ਪਿੰਡ ਬੋੜਾ 'ਚ 24ਵਾਂ ਵਿਸ਼ਾਲ ਜਾਗਰਣ 5 ਅਪ੍ਰੈਲ ਨੂੰ-ਕੁਲਦੀਪ ਸ਼ਰਮਾਂ

ਗੜ੍ਹਸ਼ੰਕਰ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕੇ ਦੇ ਪਿੰਡ ਬੋੜਾ ਵਿਖੇ ਮਾਂ ਭਗਵਤੀ ਯੰਗ ਸਪੋਰਟਸ ਕਲੱਬ ਬੋੜਾ ਵੱਲੋਂ 24ਵਾਂ ਵਿਸ਼ਾਲ ਜਾਗਰਨ 5 ਅਪ੍ਰੈਲ ਦਿਨ ਸ਼ਨੀਵਾਰ ਨੂੰ ਇਲਾਕੇ ਦੀਆਂ ਸੰਗਤਾਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਕੁਲਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਜਾਗਰਣ ਦੌਰਾਨ ਮਾਤਾ ਜੀ ਦੇ ਦਰਬਾਰ ਤੇ ਮਸ਼ਹੂਰ ਕਲਾਕਾਰ ਹਾਜ਼ਰੀ ਲਗਵਾਣਗੇ ਜਿਨਾ ਵਿੱਚ ਆਸ਼ੂ ਸਿੰਘ ਮਿਊਜਿਕਲ ਗਰੁੱਪ ਅਤੇ ਮੈਡਮ ਸੁਮਨ ਵਰਮਾ ਮਿਊਜਿਕਲ ਗਰੁੱਪ ਦਰਬਾਰ ਤੇ ਹਾਜ਼ਰੀ ਲਗਵਾਉਣਗੇ। 
ਜਾਣਕਾਰੀ ਦਿੰਦਿਆਂ ਸਰਪੰਚ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਇਸ ਵਿਸ਼ਾਲ ਜਾਗਰਣ ਦੌਰਾਨ ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਪੰਜਾਬ ਜੈ ਕਿਸ਼ਨ ਸਿੰਘ ਰੋੜੀ ਅਤੇ ਡੇਰਾ ਟੇਢਾ ਪੀਰ ਤੋ ਮੋਜੂਦਾ ਗੱਦੀ ਨਸ਼ੀਨ ਪ੍ਰੀਤੀ ਮਾਈ ਜੀ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਅਖੀਰ ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਸ ਵਿਸ਼ਾਲ ਜਾਗਰਣ ਵਿੱਚ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ।