
ਮਨੁੱਖੀ ਅਧਿਕਾਰਾਂ ਦਾ ਉਲੰਘਣ ਮਨੁੱਖੀ ਅਧਿਕਾਰਾਂ ਦੇ ਝੰਡਾ ਬਰਦਾਰ ਅਮਰੀਕਾ ਵਲੋਂ ਕਰਨਾ ਮੰਦਭਾਗਾ - ਡਾ. ਬੱਗਾ
ਨਵਾਂਸ਼ਹਿਰ 7 ਫਰਵਰੀ - ਸਮਾਜਿਕ ਜਾਗਰੂਕਤਾ ਲਈ ਕਾਰਜਰਤ ਸੰਸਥਾ “ਸਵੇਰਾ” ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਜਬਰੀ ਵਾਪਸ ਭੇਜਣ ਨੂੰ “ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਾਰ ਦਿੱਤਾ ਹੈ। ਮਨੁੱਖੀ ਅਧਿਕਾਰਾਂ ਦਾ ਉਲੰਘਣ ਮਨੁਖੀ ਅਧਿਕਾਰਾਂ ਦੇ ਝੰਡਾ ਬਰਦਾਰ ਅਮਰੀਕਾ ਵਲੋਂ ਕਰਨਾ ਬਹੁਤ ਹੀ ਮੰਦ ਭਾਗਾ ਹੈ। ਵਿਦੇਸ਼ ਮੰਤਰੀ ਸ਼੍ਰੀ ਐਸ.ਜੈਸ਼ੰਕਰ ਦਾਬਿਆਨ ਬਹੁਤ ਹੀ ਨਿੰਦਾ ਯੋਗ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਵੀ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਗਏ ਲੋਕਾਂ ਨੂੰ ਵਾਪਸ ਭੇਜਿਆ ਜਾਂਦਾ ਰਿਹਾ ਹੈ ਅਤੇ ਇਸ ਵਿੱਚ ਕੁੱਝ ਵੀ ਨਵਾਂ ਨਹੀਂ ਹੈ। ਪਹਿਲਾਂ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਚਾਰਟਡ ਜਹਾਜ ਰਾਹੀਂ ਵਾਪਸ ਭਾਰਤ ਬਿਨ੍ਹਾਂ ਹੱਥਕੜੀਆਂ ਲਗਾਏ ਭੇਜਿਆ ਜਾਂਦਾ ਸੀ।
ਨਵਾਂਸ਼ਹਿਰ 7 ਫਰਵਰੀ - ਸਮਾਜਿਕ ਜਾਗਰੂਕਤਾ ਲਈ ਕਾਰਜਰਤ ਸੰਸਥਾ “ਸਵੇਰਾ” ਨੇ
ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਜਬਰੀ ਵਾਪਸ ਭੇਜਣ ਨੂੰ “ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਾਰ ਦਿੱਤਾ ਹੈ। ਮਨੁੱਖੀ ਅਧਿਕਾਰਾਂ ਦਾ ਉਲੰਘਣ ਮਨੁਖੀ ਅਧਿਕਾਰਾਂ ਦੇ ਝੰਡਾ ਬਰਦਾਰ ਅਮਰੀਕਾ ਵਲੋਂ ਕਰਨਾ ਬਹੁਤ ਹੀ ਮੰਦ ਭਾਗਾ ਹੈ। ਵਿਦੇਸ਼ ਮੰਤਰੀ ਸ਼੍ਰੀ ਐਸ.ਜੈਸ਼ੰਕਰ ਦਾਬਿਆਨ ਬਹੁਤ ਹੀ ਨਿੰਦਾ ਯੋਗ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਵੀ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਗਏ ਲੋਕਾਂ ਨੂੰ ਵਾਪਸ ਭੇਜਿਆ ਜਾਂਦਾ ਰਿਹਾ ਹੈ ਅਤੇ ਇਸ ਵਿੱਚ ਕੁੱਝ ਵੀ ਨਵਾਂ ਨਹੀਂ ਹੈ। ਪਹਿਲਾਂ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਚਾਰਟਡ ਜਹਾਜ ਰਾਹੀਂ ਵਾਪਸ ਭਾਰਤ ਬਿਨ੍ਹਾਂ ਹੱਥਕੜੀਆਂ ਲਗਾਏ ਭੇਜਿਆ ਜਾਂਦਾ ਸੀ।
