ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਬਿਊਟੀ ਥੈਰੇਪਿਸਟ ਵਿਭਾਗ ਵੱਲੋਂ ਵਿਦਿਆਰਥਣਾਂ ਵਿਚ ਹੇਅਰ ਸਟਾਈਲ ਦਾ ਮੁਕਾਬਲਾ ਕਰਵਾਇਆ ਗਿਆ।

ਮੁਕੇਰੀਆਂ- ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਬਿਊਟੀ ਥੈਰੇਪਿਸਟ ਵਿਭਾਗ ਵੱਲੋਂ ਸ਼ੁਕਰਵਾਰ 14-ਫਰਵਰੀ-2025 ਨੂੰ ਵਿਦਿਆਰਥਣਾਂ ਵਿਚ ਹੇਅਰ ਸਟਾਈਲ ਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੋਰਾਨ ਵਿਦਿਆਰਥਣਾਂ ਨੇ ਵੱਖ ਵੱਖ ਢੰਗ ਨਾਲ ਹੇਅਰ ਸਟਾਈਲ ਬਣਾਏ।

ਇਸ ਮੁਕਾਬਲੇ ਦੋਰਾਨ ਵਿਦਿਆਰਥਣਾਂ ਨੇ ਹੇਅਰ ਸਟਾਈਲ ਦੀ ਤਕਨੀਕ ਨੂੰ ਦਰਸਾਇਆ ਗਿਆ। ਅਧਿਆਪਕਾਂ ਦਾ ਕਹਿਣਾ ਹੈ ਕਿ ਇਹਨਾਂ ਮੁਕਾਬਲੇ ਕਰਵਾਉਣ ਕਰਕੇ ਵਿਦਿਆਰਥਣਾਂ ਵਿਚ ਬਹੁਤ ਹੀ ਤਬਦੀਲੀ ਆਈ ਹੈ। ਇਸ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਖੁਸ਼ਪ੍ਰੀਤ ਕੌਰ, ਦੂਜੇ ਸਥਾਨ ਤੇ ਨਮਨੀਤ ਕੌਰ ਅਤੇ ਤੀਸਰੇ ਸਥਾਨ ਤੇ ਮਨਪ੍ਰੀਤ ਕੌਰ ਨੇ ਜਿੱਤ ਹਾਸਲ ਕੀਤੀ। ਮਾਡਰਨ ਗਰੁੱਪ ਆਫ਼ ਕਾਲਜਿਜ ਦੇ ਮੈਨੇਜਿੰਗ ਡਾਇਰੈਕਟਰ ਡਾ ਅਰਸ਼ਦੀਪ ਸਿੰਘ ਜੀ ਨੇ ਕਿਹਾ ਕਿ ਕਾਲਜ ਅਜਿਹੇ ਸਮੂਹ ਚਰਚਾ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤ ਹੋ ਸਕੇ।
ਇਸ ਮੌਕੇ ਪਿ੍ੰਸੀਪਲ ਡਾ: ਜਤਿੰਦਰ ਕੁਮਾਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਸਹਾਈ ਹਨ |ਇਸ ਮੌਕੇ ਤੇ ਕੈਂਪਸ ਡਾਇਰੈਕਟਰ ਡਾ: ਵਿਜੇਤਾ ਸ਼ਰਮਾ , ਹੈਡ ਆਫ ਡੀਪਾਰਟਮੈਂਟ M.E ਡਾ. ਰਣਜੀਤ ਸਿੰਘ, ਹੈਡ ਆਫ ਏਡਮਿਸ਼ਨ ਪ੍ਰੋਫੈਸਰ ਪਰਵਿੰਦਰ ਸਿੰਘ , ਐਸੋਸੀਏਟ ਡੀਨ ਪ੍ਰੋਫੈਸਰ ਸੁਖਜਿੰਦਰ ਸਿੰਘ, ਪ੍ਰੋਫੈਸਰ ਸਰਿਸ਼ਟਾ, ਅਸਿਸਟੈਂਟ ਪ੍ਰੋਫੈਸਰ ਸ਼ਿਲਪਾ ਅਤੇ ਸੁਖਵੀਰ ਕੌਰ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।