
ਪੰਜਾਬ 'ਚ 50 ਬੰਬ ਪਹੁੰਚੇ ਕਹਿਣ ਵਾਲਾ ਹੁਣ ਵਕੀਲ ਲੱਭ ਰਿਹਾ
ਪਟਿਆਲਾ 14 ਅਪਰੈਲ- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ CM ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਲਏ ਬਗੈਰ ਕਿਹਾ ਕਿ ਕੱਲ੍ਹ ਇਕ ਲੀਡਰ ਬੰਬ ਗਿਣਾਈ ਜਾਂਦਾ ਸੀ। ਅਸੀਂ ਜਦੋਂ ਪੁੱਛ ਲਿਆ ਕਿ ਬੰਬ ਕਿੱਥੇ ਹਨ ਤਾਂ ਹੁਣ ਉਹ ਵਕੀਲ ਕਰਦਾ ਫ਼ਿਰਦਾ ਹੈ।
ਪਟਿਆਲਾ 14 ਅਪਰੈਲ- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ CM ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਲਏ ਬਗੈਰ ਕਿਹਾ ਕਿ ਕੱਲ੍ਹ ਇਕ ਲੀਡਰ ਬੰਬ ਗਿਣਾਈ ਜਾਂਦਾ ਸੀ। ਅਸੀਂ ਜਦੋਂ ਪੁੱਛ ਲਿਆ ਕਿ ਬੰਬ ਕਿੱਥੇ ਹਨ ਤਾਂ ਹੁਣ ਉਹ ਵਕੀਲ ਕਰਦਾ ਫ਼ਿਰਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨੇ ਬੜੇ ਬੁਰੇ ਦਿਨ ਵੇਖ ਲਏ, ਬਹੁਤ ਏ.ਕੇ. 47 ਚੱਲ ਪਈਆਂ, ਬੜੇ ਬੰਬ ਫੱਟ ਗਏ, ਪਰ ਹੁਣ ਪੰਜਾਬ ਨੂੰ ਵੱਸ ਲੈਣ ਦਿਓ।
ਮਾਨ ਨੇ ਉਨ੍ਹਾਂ ਲੀਡਰਾਂ ਨੂੰ ਬੇਨਤੀ ਕੀਤੀ ਕਿ ਉਹ ਮੁੱਦਿਆਂ ਦੀ ਰਾਜਨੀਤੀ ਕਰਨ। ਲੋਕਾਂ ਨੂੰ ਡਰਾਉਣ ਅਤੇ ਦਹਿਸ਼ਤ ਫ਼ੈਲਾਉਣ ਦੀ ਰਾਜਨੀਤੀ ਨਾ ਕਰਨ। ਉਨ੍ਹਾਂ ਕਿਹਾ ਕਿ ਇਹ ਲੋਕ ਸਵੇਰ ਤੋਂ ਲੈ ਕੇ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ। ਪਰ ਜੇ ਕਿਸੇ ਨੇ ਪੰਜਾਬ ਨੂੰ ਗਾਲ੍ਹ ਕੱਢੀ ਜਾਂ ਸਾਢੇ ਤਿੰਨ ਕਰੋੜ ਪੰਜਾਬੀਆਂ ਦੀ ਅਣਖ ਜਾਂ ਆਬਰੂ 'ਤੇ ਉਂਗਲ ਚੁੱਕੀ ਤਾਂ ਉਨ੍ਹਾਂ ਨੂੰ ਨਹੀਂ ਬਖ਼ਸ਼ਿਆ ਨਹੀਂ ਜਾਵੇਗਾ।
