
ਫੇਜ਼-1 ਦੀ ਸਿਵਲ ਡਿਸਪੈਸਰੀ ਵਿਖੇ ਪੌਦੇ ਲਗਾਏ
ਹਾਊਸ ਓਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਫੇਜ਼-1 ਵੱਲੋਂ ਸਿਵਲ ਡਿਸਪੈਸਰੀ ਫੇਜ਼-1 ਵਿਖੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸਵੱਛ ਰੱਖਣ ਲਈ ਹਰਬਲ ਅਤੇ ਹੋਰ ਛਾਂਦਾਰ ਖੂਸ਼ਬੂਦਾਰ ਸੁਗੰਧੀ ਵਾਲੇ ਪੌਦੇ ਲਗਾ ਕੇ ਵਣ ਮਹਾਉਤਸਵ ਦਿਵਸ ਮਨਾਇਆ ਗਿਆ।
ਐਸ ਏ ਐਸ ਨਗਰ, 22 ਸਤੰਬਰ ਹਾਊਸ ਓਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਫੇਜ਼-1 ਵੱਲੋਂ ਸਿਵਲ ਡਿਸਪੈਸਰੀ ਫੇਜ਼-1 ਵਿਖੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸਵੱਛ ਰੱਖਣ ਲਈ ਹਰਬਲ ਅਤੇ ਹੋਰ ਛਾਂਦਾਰ ਖੂਸ਼ਬੂਦਾਰ ਸੁਗੰਧੀ ਵਾਲੇ ਪੌਦੇ ਲਗਾ ਕੇ ਵਣ ਮਹਾਉਤਸਵ ਦਿਵਸ ਮਨਾਇਆ ਗਿਆ। ਜਿਸ ਵਿੱਚ ਜਿਲ੍ਹੇ ਦੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਦੀ ਜਮਾਤ ਡਾ. ਪਰਮਿੰਦਰ ਸਿੰਘ ਨੋਡਲ ਅਫਸਰ ਸਿਵਲ ਹਸਪਤਾਲ ਫੇਜ਼-6 ਐਸ ਏ ਐਸ ਨਗਰ ਦੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਅਤੇ ਪੌਦੇ ਲਗਾ ਕੇ ਡਿਸਪੈਸਰੀ ਵਿੱਚ ਆਉਣ ਵਾਲੇ ਨਿਵਾਸੀਆਂ ਨੂੰ ਵੱਧ ਤੋਂ ਵੱਧ ਮੈਡੀਕਲ ਸਹੂਲਤਾਂ ਲੈਣ ਲਈ ਪ੍ਰਰਿਤ ਕੀਤਾ।
ਸੰਸਥਾ ਦੇ ਪ੍ਰਧਾਨ ਇੰਜ. ਪੀ ਐਸ ਵਿਰਦੀ ਨੇ ਦੱਸਿਆ ਕਿ ਸੰਸਥਾ ਵਲੋਂ ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਤੇਰਾ ਸਿੰਘ ਮੈਡੀਕਲ ਅਫਸਰ ਸਿਵਲ ਡਿਸਪੈਸਰੀ ਤੇ ਸਾਰੇ ਫਾਰਮਿਸਟ ਸਟਾਫ, ਸੰਸਥਾ ਦੇ ਮੈਂਬਰ ਹਾਜਿਰ ਸਨ।
