ਵਿਸ਼ਵ ਐਨ.ਜੀ.ਓ ਦਿਵਸ ਮੌਕੇ ਜਿਲ੍ਹੇ ਦੇ ਸਮਾਜ ਸੇਵੀਆਂ ਵਲੋਂ ਡਿਪਟੀ ਕਮਿਸ਼ਨਰ ਦਾ ਸਵਾਗਤ।

ਨਵਾਂਸ਼ਹਿਰ- ਵਿਸ਼ਵ ਐਨ.ਜੀ.ਓ ਦਿਵਸ ਮੌਕੇ ਅੱਜ ਜਿਲ੍ਹੇ ਦੇ ਸਮਾਜ ਸੇਵੀ ਨੁਮਾਇੰਦਿਆਂ ਦਾ ਇੱਕ ਵਫਦ ਸ੍ਰੀ ਅੰਕੁਰਜੀਤ ਸਿੰਘ ਨੂੰ ਉਹਨਾਂ ਦੇ ਦਫਤਰ ਵਿੱਚ ਮਿਲ੍ਹਿਆ। ਵਫਦ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਹਾਰਦਿਕ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ “ਰੋਡ ਸੇਫਟੀ ਅਵੇਅਰਨੈਸ ਸੋਸਾਇਟੀ” ਦੇ ਪ੍ਰਧਾਨ ਜੀ.ਐਸ.ਤੂਰ, ਮੀਤ ਪ੍ਰਧਾਨ ਹਰਪ੍ਰਭਮਹਿਲ ਸਿੰਘ, ਸਕੱਤਰ ਜੇ.ਐਸ.ਗਿੱਦਾ ਤੇ ਸਲਾਹਕਾਰ ਬਿਕਰਮਜੀਤ ਸਿੰਘ ਤੇ ਜਸਵੀਰ ਸਿੰਘ ਪੀ.ਏ ਹਾਜਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਫਦ ਤੋਂ ਜਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਾਰੇ ਸੰਖੇਪ ਵਿੱਚ ਜਾਣਕਾਰੀ ਹਾਸਲ ਕੀਤੀ ਗਈ ਜਿਹਨਾਂ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਕਾਰਜਾਂ ਵਾਰੇ ਟ੍ਰੇਨਿੰਗ ਪਾਰਕ ਤੇ ਬਰਨਾਲਾ ਕਲਾਂ ਮਾਡਲ ਅਤੇ ਖੂਨਦਾਨ ਸੇਵਾਵਾਂ ਵਾਰੇ ਬੀ.ਡੀ.ਸੀ. ਬਲੱਡ ਸੈਂਟਰ ਤੋਂ ਦਿਨ-ਰਾਤ ਅਧਾਰਿਤ ਹੋ ਰਹੀ ਸੇਵਾ ਵਾਰੇ  ਜਾਣੂ ਕਰਵਾਇਆ ਗਿਆ। ਉਹਨਾਂ ਨੂੰ ਬੇਟੀ ਬਚਾਓ ਜਾਗਰੂਕਤਾ ਸਬੰਧੀ ਵੀ ਜਾਣੂ ਕਰਵਾਇਆ ਗਿਆ। 
ਡਿਪਟੀ ਕਮਿਸ਼ਨਰ ਨੇ ਕਿਹਾ ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਬਹੁਤ ਮਹੱਤਵਪੂਰਨ ਹੈ। ਉਹਨਾਂ ਨੇ ਯੁਵਾ ਵਰਗ  ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਉਣ ਲਈ ਜਾਗਰੂਕਤਾ ਪੈਦਾ ਕਰਨ ਦੀ  ਲੋੜ ਵਾਰੇ ਪ੍ਰੇਰਨਾ ਕੀਤੀ। ਉਹਨਾਂ ਕਿਹਾ  ਕਿ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ੍ਹ  ਵੇਰਵੇ ਸਹਿਤ ਮੀਟਿੰਗ ਕੀਤੀ ਜਾਵੇਗੀ।