
ਰੈੱਡ ਕਰਾਸ ਸੁਸਾਇਟੀ ਵਲੋਂ ਦਸ਼ਮੇਸ਼ ਨਰਸਰੀ ਸਕੂਲ ਮੁਕੇਰੀਆਂ ’ਚ ਤਿੰਨ ਦਿਨਾਂ ਫਸਟ ਏਡ ਵਰਕਸ਼ਾਪ ਲਗਾਈ
ਹੁਸ਼ਿਆਰਪੁਰ- ਇੰਡੀਅਨ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਲੋਂ ਦਸਮੇਸ਼ ਨਰਸਰੀ ਸਕੂਲ, ਚੱਕ ਅੱਲਾ ਬਖਸ਼ ਮੁਕੇਰੀਆਂ ਵਿਚ ਤਿੰਨ ਦਿਨਾਂ ਫਸਟ ਏਡ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਸਕੂਲ ਦੇ ਪ੍ਰਿੰਸੀਪਲ ਸਮੇਤ ਕੁੱਲ 29 ਅਧਿਆਪਕਾਂ ਦੇ ਹਿੱਸਾ ਲਿਆ। ਇਸ ਵਰਕਸ਼ਾਪ ਦਾ ਸੰਚਾਲਨ ਸੰਜੀਵਨ ਸਿੰਘ ਡਡਵਾਲ, ਫਸਟ ਏਡ ਟਰੇਨਿੰਗ ਸੁਪਰਵਾਈਜ਼ਰ, ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਨੇ ਕੀਤਾ।
ਹੁਸ਼ਿਆਰਪੁਰ- ਇੰਡੀਅਨ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਲੋਂ ਦਸਮੇਸ਼ ਨਰਸਰੀ ਸਕੂਲ, ਚੱਕ ਅੱਲਾ ਬਖਸ਼ ਮੁਕੇਰੀਆਂ ਵਿਚ ਤਿੰਨ ਦਿਨਾਂ ਫਸਟ ਏਡ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਸਕੂਲ ਦੇ ਪ੍ਰਿੰਸੀਪਲ ਸਮੇਤ ਕੁੱਲ 29 ਅਧਿਆਪਕਾਂ ਦੇ ਹਿੱਸਾ ਲਿਆ। ਇਸ ਵਰਕਸ਼ਾਪ ਦਾ ਸੰਚਾਲਨ ਸੰਜੀਵਨ ਸਿੰਘ ਡਡਵਾਲ, ਫਸਟ ਏਡ ਟਰੇਨਿੰਗ ਸੁਪਰਵਾਈਜ਼ਰ, ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਨੇ ਕੀਤਾ।
ਇਸ ਵਿਚ ਭਾਗੀਦਾਰਾਂ ਨੂੰ ਜੀਵਨ ਸੁਰੱਖਿਆ ਹੁਨਰ ਤਕਨੀਕਾਂ ਦੀ ਸਿਖਲਾਈ ਦਿੱਤੀ ਗਈ ਅਤੇ ਡਾਕਟਰੀ ਅਮਰਜੈਂਸੀ ਸਥਿਤੀ ਵਿਚ ਪ੍ਰਭਾਵੀ ਢੰਗ ਨਾਲ ਪ੍ਰਤੀਕਿਰਿਆ ਦੇਣਾ, ਰੈਡ ਕਰਾਸ ਦੀ ਭੂਮਿਕਾ, ਫਸਟ ਏਡ ਦੇ ਮੁਢਲੇ ਸਿਧਾਂਤ, ਫਰੈਕਚਰ ਪ੍ਰਬੰਧਨ, ਪੱਟੀ ਬੰਨਣ ਦੀ ਵਿਧੀ, ਜਲਣ ਦੀ ਰੋਕਥਾਮ ਅਤੇ ਇਲਾਜ, ਡੁਬਣ ਦੀ ਸਥਿਤੀ ਵਿਚ ਬਚਾਅ ਅਤੇ ਮੁਢਲੀ ਸਹਾਇਤਾ, ਕਾਰਡਿਉ ਪਲਮਨਰੀ ਰਿਸਸੀਟੇਸ਼ਨ, ਸਾਹ ਰੁਕਣ, ਝਟਕਾ ਅਤੇ ਕੋਮਾ, ਸਿਰ ਦੀ ਸੱਟ, ਸੰਤੁਨਲ ਆਹਾਰ ਅਤੇ ਪੋਸ਼ਣ ਸਫ਼ਾਈ ਅਤੇ ਸਵੱਛਤਾ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਸੰਕਟਮਈ ਹਾਲਾਤਾਂ ਵਿਚ ਡਾਕਟਰੀ ਸਹਾਇਤਾ ਮਿਲਣ ਨਾਲ ਪਹਿਲਾਂ ਰੋਗੀ ਦੀ ਜਾਨ ਬਚਾਉਣ ਲਈ ਜ਼ਰੂਰੀ ਪਹਿਲਾ ਇਲਾਜ ਪ੍ਰਤੀ ਸਸ਼ਕਤ ਬਣਾਉਣਾ ਹੈ।
ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ’ਤੇ ਸਕੂਲਾਂ, ਕਾਲਜਾਂ ਅਤੇ ਉਦਯੋਗਿਕ ਸੰਸਥਾਵਾਂ ਵਿਚ ਇਸ ਤਰ੍ਹਾਂ ਦੇ ਸਿਖਲਾਈ ਸੈਸ਼ਨ ਕਰਵਾਉਣ ’ਤੇ ਜੋ਼ਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਐਕਟ ਦੇ ਤਹਿਤ ਮੁੱਢਲੀ ਸਹਾਇਤਾ ਸਿਖਲਾਈ ਵੀ ਇੱਕ ਨਿਯਮਕ ਲੋੜ ਹੈ ਅਤੇ ਸਾਰੇ ਉਦਯੋਗਾਂ ਨੂੰ ਆਪਣੇ ਸਟਾਫ ਨੂੰ ਇਨ੍ਹਾਂ ਤਕਨੀਕਾਂ ਨਾਲ ਲੈਸ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਜੋਖਮਾਂ ਨੂੰ ਘੱਟ ਕੀਤਾ ਜਾ ਸਕੇ ਅਤੇ ਦੁਰਘਟਨਾ ਦੀ ਸਥਿਤੀ ਵਿੱਚ ਜਾਨਾਂ ਬਚਾਈਆਂ ਜਾ ਸਕਣ।
ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਿਖਲਾਈ ਸੈਸ਼ਨਾਂ ਦਾ ਮਕਸਦ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਜਨਤਾ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਜ਼ਰੂਰੀ ਮੁਢਲੀ ਸਹਾਇਤਾ ਤਕਨੀਕਾਂ ਨਾਲ ਲੈਸ ਕਰਨਾ ਹੈ, ਤਾਂ ਜੋ ਕਿਸੇ ਵੀ ਸੰਕਟਮਈ ਸਥਿਤੀ ਵਿਚ ਜੀਵਨ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਈ ਵੀ ਸਕੂਲ, ਕਾਲਜ, ਉਦਯੋਗ ਜਾਂ ਸੰਸਥਾ ਜੇਕਰ ਇਸ ਤਰ੍ਹਾਂ ਦੇ ਵਰਕਸ਼ਾਪ ਲਗਾਉਣੀ ਚਾਹਦੀ ਹੈ ਤਾਂ ਉਹ ਰੈਡ ਕਰਾਸ ਦਫ਼ਤਰ ਨਾਲ ਸੰਪਰਕ ਕਰ ਸਕਦੀ ਹੈ ਅਤੇ ਰੈਡ ਕਰਾਸ ਫਸਟ ਏਡ ਸਿਖਲਾਈ ਸੁਪਰਵਾਈਜਰ ਸੰਜੀਵਨ ਸਿੰਘ ਡਡਵਾਲ ਨਾਲ 93355-35493 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
