕਰਕੇ ਘੱਟੋ ਘੱਟ 26000 ਰੁਪਏ ਕੀਤੀ ਜਾਵੇ। ਮਿਤੀ: 01-01-2004 ਤੋਂ ਬਾਅਦ ਭਰਤੀ ਪੰਜਾਬ ਦੇ ਸਮੂਹ ਮਿਊਂਸੀਪਲ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ।
ਜਿਨ੍ਹਾਂ ਮੁਲਾਜ਼ਮਾਂ ਤੋਂ ਮਿਤੀ: 31-12-2011 ਤੱਕ ਪੈਨਸ਼ਨ ਸਬੰਧੀ ਆਪਸ਼ਨ ਲਈ ਹੈ, ਦਾ ਪ੍ਰੋਸੈਸ ਪੂਰਾ ਕਰਕੇ ਪੈਨਸ਼ਨ ਲਗਾਈ ਜਾਵੇ ਅਤੇ ਮਿਤੀ: 23-07-2021 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਦੇ ਆਧਾਰ ਤੇ ਪੰਜਾਬ ਵਿੱਚ ਸਫਾਈ ਸੇਵਕ ਸੀਵਰਮੈਨਾਂ ਦੀ ਕੀਤੀ ਗਈ ਕੰਟਰੈਕਟ ਬੇਸ ਭਰਤੀ ਵਿੱਚ ਪੈਂਡਿੰਗ ਛੱਡੇ ਗਏ ਪਹਿਲਾਂ ਤੋਂ ਕੰਮ ਕਰਦੇ ਆਊਟ ਸ੍ਰੋਸ ਸਫਾਈ ਸੇਵਕ ਅਤੇ ਸੀਵਰਮੈਨਾਂ ਨੂੰ ਇਨਸ੍ਰੋਸ ਕੀਤਾ ਜਾਵੇ।
ਜਿਨ੍ਹਾਂ ਨਗਰ ਨਿਗਮਾਂ, ਨਗਰ ਕੌਂਸਲਾ ਅਤੇ ਨਗਰ ਪੰਚਾਇਤਾਂ ਵਲੋਂ ਸਫਾਈ ਸੇਵਕ, ਸੀਵਰਮੈਨ ਦੀ ਕੰਟਰੈਕਟ ਬੇਸ ਭਰਤੀ ਦਾ ਭਰਤੀ ਪ੍ਰੋਸੈਸ ਅੱਧ ਵਿਚਕਾਰ ਪਿਆ ਹੈ, ਉਹ ਜਲਦ ਪੂਰਾ ਕਰਕੇ ਇਨ੍ਹਾਂ ਨੂੰ ਇਨਸ੍ਰੋਸ ਕੀਤਾ ਜਾਵੇ ਆਦਿ ਮੰਗਾਂ ਨੂੰ ਜੇਕਰ ਸਰਕਾਰ ਜਲਦ ਪੂਰਾ ਨਹੀਂ ਕਰੇਗੀ ਤਾਂ ਆਗਾਮੀ ਆਉਣ ਵਾਲੇ ਸਮੇਂ ਵਿੱਚ ਮਿਊ਼ਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵਲੋਂ ਇਨ੍ਹਾਂ ਸੰਘਰਸ਼ਾਂ ਨੂੰ ਹੋਰ ਵੀ ਤਿੱਖਾ ਕਰੇਗੀ ਤੇ ਇਹਨਾਂ ਤੋਂ ਵੀ ਵੱਡੇ ਸੰਘਰਸ਼ ਵਿੱਡਣ ਲਈ ਮਜਬੂਰ ਹੋਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਸਮੇਂ ਤੇ ਕੰਨਵੀਨਰ ਰਮੇਸ਼ ਗੈਚੰਡ, ਕੁਲਦੀਪ ਸ਼ਰਮਾ ਫਰੀਦਕੋਟ, ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ ਫਰੀਦਕੋਟ, ਨਗਰਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਗੋਪਾਲ ਥਾਪਰ ਤੇ ਪੰਜਾਬ ਮਿਊਂਸੀਪਲ ਵਰਕਰਜ਼ ਫੈਡਰੇਸ਼ਨ ਜਨਰਲ ਸਕੱਤਰ ਨਾਇਬ ਸਿੰਘ ਬਰਾੜ ਜੈਤੋਂ, ਜੀ.ਐਮ. ਸਿੰਘ ਖਰੜ, ਗੁਲਸ਼ਨ ਬਰਨਾਲਾ, ਸ਼ੰਨੀ ਭਘਾਨੀਆ ਨਵਾਂਸ਼ਹਿਰ, ਹਰਮੇਸ਼ ਬੰਗਾ, ਪ੍ਰਵੀਨ ਰਾਮਾ, ਸੋਨੂੰ ਧਵਨ, ਜਗਦੀਸ਼ ਲੁਧਿਆਣਾ, ਪੰਕਜ ਕੋਟਕਪੁਰਾ, ਸੋਮਨਾਥ ਆਦੀਆ, ਵਿਕਰਮਜੀਤ ਬੰਟੀ ਹੁਸ਼ਿਆਰਪੁਰ ਆਦਿ ਮੁਲਾਜ਼ਮ ਆਗੂ ਹਾਜ਼ਰ ਸਨ।