
ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਭੰਡਾਲ ਦੋਨਾ ਦੇ ਵਿਕਾਸ ਕਾਰਜਾਂ ਉਪਰੰਤ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਉਦਘਾਟਨੀ ਰਸਮ ਅਦਾ
ਕਪੂਰਥਲਾ (ਪੈਗਾਮ ਏ ਜਗਤ) "ਪੰਜਾਬ ਸਿੱਖਿਆ ਕ੍ਰਾਂਤੀ" ਦੇ ਤਹਿਤ ਸੂਬੇ ਭਰ ਵਿੱਚ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਮਾਰਟ ਸਕੂਲ ਭੰਡਾਲ ਦੋਨਾ ਜ਼ਿਲ੍ਹਾ ਕਪੂਰਥਲਾ ਵਿਖੇ ਆਧੁਨਿਕ ਕਲਾਸ ਰੂਮ ਦੇ ਨਾਲ ਮੁਰੰਮਤ ਅਤੇ ਰੱਖ ਰਖਾਵ ਦੇ ਕੰਮ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਇਸ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਸੰਦੀਪ ਸੈਣੀ ਚੇਅਰਮੈਨ ਪੰਜਾਬ ਬੀ ਸੀ ਲੈਂਡ ਅਤੇ ਫਾਈਨਾਂਸ ਕਾਰਪੋਰੇਸ਼ਨ, ਵਿਸ਼ੇਸ਼ ਮਹਿਮਾਨ ਵਜੋਂ ਕੰਵਰ ਇਕਬਾਲ ਸਿੰਘ ਕੌਮਾਂਤਰੀ ਸ਼ਾਇਰ ਅਤੇ ਮੈਂਬਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ, ਨੇ ਸ਼ਿਰਕਤ ਕੀਤੀ।
ਕਪੂਰਥਲਾ (ਪੈਗਾਮ ਏ ਜਗਤ) "ਪੰਜਾਬ ਸਿੱਖਿਆ ਕ੍ਰਾਂਤੀ" ਦੇ ਤਹਿਤ ਸੂਬੇ ਭਰ ਵਿੱਚ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਮਾਰਟ ਸਕੂਲ ਭੰਡਾਲ ਦੋਨਾ ਜ਼ਿਲ੍ਹਾ ਕਪੂਰਥਲਾ ਵਿਖੇ ਆਧੁਨਿਕ ਕਲਾਸ ਰੂਮ ਦੇ ਨਾਲ ਮੁਰੰਮਤ ਅਤੇ ਰੱਖ ਰਖਾਵ ਦੇ ਕੰਮ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਇਸ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਸੰਦੀਪ ਸੈਣੀ ਚੇਅਰਮੈਨ ਪੰਜਾਬ ਬੀ ਸੀ ਲੈਂਡ ਅਤੇ ਫਾਈਨਾਂਸ ਕਾਰਪੋਰੇਸ਼ਨ, ਵਿਸ਼ੇਸ਼ ਮਹਿਮਾਨ ਵਜੋਂ ਕੰਵਰ ਇਕਬਾਲ ਸਿੰਘ ਕੌਮਾਂਤਰੀ ਸ਼ਾਇਰ ਅਤੇ ਮੈਂਬਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ, ਨੇ ਸ਼ਿਰਕਤ ਕੀਤੀ।
ਇਸ ਮੌਕੇ ਕਲੱਸਟਰ ਇੰਚਾਰਜ ਪ੍ਰਿੰਸੀਪਲ ਨੰਦਾ, ਬੀ.ਐੱਨ.ਓ. ਪ੍ਰਿੰਸੀਪਲ ਰਵਿੰਦਰ ਕੌਰ (ਸਟੇਟ ਅਵਾਰਡੀ), ਪੰਜਾਬ ਸਿੱਖਿਆ ਕ੍ਰਾਂਤੀ ਜ਼ਿਲ੍ਹਾ ਕੋਆਰਡੀਨੇਟਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਸ੍ਰ.ਤੇਜਬੀਰ ਸਿੰਘ ਨੰਨਰਾ, ਪ੍ਰਿੰਸੀਪਲ ਕੁਲਬੀਰ ਸਿੰਘ, ਡੀ.ਐਸ.ਪੀ. ਗੁਰਨਾਮ ਸਿੰਘ ਅਤੇ ਕਪਿਲ ਕੁਮਾਰ ਸੋਨੂੰ ਆਦਿ ਵੀ ਹਾਜ਼ਰ ਸਨ। ਇਸ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਸਕੂਲ ਬਿਲਡਿੰਗ ਅਤੇ ਸਿੱਖਿਆ ਦੇ ਵਿਕਾਸ ਹਿੱਤ ਆਧੁਨਿਕ ਕਲਾਸ ਰੂਮ ਲਈ 7,51,000/- ਅਤੇ ਮੁਰੰਮਤ ਤੇ ਰੱਖਰਖਾਵ ਲਈ 1,40,000/- ਰੁਪਏ ਦੀ ਗ੍ਰਾਂਟ ਦੋਹਾਂ ਸਕੂਲਾਂ ਨੂੰ ਭੇਜੀ ਗਈ ਸੀ।
