ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵੱਲੋਂ ਗਰਮੀ ਦੇ ਮੌਸਮ ਵਿੱਚ ਬੱਚਿਆਂ ਦੀ ਸਿਹਤ ਨੂੰ ਲੈ ਕੇ ਸੇਮੀਨਾਰ ਕਰਵਾਇਆ ਗਿਆ
ਹੁਸ਼ਿਆਰਪੁਰ- ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵਿੱਚ ਗਰਮੀ ਦੇ ਮੌਸਮ ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ “ਸਮਰ ਕੇਅਰ” ਵਿਸ਼ੇ ਉੱਤੇ ਇੱਕ ਸੇਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੇਮੀਨਾਰ ਸਕੂਲ ਦੀ ਪ੍ਰਿੰਸਿਪਲ ਰਸ਼ਮੀ ਸ਼ਰਮਾ ਦੀ ਅਗਵਾਈ ਹੇਠ ਹੋਇਆ ਜਿਸ ਵਿੱਚ ਦੂਜੀ ਤੋਂ ਚੌਥੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਨਰਸਿੰਗ ਕਾਲਜ ਤੋਂ ਪ੍ਰੋਫੈਸਰ ਰਾਜ ਕਿਰਣ ਨੇ ਵਿਦਿਆਰਥੀਆਂ ਨੂੰ ਹੀਟ ਸਟ੍ਰੋਕ ਦੇ ਖ਼ਤਰੇ ਅਤੇ ਉਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੱਧ ਪਸੀਨਾ ਆਉਣਾ, ਧੜਕਣ ਤੇਜ਼ ਹੋਣਾ, ਮਤਲੀ, ਉਲਟੀ ਆਉਣਾ ਅਤੇ ਚਮੜੀ ਉੱਤੇ ਰੈਸ਼ ਆਉਣਾ ਇਸ ਦੇ ਮੁੱਖ ਲੱਛਣ ਹਨ। ਬਚਾਅ ਲਈ ਉਨ੍ਹਾਂ ਨੇ ਬੱਚਿਆਂ ਨੂੰ ਗੀਲੇ ਕਪੜੇ ਨਾਲ ਸਰੀਰ ਪੂੰਝਣ, ਵਾਧੂ ਪਾਣੀ ਪੀਣ, ਹਲਕਾ ਭੋਜਨ ਲੈਣ, ਢਿੱਲੇ ਕਪੜੇ ਪਾਉਣ ਅਤੇ ਖਾਲੀ ਪੇਟ ਨਾ ਰਹਿਣ ਦੀ ਸਲਾਹ ਦਿੱਤੀ।
ਇਸ ਮੌਕੇ ਪ੍ਰਿੰਸਿਪਲ ਰਸ਼ਮੀ ਸ਼ਰਮਾ ਨੇ ਪ੍ਰੋ ਰਾਜ ਕਿਰਣ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਤਰ੍ਹਾਂ ਦੇ ਲਾਭਕਾਰੀ ਸੇਮੀਨਾਰ ਆਉਣ ਵਾਲੇ ਸਮੇਂ ਵਿੱਚ ਵੀ ਕਰਵਾਏ ਜਾਣਗੇ।