
ਨਿਰੰਤਰ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ, ਭਵਿੱਖ ਲਈ ਬਹੁਤ ਲਾਭਦਾਇਕ - ਡਾਕਟਰ ਵਿਸ਼ਾਲ ਚੋਪੜਾ।
ਪਟਿਆਲਾ- ਪੰਜਾਬ ਸਰਕਾਰ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਜ਼ਿਲੇ ਵਿਚ ਜੰਗਾਂ ਦੌਰਾਨ ਆਪਣੇ ਬਚਾਅ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਲਗਾਤਾਰ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਡੀ ਜੀ ਪੀ ਸ਼੍ਰੀ ਸੰਜੀਵ ਕਾਲੜਾ ਅਤੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਦੀ ਅਗਵਾਈ ਹੇਠ ਚਲ ਰਹੀਆਂ ਹਨ।
ਪਟਿਆਲਾ- ਪੰਜਾਬ ਸਰਕਾਰ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਜ਼ਿਲੇ ਵਿਚ ਜੰਗਾਂ ਦੌਰਾਨ ਆਪਣੇ ਬਚਾਅ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਲਗਾਤਾਰ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਡੀ ਜੀ ਪੀ ਸ਼੍ਰੀ ਸੰਜੀਵ ਕਾਲੜਾ ਅਤੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਦੀ ਅਗਵਾਈ ਹੇਠ ਚਲ ਰਹੀਆਂ ਹਨ।
ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾਕਟਰ ਵਿਸ਼ਾਲ ਚੋਪੜਾ ਦੀ ਸਰਪ੍ਰਸਤੀ ਹੇਠ ਡਾਕਟਰਾਂ ਅਤੇ ਸਟਾਫ ਮੈਂਬਰਾਂ ਨੂੰ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਸਿਵਲ ਡਿਫੈਂਸ ਦੇ ਕੰਪਨੀ ਕਮਾਂਡਰ ਨੋਡਲ ਅਫ਼ਸਰ ਮੋਹਨ ਦੀਪ ਸਿੰਘ ਨੇ ਟ੍ਰੇਨਿੰਗ ਅਤੇ ਮੌਕ ਡਰਿੱਲ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਜੰਗਾਂ ਦੌਰਾਨ ਦੁਸ਼ਮਣ ਦੇਸ਼ਾਂ ਵਲੋਂ ਗਿਰਾਏ ਗਏ ਬੰਬਾਂ ਮਿਜ਼ਾਇਲਾਂ ਰਾਹੀਂ ਬਹੁਤ ਤੇਜ਼ ਅੱਗਾਂ ਲਗਾਉਣ ਵਾਲੀ ਤਪਸ਼, ਜ਼ਹਿਰੀਲੀਆਂ ਗੈਸਾਂ ਅਤੇ ਬੰਬਾਂ ਦੇ ਸੋਰ ਤੋਂ ਬਚਣ ਲਈ ਜ਼ਮੀਨ ਜਾਂ ਖਾਈਆਂ ਵਿਚ ਲੇਟਣ ਸਮੇਂ ਆਪਣੀ ਛਾਤੀ ਦਿਲ ਨੂੰ ਜ਼ਮੀਨ ਤੋਂ ਉਚਾ ਰਖਣਾ, ਕੰਨਾਂ ਵਿਚ ਉਂਗਲਾਂ ਦੇਣਾ, ਨੰਕ ਮੂੰਹ ਤੇ ਗਿਲਾ ਰੁਮਾਲ ਬੰਨਕੇ ਰਖ਼ਣਾ ਅਤੇ ਦੰਦਾਂ ਵਿੱਚ ਰੁਮਾਲ ਜਾਂ ਕੋਈ ਕੱਪੜਾ ਰਖ਼ਣਾ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਬੰਬਾਂ ਮਿਜ਼ਾਇਲਾਂ ਦੇ ਡਿਗਣ ਮਗਰੋਂ ਕਾਫੀ ਸਮਾਂ ਜ਼ਮੀਨ ਤੇ ਲੇਟੇ ਰਹਿਕੇ ਫੈਲ ਰਹੀਆਂ ਗੈਸਾਂ ਧੂੰਏਂ ਨੂੰ ਸਾਹ ਨਾਲੀ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਪੀੜਤਾਂ ਦੀ ਸਹਾਇਤਾ ਕਰਨ ਲਈ ਜ਼ਿੰਦਗੀਆਂ ਬਚਾਉਣ ਲਈ ਫਸਟ ਏਡ ਸੀ ਪੀ ਆਰ ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਰਿਕਵਰੀ ਪੁਜੀਸ਼ਨ, ਵਗਦੇ ਖੂਨ ਨੂੰ ਬੰਦ ਕਰਨ ਪਰ ਨੱਕ ਮੂੰਹ ਕੰਨ ਵਿੱਚੋਂ ਨਿਕਲ ਰਹੇ ਖੂਨ ਨੂੰ ਬੰਦ ਨਾ ਕਰਨ।
ਮੋਹਨ ਦੀਪ ਸਿੰਘ ਨੇ ਰਸੀਆਂ ਚੂੱਨੀਆਂ ਚਾਦਰਾਂ ਪਗੜੀਆਂ, ਫੱਟਿਆ ਟਾਹਣੀਆਂ ਸੋਟੀਆਂ ਵਾਈਪਰਾਂ ਨਾਲ ਸਟਰੈਚਰ ਤਿਆਰ ਕਰਨ ਅਤੇ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਵਿਸ਼ੇਸ਼ ਟ੍ਰੇਨਿੰਗ ਅਤੇ ਮੌਕ ਡਰਿੱਲ ਕਰਵਾਈ। ਡਾਕਟਰ ਵਿਸ਼ਾਲ ਚੋਪੜਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਕਾਕਾ ਰਾਮ ਵਰਮਾ ਵਲੋਂ ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਵੀ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ ਸੀ।
ਉਨ੍ਹਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਦੀ ਇੱਛਾ ਹੈ ਕਿ ਹਰੇਕ ਵਿਦਿਆਰਥੀ ਅਧਿਆਪਕ ਨਾਗਰਿਕ ਪੁਲਿਸ ਫੈਕਟਰੀ ਕਰਮਚਾਰੀਆਂ ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੇਡਿਟਜ ਨੂੰ ਸਾਲ ਵਿੱਚ ਦੋ ਤਿੰਨ ਵਾਰ ਇਹ ਟ੍ਰੇਨਿੰਗਾਂ ਕਰਵਾਉਣ ਲਈ ਕਾਕਾ ਰਾਮ ਵਰਮਾ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਲਈ ਜਾ ਰਹੀ ਹੈ।
