ਸ਼੍ਰੀਮਦ ਭਾਗਵਤ ਕਥਾ, ਕਥਾ ਵਿਆਸ ਸਵਾਮੀ ਸੁਰੇਸ਼ਵਰਾਨੰਦ,ਦੇ ਮੁਖਾਰਵਿੰਦ ਤੋਂ ਸ਼੍ਰੀ ਕਿ੍ਸ਼ਨ ਜਨਮ ਉਤਸਵ ਬਾਰੇ ਸੁਣ ਕੇ ਸੰਗਤਾਂ ਨਿਹਾਲ ਹੋਈਆਂ

ਮੋਹਾਲੀ 15 ਮਈ - ਮੋਹਾਲੀ ਦੇ ਫੇਜ਼-5 ਸਥਿਤ ਸ਼੍ਰੀ ਹਰੀ ਮੰਦਿਰ ਸੰਕੀਰਤਨ ਸਭਾ ਰਜਿਸਟਰਡ ਮੋਹਾਲੀ ਵਿਖੇ ਚੱਲ ਰਹੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਚੌਥੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੋਰਨਾਂ ਦਿਨਾਂ ਦੇ ਮੁਕਾਬਲੇ ਮੰਦਿਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਅਤੇ ਹਰ ਉਮਰ ਦੇ ਲੋਕ/ਭਗਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ।

ਮੋਹਾਲੀ 15 ਮਈ - ਮੋਹਾਲੀ ਦੇ ਫੇਜ਼-5 ਸਥਿਤ ਸ਼੍ਰੀ ਹਰੀ ਮੰਦਿਰ ਸੰਕੀਰਤਨ ਸਭਾ ਰਜਿਸਟਰਡ ਮੋਹਾਲੀ ਵਿਖੇ ਚੱਲ ਰਹੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਚੌਥੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਧੂਮਧਾਮ  ਨਾਲ ਮਨਾਇਆ ਗਿਆ। ਇਸ ਮੌਕੇ ਹੋਰਨਾਂ ਦਿਨਾਂ ਦੇ ਮੁਕਾਬਲੇ ਮੰਦਿਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਅਤੇ ਹਰ ਉਮਰ ਦੇ ਲੋਕ/ਭਗਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ।
ਕਥਾ ਦੇ ਚੌਥੇ ਦਿਨ ਜਿੱਥੇ ਇੱਕ ਪਾਸੇ ਸ਼੍ਰੀਮਦ ਭਾਗਵਤ ਕਥਾ ਵਿਆਸ ਸ਼੍ਰੀ ਨਗਲੀ ਦਰਬਾਰ ਦੇ ਸੰਤ ਸਵਾਮੀ ਸੁਰੇਸ਼ਵਰਾਨੰਦ ਪੁਰੀ ਜੀ ਮਹਾਰਾਜ ਨੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦਾ ਸਾਰੰਸ਼ ਪੇਸ਼ ਕੀਤਾ, ਉੱਥੇ ਹੀ ਦੂਜੇ ਪਾਸੇ ਭਗਵਾਨ ਸ਼੍ਰੀ ਕਿਸ਼ਨ ਜੀ ਦੇ ਜਨਮ ਦਿਹਾੜੇ ਦੀ ਕਥਾ ਸੁਣਾ ਕੇ  ਸੰਗਤਾਂ ਨੂੰ ਨਿਹਾਲ ਕੀਤਾ।   ਉਨ੍ਹਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਦਾ ਯਤਨ ਵੀ ਕੀਤਾ। ਇਸ ਦੌਰਾਨ ਸਵਾਮੀ ਜੀ ਨੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਨਿਰਸਵਾਰਥ ਸੇਵਾਵਾਂ ਅਤੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਇਸ ਦੌਰਾਨ ਫੇਜ਼-5 ਸਥਿਤ ਸ਼੍ਰੀ ਹਰੀ ਮੰਦਰ ਸੰਕੀਰਤਨ ਸਭਾ ਰਜਿਸਟਰਡ ਮੋਹਾਲੀ ਦੇ ਮੌਜੂਦਾ ਪ੍ਰਧਾਨ ਮਹੇਸ਼ ਚੰਦਰ ਮਨਨ  ਅਤੇ ਉਨ੍ਹਾਂ ਦੀ ਸਮੁੱਚੀ ਟੀਮ ਸਮੇਤ ਸਕੱਤਰ ਸੁਰਿੰਦਰ ਸਚਦੇਵਾ, ਉਪ ਸਕੱਤਰ ਕਿਸ਼ੋਰੀ ਲਾਲ, ਖਜ਼ਾਨਚੀ ਰਾਮ ਅਵਤਾਰ ਸ਼ਰਮਾ, ਮੈਂਬਰ ਸੁਖਰਾਮ ਧੀਮਾਨ, ਰਾਜ ਕੁਮਾਰ ਗੁਪਤਾ, ਬਲਰਾਮ ਧਨਵਾਨ, ਡਾ. ਕਿਸ਼ਨ ਕੁਮਾਰ ਸ਼ਰਮਾ, ਚੰਨਣ ਸਿੰਘ, ਹੰਸਰਾਜ ਖੁਰਾਣਾ, ਰਾਕੇਸ਼ ਸੋਂਡੀ, ਸ਼ਿਵ ਕੁਮਾਰ ਰਾਣਾ, ਅਰੁਣ ਸ਼ਰਮਾ, ਵਿਜੇ ਸ਼ਰਮਾ ਨੇ ਦੱਸਿਆ ਕਿ ਕਮੇਟੀ ਮੇਮ੍ਬਰਾਂ ਦਾ ਫਰਜ਼ ਬਣਦਾ ਹੈ ਕਿ ਉਹ ਮੰਦਰ 'ਚ ਆਉਣ ਵਾਲੇ ਸ਼ਰਧਾਲੂਆਂ ਲਈ ਕਰਵਾਏ ਜਾਣ ਵਾਲੇ ਪੂਜਾ-ਪਾਠ ਅਤੇ ਧਾਰਮਿਕ ਪ੍ਰੋਗਰਾਮਾਂ ਦੇ ਯੋਗ ਪ੍ਰਬੰਧ ਕਰਨ | ਜਿਸ ਲਈ ਉਹ ਯਤਨ ਕਰ ਰਹੇ ਹਨ, ਇਸ ਦਾ ਮਤਲਬ ਹੈ ਕਿ ਕਿਸੇ ਵੀ ਸ਼ਰਧਾਲੂ ਨੂੰ ਕਦੇ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਮੰਦਰ ਮਹਿਲਾ ਸਕਿਰਤਨ ਮੰਡਲ ਦੀ ਪ੍ਰਧਾਨ ਰਾਜਬਾਲਾ, ਖਜ਼ਾਨਚੀ ਸੁਭਾਸ਼ ਸਚਦੇਵਾ, ਰਾਜ ਖੁਰਾਣਾ, ਸ਼ੁਭ ਮਨਨ, ਚੰਚਲ ਰਾਣੀ, ਵੀਨਾ ਚੋਪੜਾ, ਰੀਤ ਸ਼ਰਮਾ ਅਤੇ ਸੁਨੀਤਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਸ਼੍ਰੀਮਦ ਭਾਗਵਤ ਕਥਾ ਦਾ ਭਰਪੂਰ ਆਨੰਦ ਮਾਣਿਆ। ਉਨ੍ਹਾਂ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਦੇ ਸੱਤ ਦਿਨਾਂ ਲਈ ਮੈਡਮ ਮੀਨੂੰ ਤਾਇਲ ਅਤੇ ਸੁਸ਼ੀਲ ਤਾਇਲ ਪਰਿਵਾਰ  ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਦੀ ਸਮਾਪਤੀ ਮੌਕੇ ਸੱਤ ਦਿਨ ਸ਼ਰਧਾਲੂਆਂ ਲਈ ਅਖੰਡ ਭੰਡਾਰਾ ਅਤੇ ਵੱਖ-ਵੱਖ ਪ੍ਰਕਾਰ ਦੇ ਪ੍ਰਸ਼ਾਦ ਦੇ ਲੰਗਰ ਲਗਾਏ ਜਾ ਰਹੇ ਹਨ। ਮੰਦਿਰ ਕਮੇਟੀ ਨੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਅਤੇ ਸ਼ਾਨੋ-ਸ਼ੌਕਤ ਨਾਲ ਸ਼੍ਰੀਮਦ ਭਾਗਵਤ ਕਥਾ ਵਿੱਚ ਭਾਗ ਲੈਣ ਲਈ ਮੰਦਿਰ ਵਿੱਚ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਕਮੇਟੀ ਮੇਮ੍ਬਰਾਂ  ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਭਵਿੱਖ ਵਿੱਚ ਵੀ ਅਜਿਹੇ ਧਾਰਮਿਕ ਅਤੇ ਵਿਸ਼ਾਲ ਤੇ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕਰਦੇ ਰਹਿਣ।