ਪੰਜ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰਨ ਵਾਲੇ ਕਰਨਲ ਅਤੇ ਓਨਾ ਦੇ ਬੇਟੇ ਪੰਜਾਬ ਪੁਲਸ ਵੱਲੋਂ ਬੇਰਹਿਮੀ ਨਾਲ ਮਾਰਕੁਟਾਈ ਕਰਨ ਦੇ ਵਿਰੋਧ ਵਿਚ ਧਰਨਾ ।
ਗੜ੍ਹਸ਼ੰਕਰ-ਅੱਜ 20.3.2026 ਨੂੰ ਕੈਪਟਨ ਅਮਰਜੀਤ ਸਿੰਘ ਗੁਲਪੁਰ ਕੇਵਲ ਸਿੰਘ ਸੂਬੇਦਾਰ ਜੀ ਦੀ ਅਗਵਾਈ ਵਿੱਚ ਆਰਮੀ ਐਕਸ ਸਰਵਿਸ ਮੈਨ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ । ਪਟਿਆਲਾ ਵਿਖੇ ਕਰਨਲ ਪੁਸ਼ਵਿੰਦਰ ਸਿੰਘ ਤੇ ਓਨਾ ਦੇ ਬੇਟੇ ਨੂੰ ਤਿੰਨ ਥਾਣੇਦਾਰ ਅਤੇ 9 ਪੁਲਿਸ ਮੁਲਾਜ਼ਮਾਂ ਨੇ ਬੜੀ ਹੀ ਬੇਰਹਿਮੀ ਨਾਲ ਕੁੱਟਿਆ ਗਿਆ।

ਉਸਦੇ ਰੋਸ ਵਿਚ ਇਨਸਾਫਪਸੰਦ ਲੋਕਾਂ ਵੱਲੋਂ ਰੋਸ ਦੇ ਰੂਪ ਵਿਚ 22 ਮਾਰਚ ਦਿਨ ਸ਼ਨਿਵਾਰ ਨੂੰ 9 ਬਜੇ ਬੰਗਾ ਚੌਂਕ ਵਿਖੇ ਸ਼ਾਂਤਮਈ ਢੰਗ ਨਾਲ ਧਰਨਾ ਰਖਿਆ ਗਿਆ ਹੈ। ਓਸ ਧਰਨੇ ਵਿੱਚ ਸਾਰੇ ਸਮਾਜਸੇਵੀ ਸੰਸਥਾਵਾਂ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕਾਂ ਅਤੇ ਰਾਜਨੀਤਕ ਲੋਕਾਂ ਨੂੰ ਹਾਜਿਰ ਹੋਣ ਲਈ ਕਿਹਾ। ਮੈਡਮ ਸਰਿਤਾ ਸ਼ਰਮਾ ਐਕਸ ਡਾਇਰੇਕਟਰ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਪੰਜਾਬ ਨੇ ਕਿਹਾ ਆਰਮੀ ਸਾਡੇ ਦੇਸ਼ ਦੀ ਅਖੰਡਤਾ ਨੂੰ ਕਾਇਮ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਆਪਣੇ ਖੂਨ ਦਾ ਕਤਰਾ ਕਤਰਾ ਸਾਡੀ ਰਕਸ਼ਾ ਲਈ ਵਹਾ ਦੇਂਦੀ ਹੈ ਅੱਜ ਉੱਚ ਅਹੁਦੇ ਤੇ ਬਿਰਾਜਮਾਨ ਕਰਨਲ ਨਾਲ ਅਣਮਨੁੱਖੀ ਸਲੂਕ ਨੇ ਪੰਜਾਬ ਪੁਲਿਸ ਤੇ ਸਵਾਲ ਖੜੇ ਕੇ ਦਿੱਤੇ ਹਨ ਜੋ ਕੀ ਨਕਬਿਲੇ ਬਰਦਾਸ਼ਤ ਹਨ।
ਜਿੱਥੇ ਆਰਮੀ ਦੇ ਸਾਰੇ ਏਕਸ ਸਰਵਿਸਮੈਨ ਨੇ ਆਪਣੇ ਆਪਣੇ ਵਿਚਾਰ ਰੱਖੇ ਓਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਇੱਕੋ ਹੀ ਸਮੇਂ ਤੇ ਕਿਸਾਨਾਂ ਦੇ ਤਸ਼ੱਦਦ ਦੇ ਹੱਕ ਵਿੱਚ ਵੀ ਧਰਨਾ ਲਾਉਣ ਦੀ ਅਪੀਲ ਕੀਤੀ ।ਅੱਜ ਦੇਸ਼ ਦਾ ਕਿਸਾਨ ਅਤੇ ਜਵਾਨ ਨਾਲ ਪੰਜਾਬ ਸਰਕਾਰ ਵੱਲੋਂ ਧੱਕੇਸ਼ਾਹੀ ਦੇ ਵਿਰੋਧ ਵਿਚ ਡੱਟ ਕੇ ਧਰਨਾ ਲਾਇਆ ਜਾਏਗਾ।
ਜਦ ਤਕ ਕਰਨਲ ਸਾਬ ਦੇ ਪਰਿਵਾਰ ਨਾਲ ਨਿਆਂ ਨਹੀਂ ਹੋ ਜਾਂਦਾ ਧਰਨਾ ਜਾਰੀ ਰਹੇਗਾ । ਇਸ ਮੀਟਿੰਗ ਵਿੱਚ, ਜਸਵੀਰ ਸਿੰਘ ਰਾਏ, ਡਾਕਟਰ ਹਰਵਿੰਦਰ ਸਿੰਘ ਬਾਠ ਅਤੇ ਹੋਰ ਹਾਜ਼ਰ ਸਨ।