20 ਅਪ੍ਰੈਲ ਦਿਨ ਐਤਵਾਰ ਨੂੰ ਡਾ.ਬੀ ਆਰ ਅੰਬੇਡਕਰ ਸੇਵਾ ਸੁਸਾਇਟੀ ਪਿੰਡ ਅੱਤੋਵਾਲ ਵਲੋ ਡਾ.ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ
ਹੁਸ਼ਿਆਰਪੁਰ- ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਪਿੰਡ ਅੱਤੋਵਾਲ ਦੇ ਸਰਪੰਚ ਸ.ਰਘਵੀਰ ਸਿੰਘ ਜੀ,ਸਮੂਹ ਗ੍ਰਾਮ ਪੰਚਾਇਤ,ਨਗਰ ਦੇ ਪਤਵੰਤੇ ਸੱਜਣ ਅਤੇ ਨਗਰ ਦੀ ਸੰਗਤ ਵਲੋ ਡਾ.ਅੰਬੇਡਕਰ ਜੀ ਨੂੰ ਫੁੱਲਾਂ ਦੇ ਹਾਰ ਭੇਟ ਕੀਤੇ ਗਏ।ਅਤੇ ਨਗਰ ਦੇ ਪਤਵੰਤਿਆਂ ਵਲੋ ਬਾਬਾ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਇਆ ਗਿਆ|

ਇਸ ਮੌਕੇ ਸਰਪੰਚ ਰਘਵੀਰ ਸਿੰਘ ਜੀ ਨੇ ਕਿਹਾ 20 ਅਪ੍ਰੈਲ ਦਿਨ ਐਤਵਾਰ ਨੂੰ ਡਾ.ਬੀ ਆਰ ਅੰਬੇਡਕਰ ਸੇਵਾ ਸੁਸਾਇਟੀ ਪਿੰਡ ਅੱਤੋਵਾਲ ਵਲੋ ਡਾ.ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ।ਜਿਸ ਵਿੱਚ ਪੜਾਈ ਵਿੱਚ ਅਬਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਬੱਚਿਆਂ ਦਾ ਡਾ.ਅੰਬੇਡਕਰ ਜੀ ਦੀ ਜੀਵਨੀ ਸਬੰਧੀ ਟੈਸਟ ਲਿਆ ਜਾਵੇਗਾ ਅਤੇ ਸਨਮਾਨਿਤ ਵੀ ਕੀਤਾ ਜਾਵੇਗਾ।
ਵੱਖ ਵੱਖ ਬੁਲਾਰਿਆਂ ਵਲੋ ਡਾ.ਅੰਬੇਡਕਰ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਜਾਵੇਗਾ।ਅਤੇ ਉਹਨਾ ਨੇ ਬੱਚਿਆਂ ਨੂੰ ਪੜਾਈ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਅਤੇ ਪਿੰਡ ਨੂੰ ਇੱਕ ਜੁੱਟ ਰਹਿਣ ਦੀ ਅਪੀਲ ਕੀਤੀ।ਇਸ ਵਿੱਚ ਪਿੰਡ ਅੱਤੋਵਾਲ ਦੇ ਪਤਵੰਤੇ ਸੱਜਣ ਅਤੇ ਸੰਗਤ ਹਾਜਰ ਸੀ।