ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਚੰਡੀਗੜ੍ਹ ਜਾਣ ਤੋਂ ਗੜੀ ਕਾਨੂੰਗੋ ਵਿੱਚ ਪੁਲਿਸ ਨੇ ਰੋਕਿਆ ।

ਨਵਾਂਸ਼ਹਿਰ- ਅੱਜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕਿਰਤੀ ਕਿਸਾਨ ਯੂਨੀਅਨ ਦਾ ਟਰੈਕਟਰ ਮਾਰਚ ਜੋ 5 ਮਾਰਚ ਨੂੰ ਚੰਡੀਗੜ੍ਹ ਜਾਣ ਲਈ ਤਿਆਰ ਹੋ ਕੇ ਪਿੰਡ ਮੱਲਪੁਰ ਅੜਕਾਂ ਤੋਂ ਸ਼ੁਰੂ ਹੋਇਆ ਉਸ ਮਾਰਚ ਵਿੱਚ ਹੋਰ ਪਿੰਡਾਂ ਦੇ ਕਿਸਾਨ ਆਪਣੇ ਟਰੈਕਟਰ ਲੈ ਕੇ ਸ਼ਾਮਲ ਹੋ ਕੇ ਵੱਡੇ ਕਾਫਲੇ ਨਾਲ ਚੰਡੀਗੜ੍ਹ ਲਈ ਰਵਾਨਾ ਹੋਏ ਸਨ ਪਰ ਨਵਾਂਸ਼ਹਿਰ ਦੇ ਪੁਲਿਸ ਪ੍ਰਸ਼ਾਸਨ ਨੇ ਇਸ ਕਾਫਲੇ ਨੂੰ ਪਿੰਡ ਗੜੀ ਕਾਨੂੰਗੋ ( ਬਲਾਚੌਰ ) ਵਿੱਚ ਹੀ ਰੋਕ ਲਿਆ।

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਿੰਦਰ ਸਿੰਘ ਬੈਂਸ ਜ਼ਿਲ੍ਹਾ ਪ੍ਰਧਾਨ, ਭੁਪਿੰਦਰ ਸਿੰਘ ਵੜੈਚ ਸੂਬਾ ਕਮੇਟੀ ਮੈਂਬਰ, ਤਰਸੇਮ ਸਿੰਘ ਬੈਂਸ ਜਿਲ੍ਹਾ ਸਕੱਤਰ, ਪਰਮਜੀਤ ਸਿੰਘ ਸ਼ਹਾਬਪੁਰ, ਸੁਰਿੰਦਰ ਸਿੰਘ ਮਹਿਰਮਪੁਰ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਦੌਰਾਨ ਅੱਠ ਮੰਗਾਂ 'ਤੇ ਸਹਿਮਤੀ ਹੋ ਗਈ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੀਟਿੰਗ ਵਿੱਚੋਂ ਉੱਠ ਕੇ ਜਾਣ ਲਈ ਤਿਆਰ ਹੋ ਗਏ ਕਿ ਮੇਰੀ ਅਪਆਇੰਟਮੈਂਟ ਹੈ। 
ਇਸ ਲਈ ਕਿਸਾਨ ਆਗੂਆਂ ਨੇ ਕਿਹਾ ਕਿ ਬਾਕੀ ਰਹਿੰਦੀਆ ਮੰਗਾਂ ਨੂੰ ਵੀ ਵਿਚਾਰ ਕਰ ਲਓ ਫੇਰ ਸ: ਭਗਵੰਤ ਸਿੰਘ ਮਾਨ ਇੱਕਦਮ ਭੜਕ ਗਏ ਅਤੇ ਕਿਹਾ ਕਿ 5 ਮਾਰਚ ਦਾ ਕੀ ਪ੍ਰੋਗਰਾਮ ਹੈ  ਤਾਂ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਸਾਂਝੇ ਕਿਸਾਨ ਮੋਰਚੇ ਨੇ ਸੰਘਰਸ਼ ਕਰਨ ਦਾ ਪ੍ਰਸਤਾਵ ਰੱਖਿਆ ਹੈ ਉਹ ਪ੍ਰੋਗਰਾਮ ਟਰੈਕਟਰ ਮਾਰਚ ਹੋਵੇਗਾ ਅਤੇ ਚੰਡੀਗੜ੍ਹ ਵਿੱਚ ਪੱਕਾ ਧਰਨਾ ਲਗਾਇਆ ਜਾਵੇਗਾ। ਇਸ 'ਤੇ ਸ: ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਦੇਖਦਾ ਹਾਂ ਕਿ ਤੁਸੀਂ ਕਿਵੇਂ ਚੰਡੀਗੜ੍ਹ ਪਹੁੰਚਣ ਵਿੱਚ ਕਾਮਯਾਬ ਹੋਵੋਗੇ। ਇਸ ਲਈ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰ ਕੇ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਕਈ ਕਿਸਾਨ ਆਗੂ ਹਿਰਾਸਤ ਵਿੱਚ ਲੈ ਲਏ ਕੁਝ ਕਿਸਾਨ ਆਗੂ ਘਰਾਂ ਵਿੱਚ ਹੀ ਨਜ਼ਰਬੰਦ ਕੀਤੇ ਗਏ। ਇਸ ਪੁਲਿਸ ਕਾਰਵਾਈ ਦੀ ਹਰ ਪਾਸੇ ਤੋਂ ਨਿੰਦਿਆ ਹੋਈ ਹੈ। ਪੰਜਾਬ ਸਰਕਾਰ ਬੁਖਲਾਹਟ ਵਿੱਚ ਆ ਗਈ ਹੈ। 
ਇਸ ਸਮੇਂ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ ਸੂਬਾਈ ਆਗੂ, ਤਰਸੇਮ ਸਿੰਘ ਬੈਂਸ ਸਕੱਤਰ, ਪਰਮਜੀਤ ਸਿੰਘ ਸ਼ਹਾਬਪੁਰ, ਸੁਰਿੰਦਰ ਸਿੰਘ ਮਹਿਰਮਪੁਰ,ਜੀਵਨ ਬੇਗੋਵਾਲ,ਕੁਲਵਿੰਦਰ ਸਿੰਘ ਚਾਹਲ, ਸੋਹਣ ਸਿੰਘ,ਦਿਲਬਾਗ ਸਿੰਘ ਚੋਧਰੀ, ਬਿੱਕਰ ਸਿੰਘ, ਸੁਰਜੀਤ ਕੌਰ ਉਟਾਲ ਇਸਤ੍ਰੀ ਵਿੰਗ ਪੰਜਾਬ, ਮਨਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।