
ਸੀਵਰੇਜ਼ ਦੀ ਸਮੱਸਿਆ ਦੇ ਠੋਸ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ 'ਆਪ ਸਰਕਾਰ'
ਮੌੜ ਮੰਡੀ- ਮੌੜ ਵਾਸੀਆਂ ਨੂੰ ਸੀਵਰੇਜ਼ ਦੇ ਗੰਦੇ ਪਾਣੀ ਤੋ ਨਿਜ਼ਾਤ ਦਵਾਉਣ ਲਈ ਆਪ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਸਰਕਾਰ ਵਲੋ ਸੀਵਰੇਜ਼ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਪਾਈਪ ਪਾਉਣ ਖਿਲਾਫ ਹਲਕਾ ਮੌੜ ਦੇ ਇੰਚਾਰਜ਼ ਜਨਮੇਜਾ ਸਿੰਘ ਸੇਖੋਂ ਵੱਲੋਂ ਕੀਤੀ ਗਈ ਬਿਆਨਬਾਜ਼ੀ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰ ਵਾਸੀਆਂ ਪ੍ਰਤੀ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਕੀਤਾ।
ਮੌੜ ਮੰਡੀ- ਮੌੜ ਵਾਸੀਆਂ ਨੂੰ ਸੀਵਰੇਜ਼ ਦੇ ਗੰਦੇ ਪਾਣੀ ਤੋ ਨਿਜ਼ਾਤ ਦਵਾਉਣ ਲਈ ਆਪ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਸਰਕਾਰ ਵਲੋ ਸੀਵਰੇਜ਼ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਪਾਈਪ ਪਾਉਣ ਖਿਲਾਫ ਹਲਕਾ ਮੌੜ ਦੇ ਇੰਚਾਰਜ਼ ਜਨਮੇਜਾ ਸਿੰਘ ਸੇਖੋਂ ਵੱਲੋਂ ਕੀਤੀ ਗਈ ਬਿਆਨਬਾਜ਼ੀ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰ ਵਾਸੀਆਂ ਪ੍ਰਤੀ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਕੀਤਾ।
ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੈ ਅਤੇ ਇਸੇ ਨੀਤੀ ਤਹਿਤ ਹੀ ਆਪਣੇ ਇਕ ਸਰਪੰਚ ਰਾਹੀਂ ਕੁੱਝ ਲੋਕਾਂ ਨੂੰ ਗੁੰਮਰਾਹ ਕਰਕੇ ਸੀਵਰੇਜ਼ ਦੀਆਂ ਪਾਈਪਾਂ ਪਾਉਣ ਦੇ ਕੰਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਮੌੜ ਮੰਡੀ, ਮੌੜ ਕਲਾਂ, ਮੌੜ ਖੁਰਦ ਦੇ ਸੀਵਰੇਜ ਦੀ ਸਮੱਸਿਆ ਦੀ ਅਸਲ ਜੜ ਸ਼੍ਰੋਮਣੀ ਅਕਾਲੀ ਦਲ ਦੇ ਨਿੱਜੀ ਮੁਫਾਦ ਹਨ ਜਿਨ੍ਹਾਂ ਨੇ ਬਿਨਾਂ ਸੋਚੇ ਸਮਝੇ ਸੀਵਰੇਜ਼ ਦੀਆਂ ਘਟੀਆਂ ਕਿਸਮ ਆਰ ਸੀ ਸੀ ਦੀਆਂ ਪਾਈਪਾਂ ਪਾਕੇ ਸਰਕਾਰ ਦੇ ਖਜ਼ਾਨੇ ਨੂੰ ਬਰਬਾਦ ਹੀ ਨਹੀਂ ਕੀਤਾ ਸਗੋਂ ਮੌੜ ਵਾਸੀਆਂ ਨੂੰ ਕਰੀਬ ਇੱਕ ਦਹਾਕਾ ਗੰਦੇ ਪਾਣੀ ਦਾ ਸੰਤਾਪ ਭੋਗਣ ਲਈ ਮਜਬੂਰ ਹੋਣਾ ਪਿਆ ਹੈ।