ਜਿਨ੍ਹਾਂ ਦੀ ਵਰਤੋਂ ਨਾਲ ਕੀਤੇ ਗਏ ਕੰਮਾਂ ਦਾ ਉਦਘਾਟਨ ਕਰਨ ਲਈ ਸ਼੍ਰੀ ਸੰਦੀਪ ਸੈਣੀ, ਸ੍ਰ. ਕੰਵਰ ਇਕਬਾਲ ਸਿੰਘ ਜੀ ਰਾਜਨੀਤਿਕ ਪਾਰਟੀ ਆਗੂਆਂ ਅਤੇ ਸਿੱਖਿਆ ਵਿਭਾਗ ਨਾਲ ਜੁੜੇ ਵੱਖ-ਵੱਖ ਨੁਮਾਇੰਦਿਆਂ ਸਮੇਤ ਪਹੁੰਚੇ। ਪ੍ਰਾਇਮਰੀ ਸਕੂਲ ਮੁਖੀ ਸ਼੍ਰੀਮਤੀ ਮੁਨੱਜ਼ਾ ਇਰਸ਼ਾਦ ਅਤੇ ਮਿਡਲ ਸਕੂਲ ਇੰਚਾਰਜ ਸ਼੍ਰੀ ਅਮਿਤ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਉਨ੍ਹਾਂ ਨੇ ਸਕੂਲ ਦੇ ਵਿਕਾਸ ਕਾਰਜਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਬਾਰੇ ਸਭ ਨੂੰ ਜਾਣਕਾਰੀ ਦਿੱਤੀ।
ਵਿਸ਼ੇਸ਼ ਮਹਿਮਾਨ ਕੰਵਰ ਇਕਬਾਲ ਸਿੰਘ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਵਿੱਦਿਅਕ ਨੀਤੀਆਂ ਬਾਰੇ ਗੱਲ ਕਰਦਿਆਂ ਆਖਿਆ ਕਿ ਸਰਕਾਰ ਅਤੇ ਵਿਭਾਗ ਦੀ ਇਹ ਪੁਰਜ਼ੋਰ ਕੋਸ਼ਿਸ਼ ਰਹੀ ਹੈ ਕਿ ਵਿਦਿਆਰਥੀਆਂ ਨੂੰ ਸਮੇਂ ਸਮੇਂ ਉੱਤੇ ਸਹੂਲਤਾਂ ਦੇ ਕੇ ਚੰਗੇ ਵਿੱਦਿਅਕ ਮਾਹੌਲ ਨੂੰ ਕਾਇਮ ਰੱਖਿਆ ਜਾ ਸਕੇ। ਉਹਨਾਂ ਇਹ ਵੀ ਆਖਿਆ ਕਿ ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਦੀ ਦਿੱਖ ਤੋਂ ਹੀ ਪਤਾ ਲੱਗਦਾ ਹੈ ਕਿ ਇਹਨਾਂ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਕਿੰਨੇ ਮਿਹਨਤੀ ਹਨ।
ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਪਿੰਡ ਦੇ ਹੀ ਐੱਨ ਆਰ ਆਈ ਕਰਮ ਸਿੰਘ ਭੰਡਾਲ, ਜਸਪਾਲ ਕੈਲਗਰੀ, ਗੈਰੀ ਭੰਡਾਲ ਅਤੇ ਪਰਵਿੰਦਰ ਸਿੰਘ ਭਿੰਦਾ ਵੱਲੋਂ ਉਕਤ ਦੋਹਾਂ ਸਕੂਲਾਂ ਦੇ ਵਿਕਾਸ ਕਾਰਜ ਲਈ ਦਿੱਤੀ ਜਾਂਦੀ ਵਿੱਤੀ ਸਹਾਇਤਾ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਸਮਾਗਮ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਸੱਭਿਆਚਾਰਕ ਗਤੀਵਿਧੀਆਂ ਵੀ ਪੇਸ਼ ਕੀਤੀਆਂ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੰਦੀਪ ਸੈਣੀ ਨੇ ਕਿਹਾ ਕਿ ਅਜਿਹੇ ਸਮਾਰਟ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੇ ਨਜ਼ਰ ਆਉਂਦੇ ਹਨ।
