ਸ਼ਹੀਦ ਸਰਵਣ ਸਿੰਘ ਫੁੱਟਬਾਲ ਟੂਰਨਾਮੈਂਟ ਕਰੀਹਾ ਨਵਾਂਸ਼ਹਿਰ ਦੀ ਟੀਮ ਨੇ ਜਿੱਤਿਆ।
ਨਵਾਂਸ਼ਹਿਰ- ਸ਼ਹੀਦ ਸਰਵਣ ਸਿੰਘ ਦੀ ਯਾਦ ਵਿੱਚ ਫੁੱਟਬਾਲ ਟੂਰਨਾਮੈਂਟ ਦੇ ਏ ਗਰੁੱਪ ਵਿੱਚ ਨਵਾਂਸ਼ਹਿਰ ( ਮੇਨ ) ਦੀ ਟੀਮ ਨੇ ਮੇਜ਼ਬਾਨ ਕਰੀਹਾ ਦੀ ਟੀਮ ਨੂੰ 2--0 ਦੇ ਸਕੋਰ ਨਾਲ ਜਿੱਤ ਕੇ ਟਰਾਫੀ 'ਤੇ ਕਬਜ਼ਾ ਕੀਤਾ। ਇਸ ਟੂਰਨਾਮੈਂਟ ਵਿੱਚ ਬੀ ਗਰੁੱਪ ਵਿੱਚ ਭੂਤਾਂ ਨੇ ਮੂਸਾਪੁਰ ਦੀ ਟੀਮ ਨੂੰ 1--1 ਸਕੋਰ ਨਾਲ ਬਰਾਬਰੀ ਕੀਤੀ ਪਰ ਟਾਈਬ੍ਰੇਕਰ 'ਚ ਭੂਤਾਂ ਦੀ ਟੀਮ ਨੇ ਮੂਸਾਪੁਰ ਦੀ ਟੀਮ ਨੂੰ ਮਾਤ ਦਿੱਤੀ ਅਤੇ ਜੇਤੂ ਟਰਾਫੀ ਪ੍ਰਾਪਤ ਕੀਤੀ।

ਕਲੱਬ ਕੈਟਾਗਰੀ ਵਿੱਚ ਸੰਤ ਬਾਬਾ ਭਾਗ ਸਿੰਘ ਫੁੱਟਬਾਲ ਕਲੱਬ ਜੱਬੜ ਨੇ ਬੱਬਰ ਮੈਮੋਰੀਅਲ ਕਾਲਜ ਗੜ੍ਹਸ਼ੰਕਰ ਦੀ ਟੀਮ ਨੂੰ ਮਾਤ ਦਿੱਤੀ ਅਤੇ ਜੇਤੂ ਟਰਾਫੀ ਆਪਣੇ ਨਾਮ ਕੀਤੀ। ਇਨਾਮਾਂ ਦੀ ਵੰਡ ਪਿੰਡ ਦੀ ਸਰਪੰਚ ਪਿੰਕੀ ਜੱਸਲ, ਦੇਸ ਰਾਜ ਜੱਸਲ, ਸਾਬਕਾ ਡੀ ਈ ਓ ਸ਼੍ਰੀ ਦਿਨੇਸ਼ ਕੁਮਾਰ, ਐਨ ਆਰ ਆਈ ਰਸ਼ਪਾਲ ਸਿੰਘ ਦੁਸਾਂਝ, ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਸੱਜਨਾਂ ਨੇ ਕੀਤੀ।
ਇਸ ਸਮੇਂ ਮਹਿੰਦਰ ਸਿੰਘ ਪ੍ਰਧਾਨ ਫੁੱਟਬਾਲ ਕਲੱਬ, ਮੱਖਣ ਸਿੰਘ ਜੋਹਲ, ਦੇਸ ਰਾਜ ਜੱਸਲ, ਸ਼੍ਰੀ ਮਤੀ ਪਿੰਕੀ ਜੱਸਲ ਸਰਪੰਚ, ਸਾਬਕਾ ਡੀ ਈ ਓ ਦਿਨੇਸ਼ ਕੁਮਾਰ, ਸੁਰਜੀਤ ਸਿੰਘ ਕੰਗ, ਰਸ਼ਪਾਲ ਸਿੰਘ ਦੁਸਾਂਝ, ਗੋਪੀ ਕੁਵੈਤ, ਨਵ ਰਸ਼ੀਆ, ਗੌਰਵ, ਲਵਪ੍ਰੀਤ ਪੰਜਾਬ ਪੁਲਿਸ, ਸਿਮਰਨ, ਅਰਸ਼ਦੀਪ, ਹਰਸ਼, ਸੁਖਵਿੰਦਰ, ਹਰਜਾਪ ਸਿੰਘ, ਹਰਮਨ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।