ਹੁਣ ਜਦੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 50 ਸਾਲ ਤੱਕ ਦੀ ਮਿਆਦ ਵਾਲੀਆਂ ਟਾਟਾ ਦੀਆਂ ਕੇ 7 ਪਾਈਪਾਂ ਪਾਕੇ ਗੰਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨ ਲਈ 23 ਕਰੋੜ 91 ਲੱਖ ਰੁਪਏ, ਸੀਵਰੇਜ਼ ਟ੍ਰੀਟਮੈਂਟ ਪਲਾਂਟ ਲਈ 18 ਕਰੋੜ ਰੁਪਏ ਖਰਚੇ ਜਾ ਰਹੇ ਹਨ ਤਾਂ ਜੋ ਸੀਵਰੇਜ ਦਾ ਸਾਫ ਹੋਇਆ ਪਾਣੀ ਹੀ ਲਸਾੜਾ ਡਰੇਨ ਵਿਚ ਪਵੇ ਅਤੇ ਸ਼ੁੱਧ ਜਲ ਸਪਲਾਈ ਲਈ 22 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਪਰੰਤੂ ਹੁਣ ਇਹ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਤੋਂ ਬਰਦਾਸ਼ਤ ਨਹੀਂ ਹੋ ਰਹੇ ਅਤੇ ਉਹਨਾਂ ਵੱਲੋਂ ਇੱਕ ਸਾਜ਼ਿਸ਼ ਤਹਿਤ ਆਪਣੇ ਕੁਝ ਸਾਥੀਆਂ ਨੂੰ ਤਿਆਰ ਕਰਕੇ ਮਾਹੌਲ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਮੌੜ ਅੰਦਰ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਹੋਵੇ ਅਤੇ ਲੋਕ ਇਸੇ ਤਰ੍ਹਾਂ ਹੀ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝਦੇ ਰਹਿਣ।
ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਗਲਤ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਦਾਅਵਾ ਕੀਤਾ ਕਿ ਪਾਈਪ ਲਾਈਨ ਦਾ ਵਿਰੋਧ ਕਰਨ ਵਾਲਿਆਂ ਤੋਂ ਡੀ ਸੀ ਬਠਿੰਡਾ ਵੱਲੋਂ ਪਾਈਪ ਰੇਲਵੇ ਲਾਈਨ ਦੇ ਨਾਲ ਨਾਲ ਪਾਉਣ ਸੰਬੰਧੀ ਸਹਿਮਤੀ ਮੰਗੀ ਗਈ ਸੀ ਪ੍ਰੰਤੂ ਅਕਾਲੀ ਦਲ ਦੇ ਚਹੇਤਿਆਂ ਨੇ ਜਾਣ ਬੁੱਝ ਕੇ ਮਸਲੇ ਦਾ ਹੱਲ ਨਹੀਂ ਹੋਣ ਦਿੱਤਾ ਜਿਸ ਕਾਰਨ ਵਿਭਾਗ ਨੂੰ ਲਸਾੜਾ ਡਰੇਨ ਤੱਕ ਪਾਈਪ ਸਰਕਾਰੀ ਜਗਾ ਰਾਹੀਂ ਪਾਉਣ ਲਈ ਮਜਬੂਰ ਹੋਣਾ ਪਿਆ।
ਵਿਧਾਇਕ ਨੇ ਕਿਹਾ ਕਿ ਇਹ ਪਾਈਪ ਪਿੰਡ ਮਾਈਸਰਖਾਨਾ ਵਿਖੇ ਸਥਿਤ ਮੇਰੇ ਦਫਤਰ ਦੇ ਅੱਗੇ ਦੀ ਪਾਈ ਗਈ ਹੈ ਜਿਸਤੇ ਮੇਰੇ ਵੱਲੋਂ ਕੋਈ ਇਤਰਾਜ਼ ਨਹੀ ਕੀਤਾ ਗਿਆ ਕਿਉਂਕਿ ਕਿ ਪਾਈਪ ਧਰਤੀ ਹੇਠੋਂ ਲੰਘਣੀ ਹੈ ਅਤੇ ਇਸਦੇ ਲੀਕੇਜ਼ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਲਕਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿਆਸੀ ਰੋਟੀਆਂ ਸੇਕ ਰਹੀਆਂ ਪਾਰਟੀਆਂ ਦੇ ਬਹਿਕਾਵੇ 'ਚ ਨਾ ਆਉਣ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇਜ਼ੀ ਨਾਲ ਵਿਕਾਸ ਦੇ ਕੰਮ ਕਰਵਾ ਰਹੀ ਹੈ।