ਪਰ ਇਸ ਵਾਰ ਅਜਿਹਾ ਕਿਉਂ ਨਹੀਂ ਕੀਤਾ ਗਿਆ। ਇਸ ਵਾਰੇ ਵਿਦੇਸ਼ ਮੰਤਰੀ ਜੀ ਨੂੰ ਖੁਲਾਸਾ ਕਰਨਾ ਚਾਹੀਦਾ ਹੈ। ਸਮਾਜਿਕ ਕਾਰਜਕਰਤਾ ਅਤੇ “ਸਵੇਰਾ” ਦੇ ਕਨਵੀਨਰ ਡਾ.ਅਜੇ ਬੱਗਾ ਨੇ ਕਿਹਾ ਕਿ ਜਹਾਜ ਨੂੰ ਅਮ੍ਰਿਤਸਰ ਜਾਣ-ਬੁੱਝ ਕੇ ਉਤਾਰ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਪੰਜਾਬੀਆਂ ਨੂੰ ਦੁਨੀਆ ਭਰ ਵਿੱਚ ਬਦਨਾਮ ਕੀਤਾ ਜਾ ਸਕੇ।
33-33 ਬੰਦੇ ਗੁਜਰਾਤ ਅਤੇ ਹਰਿਆਣਾ ਦੇ ਹੋਣ ਦੇ ਬਾਵਜੂਦ ਜਹਾਜ ਨੂੰ ਗੁਜਰਾਤ ਅਤੇ ਦਿੱਲੀ ਵਿੱਚ ਨਾ ਉਤਾਰਨਾ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਹੈ। ਡਾ. ਬੱਗਾ ਨੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨੂੰ ਸਤਿਕਾਰਪੂਰਵਕ ਦੇਸ਼ ਵਿੱਚ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਵੀ ਬੇਨਤੀ ਕੀਤੀ ਕਿ ਲੱਖਾਂ ਰੁਪਏ ਬਰਬਾਦ ਕਰਕੇ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਨੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦੀ ਅਪੀਲ ਕੀਤੀ ਕਿਉਂਕਿ ਹੁਨਰਮੰਦ ਵਿਅਕਤੀ ਦੇਸ਼ ਵਿੱਚ ਵੀ ਚੰਗਾ ਰੁਜਗਾਰ ਪ੍ਰਾਪਤ ਕਰ ਸਕਦਾ ਹੈ।
ਅਮਰੀਕਾ ਤੋਂ ਪਰਤੇ ਨੋਜਵਾਨਾਂ ਨਾਲ ਪਿਆਰ ਭਰਿਆ ਅਤੇ ਸਤਿਕਾਰ ਵਾਲਾ ਵਤੀਰਾ ਅਪਣਾਉਣ ਦੀ ਅਪੀਲ ਕਰਦਿਆਂ ਡਾ. ਬੱਗਾ ਨੇ ਸਮਾਜਿਕ ਸੰਗਠਨਾਂ, ਧਾਰਮਿਕ ਅਦਾਰਿਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਬੇਨਤੀ ਕੀਤੀ ਕਿ ਇਹਨਾਂ ਨੋਜਵਾਨਾਂ ਦੇ ਘਰਾਂ ਵਿੱਚ ਜਾ ਕੇ ਇਹਨਾਂ ਦਾ ਹੌਂਸਲਾ ਬੁਲੰਦ ਕਰਨਦੀਆਂ ਕੋਸ਼ਿਸ਼ਾਂ ਕਰਨ।
