ਬੇਦੀ ਹਸਪਤਾਲ ਵਿਖੇ ਕੰਨਾਂ ਦੀ ਜਾਂਚ ਦਾ ਫਰੀ ਚੈੱਕਅਪ ਕੈਂਪ 19 ਨੂੰ।
ਨਵਾਂਸ਼ਹਿਰ , 17 ਜਨਵਰੀ: ਸਥਾਨਕ ਬੇਦੀ ਹਸਪਤਾਲ ਅਤੇ ਟਰੌਮਾ ਸੈਂਟਰ, ਸਾਹਮਣੇ ਪੈਰਿਸ ਹੋਟਲ , ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਕੰਨਾਂ ਦੀ ਜਾਂਚ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਐਮਡੀ ਡਾਕਟਰ ਮੁਕਲ ਬੇਦੀ ਨੇ ਦੱਸਿਆ ਕਿ ਇਹ ਕੈਂਪ 19 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 :00 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾਵੇਗਾ।

ਕੈਂਪ ਦੌਰਾਨ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਸ਼ੈਲਜਾ ਬੇਦੀ ਐਮਬੀਬੀਐਸ, ਐਮ ਐਸ ( ਈਐਨਟੀ), ਐਕਸ ਪੀਸੀਐਮਐਸ - 1, ਵਲੋਂ ਆਪਣੀ ਮਾਹਿਰ ਡਾਕਟਰਾਂ ਦੀ ਟੀਮ ਨਾਲ ਮਰੀਜ਼ਾਂ ਦੇ ਕੰਨਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਸੁਣਨ ਸ਼ਕਤੀ ਨੂੰ ਵਧਾਉਣ ਵਾਲੇ ਯੰਤਰ ( ਮਸ਼ੀਨਾਂ ) ਵੀ ਭਾਰੀ ਡਿਸਕਾਊਂਟ 'ਤੇ ਉਪਲੱਬਧ ਹੋਣਗੇ। ਡਾਕਟਰ ਮੁਕਲ ਬੇਦੀ ਨੇ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿਚ ਸਮੇਂ ਸਿਰ ਪਹੁੰਚ ਕੇ ਇਸ ਦਾ ਲਾਭ ਪ੍ਰਾਪਤ ਕਰਨ।