ਅਵਤਾਰ ਸਿੰਘ ਢਿੱਲੋਂ ਕੈਨੇਡਾ ਵੱਲੋਂ ਮਾਹਿਲਪੁਰ ਕਾਲਜ ਨੂੰ ਦੋ ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਪੱਤਰ ਪ੍ਰੇਰਕ

ਮਾਹਿਲਪੁਰ, 23 ਜੂਨ - 1946 ਤੋਂ ਸਥਾਪਿਤ ਹੋਏ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪਹਿਲੇ ਬੈਚ ਦੇ ਵਿਦਿਆਰਥੀ ਅਵਤਾਰ ਸਿੰਘ ਢਿੱਲੋ ਸਾਬਕਾ ਡੀਐਸਪੀ (ਕੈਨੇਡਾ) ਵੱਲੋਂ ਕਾਲਜ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਭੇਜਿਆ ਚੈੱਕ ਅਵਤਾਰ ਸਿੰਘ ਢਿਲੋਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਕਾਲਜ ਦੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੂੰ ਸੌਂਪਿਆ ਗਿਆ।

 ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਇਸ ਉਦਮ ਲਈ ਢਿੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦਾਨੀ ਸੱਜਣਾਂ ਵਲੋਂ ਸੰਸਥਾ ਨੂੰ ਦਿੱਤੀ ਜਾਂਦੀ ਅਜਿਹੀ ਆਰਥਿਕ ਇਮਦਾਦ ਕਾਲਜ ਦੇ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ।
 ਦੱਸਣਯੋਗ ਹੈ ਕਿ ਕਾਲਜ ਦੇ ਸਭ ਤੋਂ ਪਹਿਲੇ ਬੈਚ ਦੇ ਵਿਦਿਆਰਥੀ ਅਵਤਾਰ ਸਿੰਘ ਢਿਲੋਂ ਪਿਛਲੇ ਦਿਨੀਂ ਆਪਣੀ ਪੰਜਾਬ ਫੇਰੀ ਦੌਰਾਨ ਕਾਲਜ ਪੁੱਜੇ ਸਨ ਜਿੱਥੇ ਆ ਕੇ ਉਨਾਂ ਨੇ ਕਰੀਬ 70 ਸਾਲ ਪੁਰਾਣੇ ਆਪਣੇ ਵਿਦਿਆਰਥੀ ਜੀਵਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਸੰਸਥਾ ਨੂੰ ਵਿੱਤੀ ਮਦਦ ਦਾ ਭਰੋਸਾ ਦਿੱਤਾ ਸੀ। ਇਸ ਦੌਰਾਨ ਪ੍ਰਿੰਸੀਪਲ ਪਰਵਿੰਦਰ ਸਿੰਘ ਵੱਲੋਂ ਹਾਜ਼ਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਇਕਬਾਲ ਸਿੰਘ ਕੈਨੇਡਾ,ਹਰਦੇਵ ਸਿੰਘ ਅਤੇ ਪ੍ਰੋਫੈਸਰ ਸਿਮਰਨਜੀਤ ਕੌਰ ਤੋਂ ਇਲਾਵਾ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।