ਈਟ ਰਾਈਟ ਵਾਕਾਥੋਨ ਤੇ ਈਟ ਰਾਈਟ ਮੇਲੇ 'ਚ ਕੁਦਰਤੀ ਤੇ ਸਾਫ਼ ਸੁਥਰਾ ਖਾਣਾ ਖਾਣ ‘ਤੇ ਜ਼ੋਰ

ਪਟਿਆਲਾ, 20 ਫਰਵਰੀ- ਪੰਜਾਬ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਫੂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਈਟ ਰਾਈਟ ਵਾਕਾਥੋਨ (ਸੈਰ) ਅਤੇ ਈਟ ਰਾਈਟ ਮੇਲੇ ‘ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨਾਲ ਮੇਅਰ ਕੁੰਦਨ ਗੋਗੀਆ ਅਤੇ ਏ.ਡੀ.ਸੀ. (ਸ਼ਹਿਰੀ ਵਿਕਾਸ )ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ ।

ਡਾ. ਬਲਬੀਰ ਸਿੰਘ ਨੇ ਮੇਲੇ ਦੀ ਸ਼ੁਰੂਆਤ ਈਟ ਰਾਈਟ ਵਾਕਾਥੋਨ ਤੋਂ ਹਰੀ ਝੰਡੀ ਦੇ ਕੇ ਅਤੇ ਗੁਬਾਰੇ ਉਡਾ ਕੇ ਕੀਤੀ। ਸਕੂਲੀ ਬੱਚਿਆਂ ਵੱਲੋਂ ਉਹਨਾਂ ਦਾ ਭਰਵਾਂ ਸੁਵਾਗਤ ਕੀਤਾ ਗਿਆ । ਉਹਨਾਂ ਮੇਲੇ ਵਿੱਚ ਲੱਗੀਆਂ ਸਟਾਲਾਂ ਦਾ ਜਾਇਜ਼ਾ ਲਿਆ। ਉਹਨਾਂ ਲੋਕਾਂ ਨੂੰ ਸਾਫ਼ ਸੁਥਰਾ ਅਤੇ ਕੁਦਰਤੀ ਖਾਣਾ , ਫਲ ਅਤੇ ਘਰੇਲੂ ਖਾਣਾ ਖਾਣ  ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਖੁਰਾਕ ਅਤੇ ਪੁਰਾਣੇ ਪਾਰੰਪਰਿਕ ਭੋਜਨ ਜਿਵੇਂ ਕਿ ਰਾਗੀ , ਬਾਜਰੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਰੋਜ਼ਾਨਾ ਆਪਣੇ ਜੀਵਨ ਵਿੱਚ ਤਾਜੇ ਫਲਾਂ  ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਉਹ ਰੋਗਾਂ ਤੋਂ ਮੁਕਤ ਰਹਿ ਕੇ ਤੰਦਰੁਸਤ ਜ਼ਿੰਦਗੀ ਬਤੀਤ ਕਰ ਸਕਣ।  
ਮੇਲੇ ਦਾ ਮੁੱਖ ਆਕਰਸ਼ਨ ਈਟ ਰਾਈਟ ਸੈਲਫੀ ਪੁਆਇੰਟ, ਸਭਿਅਚਾਰਕ ਪ੍ਰੋਗਰਾਮ , ਜ਼ਿਲ੍ਹਾ ਪਟਿਆਲਾ ਦੇ ਪ੍ਰਸਿੱਧ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ, ਅਤੇ ਫੂਡ ਵੈਨ ਆਕਰਸ਼ਣ ਦਾ ਕੇਂਦਰ ਸਨ । ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਗੁਰਪ੍ਰੀਤ ਕੌਰ ਨੇ ਦੱਸਿਆ  ਕਿ ਈਟ ਰਾਈਟ ਮੇਲਾ ਸਿਰਫ ਮੇਲਾ ਹੀ ਨਹੀ ਬਲਕਿ ਸਿਹਤਮੰਤ ਜੀਵਨ ਅਤੇ ਖੁਰਾਕ ਸਬੰਧੀ ਸੁਚੇਤਨਾ ਨੂੰ ਵਧਾਉਣ ਦਾ ਇਕ ਅਦਾਨ-ਪ੍ਰਦਾਨ ਮਾਧਿਅਮ ਹੈ। 
ਇਸ ਮੌਕੇ ਮੇਅਰ ਕੁੰਦਨ ਗੋਗੀਆ, ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਸਿਵਲ ਸਰਜਨ ਡਾ: ਜਗਪਾਲਇੰਦਰ ਸਿੰਘ, ਡਾ: ਜਸਵੀਰ ਗਾਂਧੀ , ਫੂਡ ਵਿਭਾਗ, ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।