ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 11 ਅਪ੍ਰੈਲ- ਗੁਰਦੁਆਰਾ ਤਾਲਮੇਲ ਕਮੇਟੀ (ਰਜਿ) ਮੁਹਾਲੀ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਸਾਹਿਬਵਾੜਾ ਪਾਤਸ਼ਾਹੀ ਨੌਵੀਂ, ਫੇਜ਼ 5 ਮੁਹਾਲੀ ਤੋਂ ਆਰੰਭ ਹੋਇਆ।

ਇਸ ਉਪਰੰਤ ਨਗਰ ਕੀਰਤਨ ਫੇਜ਼ 5 ਦੀ ਮਾਰਕੀਟ, ਚੀਮਾ ਹਸਪਤਾਲ, ਬੋਗਨਵਿਲਾ ਪਾਰਕ, ਫੇਜ਼ 4 ਦੇ ਐਚ ਐਮ ਕੁਆਟਰਾਂ ਤੋਂ ਹੁੰਦਾ ਹੋਇਆ, ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਸਾਹਿਬ ਫੇਜ਼ 4, ਫੇਜ਼ 4 ਮਾਰਕੀਟ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1, ਪੁਰਾਣਾ ਡੀ ਸੀ ਆਫਿਸ, ਫਰੈਂਕ ਹੋਟਲ, ਗੁਰਦੁਆਰਾ ਸਾਹਿਬ ਫੇਜ਼ 2, ਗਿਆਨ ਜੋਤੀ ਸਕੂਲ ਫੇਜ਼ 2, ਮਦਨਪੁਰਾ ਚੌਂਕ, ਗੁਰਦੁਆਰਾ ਰਾਮਗੜੀਆ ਫੇਜ਼ 3ਬੀ1, ਜਨਤਾ ਮਾਰਕੀਟ, 3 ਬੀ 1 ਦੇ ਕੁਆਟਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਚਾ ਧਨ ਸਾਹਿਬ ਫੇਜ਼ 3 ਬੀ 1, ਫੇਜ਼ 7 ਮਾਰਕੀਟ, ਸੰਤ ਈਸ਼ਰ ਸਿੰਘ ਸਕੂਲ, ਗੁਰਦੁਆਰਾ ਸਾਹਿਬ ਸੈਕਟਰ 70, ਮੁੰਡੀ ਕੰਪਲੈਕਸ, ਪੈਰਾਗਾਨ ਸਕੂਲ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 71 ਵਿਖੇ ਪਹੁੰਚ ਕੇ ਸਮਾਪਤ ਹੋਇਆ।
ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ। ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਵੱਖ ਵੱਖ ਬੈਂਡ ਪਾਰਟੀਆਂ ਅਤੇ ਸਕੂਲਾਂ ਦੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤਾ। ਨਗਰ ਕੀਰਤਨ ਦੌਰਾਨ ਪਬਵਿੰਦਰ ਸਿੰਘ ਆਰਟਿਸਟ ਵਲੋਂ ਸਿੱਖ ਅਜਾਇਬਘਰ ਬਨੋਂਗੀ ਤੋਂ ਸ਼ਹੀਦ ਸਿੰਘਾਂ ਦੇ ਬੁੱਤਾਂ ਦੀ ਪ੍ਰਦਰਸ਼ਨੀ ਵਾਲੀ ਟਰਾਲੀ ਵੀ ਸ਼ਾਮਿਲ ਕੀਤੀ ਗਈ ਸੀ।
ਨਗਰ ਕੀਰਤਨ ਦੇ ਸੁਆਗਤ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਲੰਗਰਾਂ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਹਾਜ਼ਰੀਆਂ ਲਵਾਈਆਂ ਗਈਆਂ।