ਉਹਨਾਂ ਨੇ ਇਹ ਵੀ ਆਖਿਆ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹ ਸਰਕਾਰੀ ਸਕੂਲ ਇੱਕ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਪੰਜਾਬ ਸਰਕਾਰ ਇਹਨਾਂ ਵਿੱਦਿਅਕ ਅਦਾਰਿਆਂ ਦੀ ਬਿਹਤਰੀ ਲਈ ਹਮੇਸ਼ਾ ਹੀ ਵਚਨਬੱਧ ਹੈ। ਸਕੂਲ ਸਟਾਫ਼ ਦੀ ਸ਼ਲਾਘਾ ਕਰਦਿਆਂ ਉਹਨਾਂ ਆਖਿਆ ਕਿ ਸਰਕਾਰੀ ਮਿਡਲ ਸਕੂਲ ਭੰਡਾਲ ਦੋਨਾ ਦਾ ਸੂਬੇ ਵਿੱਚੋਂ "ਉੱਤਮ ਸਕੂਲ ਪੁਰਸਕਾਰ" ਮਿਲਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਸਕੂਲ ਇਸਦੇ ਯੋਗ ਵੀ ਹੈ।
ਜ਼ਿਕਰਯੋਗ ਹੈ ਕਿ ਦੋਹਾਂ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਅਤੇ ਰਾਜ ਪੱਧਰ ਉੱਤੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਲਈ ਸ਼੍ਰੀ ਸੰਦੀਪ ਸੈਣੀ ਜੀ ਵਲੋਂ ਖ਼ੂਬ ਪ੍ਰਸੰਸਾ ਕੀਤੀ ਗਈ। ਅੰਤ ਵਿੱਚ ਸਕੂਲ ਅਧਿਆਪਿਕਾ ਸ਼੍ਰੀਮਤੀ ਰੰਜਨਾ ਸ਼ਰਮਾ ਨੇ ਧੰਨਵਾਦੀ ਸ਼ਬਦਾਂ ਵਿੱਚ ਆਏ ਹੋਏ ਰਾਜਨੀਤਿਕ ਨੁਮਾਇੰਦਿਆਂ ਵਿੱਚ ਸ਼ਾਮਿਲ ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕਿਟ ਕਮੇਟੀ ਕਪੂਰਥਲਾ, ਸੁਖਵੰਤ ਸਿੰਘ ਪੱਡਾ, ਉਪਕਾਰ ਸਿੰਘ, ਕਰਨੈਲ ਸਿੰਘ ਭੰਡਾਲ, ਸਿੱਖਿਆ ਵਿਭਾਗ ਅਧਿਕਾਰੀਆਂ, ਗ੍ਰਾਮ ਪੰਚਾਇਤ ਭੰਡਾਲ ਦੋਨਾ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਸਮੂਹ ਪਿੰਡ ਵਾਸੀ, ਵਿਦਿਆਰਥੀਆਂ ਦੇ ਮਾਪੇ ਅਤੇ ਹਾਜ਼ਰ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਗੁਰਸਿਮਰਤ ਕੌਰ ਪੀ.ਟੀ.ਆਈ., ਸਕੂਲ ਅਧਿਆਪਕ ਸੰਦੀਪ ਕੁਮਾਰ, ਕੁਲਵੰਤ ਸਿੰਘ ਭੰਡਾਲ, ਅਮਰਜੀਤ ਸਿੰਘ ਭੰਡਾਲ ਸਰਪੰਚ ਪਿੰਡ ਭੰਡਾਲ ਦੋਨਾ, ਨਵਰੂਪ ਸਾਬੀ, ਮੁਹੰਮਦ ਮੁਸ਼ਤਾਕ, ਕਰਨੈਲ ਸਿੰਘ, ਜੈਮਲ ਸਿੰਘ ਸੀ ਐਚ ਟੀ, ਰੇਸ਼ਮ ਸਿੰਘ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ ਖਾਨੋਵਾਲ, ਹਰਜਿੰਦਰ ਸਿੰਘ ਕੜਾਹਲ ਖੁਰਦ, ਹਰਮਿੰਦਰ ਸਿੰਘ ਜ਼ਿਲ੍ਹਾ ਕੋ-ਆਰਡੀਨੇਟਰ, ਡਾ.ਪਰਮਜੀਤ ਕੌਰ, ਨੀਰੂ ਬਾਲਾ, ਸ਼ਹਿਬਾਜ਼ ਖ਼ਾਨ, ਚਰਨ ਦਾਸ, ਸੁਨੀਲ ਕੁਮਾਰ, ਨਿਧੀ ਸੈਣੀ, ਕੁਲਵਿੰਦਰ ਕੌਰ, ਪੂਨਮ ਕੁਮਾਰੀ, ਰਮਨਦੀਪ ਸਿੰਘ, ਜਗਦੀਪ ਸਿੰਘ, ਧੀਰਜ ਵਾਲੀਆ, ਬਲਵਿੰਦਰ ਸਿੰਘ, ਮਨੋਜ ਕੁਮਾਰ, ਰਵਿੰਦਰ ਕੌਰ, ਅਵਿਨਾਸ਼ ਭੱਲਾ, ਗੁਰਮੁਖ ਸਿੰਘ, ਮਨੋਜ ਕੁਮਾਰ, ਬਲਜਿੰਦਰ ਸਿੰਘ, ਅਤੁਲ ਸੇਠੀ, ਅਸ਼ਵਨੀ ਕੁਮਾਰ, ਰੂਨੀ, ਮਨਜੀਤ ਕੌਰ, ਮੋਨਿਕਾ ਚੌਧਰੀ, ਬਲਵਿੰਦਰ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ ਸੀ ਐੱਚ ਟੀ, ਨਰਿੰਦਰ ਕੌਰ, ਸਾਂਵਲੀ, ਰਵਿੰਦਰ ਕੌਰ ਆਦਿ ਹਾਜ਼ਰ ਸਨ।
